Back
सुल्तानपुर लोधी मंड क्षेत्र में सेम के कारण किसानों की फसल बर्बाद होने की आशंका
VSVARUN SHARMA
Oct 28, 2025 05:30:51
Kapurthala, Punjab
ਹੜਾਂ ਦੀ ਮਾਰ ਤੋਂ ਬਾਅਦ ਹੁਣ ਖੇਤਾਂ ਸੇਮ ਦੀ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਕਿਸਾਨਾਂ ਲਈ ਬਣੀ ਪਰੇਸ਼ਾਨੀਆਂ ਦਾ ਸਬੱਥ। ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਵੱਡਣ ਲਈ ਕਿਸਾਨ ਅਸਮਰੱਥ, সੇਮ ਕਾਰਣ ਜਮੀਨਾਂ ਵਿੱਚ ਟਾਇਰ ਖੁੱਬਣ ਕਾਰਨ ਨਹੀਂ ਚੱਲ ਰਹੀ ਕੋਈ ਵੀ ਮਸ਼ੀਨ। ਫਸਲਾਂ ਬਰਬਾਦ ਹੋਣ ਦਾ ਖਦਸ਼ਾ, ਕਿਵੇਂ ਕਰਨਗੇ ਕਣਕ ਦੀ ਬਜਾਈ? ਪਿਛਲੇ ਤਿੰਨ ਮਹੀਨਿਆਂ ਤੋਂ ਹੜਾਂ ਦੀ ਮਾਰ ਝੱਲ ਰਹੇ ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਕਿਸਾਨ ਹੁਣ ਸੇਮ ਕਾਰਨ ਨਵੀਆਂ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਹਨ। ਹੜਾਂ ਕਾਰਨ ਜਿੱਥੇ ਪਹਿਲਾਂ ਫਸਲਾਂ ਬਰਬਾਦ ਹੋਈਆਂ ਜਮੀਨਾਂ ਵਿੱਚ ਟੋਏ ਪਏ ਜਮੀਨਾਂ ਵਿੱਚ ਰੇਤ ਭਰ ਚੁੱਕੀ ਹੈ। ਦੂਜੇ ਪਾਸੇ ਬੱਚੀ ਖੁਚੀ ਫਸਲ ਹੁਣ ਸੇਮ ਦੀ ਭੇਂਟ ਚੜ ਰਹੀ ਹੈ। ਪੁੱਤਾਂ ਵਾਂਗੂ ਪਾਲੀ ਫਸਲ ਨੂੰ ਵੱਢਣ ਵਿੱਚ ਕਿਸਾਨ ਅਸਮਰੱਥ ਦਿਖਾਈ ਦੇ ਰਹੇ ਹਨ। ਕਿਉਂਕਿ ਸੇਮ ਕਾਰਨ ਜਮੀਨ ਵਿੱਚ ਸਿਲ ਇਨੀ ਵੱਧ ਚੁੱਕੀ ਹੈ ਕਿ ਕੋਈ ਵੀ ਕੰਬਾਈਨ ਮਸ਼ੀਨ ਕਟਾਈ ਨਹੀਂ ਕਰ ਪਾ ਰਹੀ। ਮੌਸਮ ਵਿੱਚ ਹੋਏ ਬਦਲਾਵ ਕਾਰਨ ਧੁੱਪਾਂ ਵੀ ਘੱਟ ਗਈਆਂ ਹਨ। ਜਿਸ ਦੇ ਚਲਦਿਆਂ ਦਰਿਆ ਬਿਆਸ ਦੇ ਨਾਲ ਲੱਗਦੇ ਇਲਾਕਿਆਂ ਦੇ ਖੇਤਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਕਿਸਾਨ ਆਪਣੀਆਂ ਲਹਿ ਲਹਾਉੰਦਿਆਂ ਦੀ ਫਸਲ ਨੂੰ ਆਪਣੀਆਂ ਅੱਖਾਂ ਦੇ ਨਾਲ ਬਰਬਾਦ ਹੁੰਦਾ ਦੇਖ ਰਿਹਾ ਹੈ। ਜਿਸ ਦੇ ਕਾਰਨ ਹੁਣ ਮੁੜ ਤੋਂ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਹਨ। ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ, ਅਮਰ ਸਿੰਘ ਮੰਡ ਆਦਿ ਨੇ ਦੱਸਿਆ ਕਿ ਦਰਿਆ ਬਿਆਸ ਦੇ ਨਾਲ ਲੱਗਦੇ ਅਡਵਾਂਸ ਬੰਨ ਦਾ ਬਹੁਤ ਸਾਰਾ ਇਲਾਕਾ ਸੇਮ ਦੀ ਮਾਰ ਹੇਠ ਆ ਚੁੱਕਾ ਹੈ। ਕਿਉਂਕਿ ਪਹਿਲਾਂ ਹੀ ਤਿੰਨ ਮਹੀਨਿਆਂ ਤੋਂ ਇਸ ਇਲਾਕੇ ਦੇ ਵਿੱਚ ਦਰਿਆ ਬਿਆਸ ਦਾ ਪਾਣੀ ਭਰਿਆ ਹੋਇਆ ਸੀ ਜਿਸ ਦੇ ਜ਼ਮੀਨ ਵਿੱਚ ਰਿਸਣ ਤੋਂ ਬਾਅਦ ਹੁਣ ਬੰਨ ਤੋਂ ਪਾਰ ਵੀ ਇਸ ਦੀ ਮਾਰ ਸਾਫ ਦਿਖਾਈ ਦੇ ਰਹੀ ਹੈ। ਕਿਸਾਨ ਆਪਣੀਆਂ ਖੜੀਆਂ ਫਸਲਾਂ ਨੂੰ ਵੱਢਣ ਵਿੱਚ ਅਸਮਰੱਥ ਦਿਖਾਈ ਦੇ ਰਹੇ ਹਨ। ਕਿਉਂਕਿ ਕਿਸੇ ਕਿਸਮ ਦੀ ਮਸ਼ੀਨ ਦੇ ਨਾਲ ਕਟਾਈ ਕਰ ਪਾਉਣਾ ਸੰਭਵ ਨਹੀਂ ਹੈ। ਇਥੋਂ ਤੱਕ ਕਿ 4x4 ਮਸ਼ੀਨਾਂ ਵੀ ਇੱਥੇ ਫੇਲ ਹੋ ਚੁੱਕੀਆਂ ਹਨ। ਜਿਸ ਕਾਰਨ ਹਜ਼ਾਰਾਂ ਏਕੜ ਰਕਬਾ ਕਟਾਈ ਤੋਂ ਵਾਂਝਾ ਹੈ। ਉਹਨਾਂ ਕਿਹਾ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਆਪਣੀ ਫਸਲਾਂ ਦੀ ਕਟਾਈ ਕਿਵੇਂ ਕਰੀਏ। ਕਿਉਂਕਿ ਸਭ ਤੋਂ ਵੱਡੀ ਸਮੱਸਿਆ ਹੁਣ ਅਗਲੀ ਫਸਲ ਦੀ ਬਜਾਈ ਦੀ ਹੈ। ਇਸ ਸੇਮ ਭਰੀ ਜ਼ਮੀਨ ਵਿੱਚ ਬਜਾਈ ਕਿਵੇਂ ਹੋਵੇਗੀ। ਦੂਜੇ ਪਾਸੇ ਉਹਨਾ ਕਿਹਾ ਕਿ ਡਾਇਆ ਖਾਦ ਵੀ ਸਾਨੂੰ ਨਹੀਂ ਮਿਲ पਾ ਰਹੀ। ਲਿਹਾਜ਼ਾ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।
5
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
2
Report
0
Report
0
Report
0
Report
3
Report
6
Report
3
Report
0
Report
2
Report
Farrukhabad, Uttar Pradesh:फतेहगढ़ पुलिस लाइन में सरदार वल्लभभाई पटेल की 150 में जयंती के अवसर पर राष्ट्रीय एकता दिवस के तौर पर रन फॉर यूनिटी का आयोजन किया गया है। पुलिस लाइन से रैली निकलकर कलेक्ट्रेट तिराहा तक जाकर वापस पुलिस लाइन में आकर सम्पन्न हुई।
3
Report
0
Report
0
Report
3
Report
3
Report
2
Report
 Eshan Khan
Eshan Khan Aditya
Aditya Deepak Chaudhary
Deepak Chaudhary Sundaram Singh
Sundaram Singh Pinewz Desk
Pinewz Desk PAWAN PANDEY
PAWAN PANDEY SANJEEV AZAD
SANJEEV AZAD