Back
ईको धाम बरदार में जंगल जमीन पर गैरकानूनी फार्महाउस ध्वस्त, प्रशासन ने कड़ी कार्रवाई
RBRohit Bansal
Oct 28, 2025 12:24:20
Chandigarh, Chandigarh
ਸ੍ਰੀ ਈਕੋ ਧਾਮ ਬਰਦਾਰ ‘ਚ ਜੰਗਲ ਜ਼ਮੀਨ ਉੱਤੇ ਬਣੇ ਨਜਾਇਜ਼ ਫ਼ਾਰਮ ਹਾਊਸ ਢਾਹੇ
ਕਿਸਦੀ ਸ਼ਹਿ ਉੱਤੇ ਹੋਈਆਂ ਇਹ ਨਜਾਇਜ਼ ਉਸਾਰੀਆਂ, ਇਸਦੀ ਹੋਵੇ ਜਾਂਚ- ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 
ਰੂਪਨਗਰ, 28 ਅਕਤੂਬਰ 
ਸ੍ਰੀ ਈਕੋ ਧਾਮ ਬਰਦਾਰ ਖੇਤਰ ‘ਚ ਜੰਗਲਾਤ ਵਿਭਾਗ ਦੀ ਜ਼ਮੀਨ ਉੱਤੇ ਕੀਤੀਆਂ ਗਈਆਂ ਨਜਾਇਜ਼ ਉਸਾਰੀਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜੰਗਲ ਦਫ਼ਾ ਅਧੀਨ ਆਉਂਦੀ ਇਸ ਜ਼ਮੀਨ ‘ਤੇ ਕਈ ਸਾਲਾਂ ਤੋਂ ਫਰਮ ਵੱਲੋਂ ਫਾਰਮ ਹਾਊਸ ਅਤੇ ਹੋਰ ਇਮਾਰਤਾਂ ਬਣਾ ਕੇ ਵੇਚੀਆਂ ਜਾ ਰਹੀਆਂ ਸਨ। ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਇਨ੍ਹਾਂ ਗੈਰਕਾਨੂੰਨੀ ਢਾਂਚਿਆਂ ਨੂੰ ਢਾਹ ਦਿੱਤਾ ਗਿਆ ਹੈ。
ਇਸ ਕਾਰਵਾਈ ਨੂੰ ਲੈ ਕੇ ਰੂਪਨਗਰ ਹਲਕੇ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕਾਫ਼ੀ ਸਮੇਂ ਤੋਂ ਲੋੜੀਂਦੀ ਸੀ ਕਿਉਂਕਿ ਇਸ ਖੇਤਰ ਦੀ ਜੰਗਲੀ ਜ਼ਮੀਨ ਨੂੰ ਤਬਾਹ ਕਰਕੇ ਰਿਹਾਇਸ਼ੀ ਅਤੇ ਵਪਾਰਕ ਮਕਸਦ ਲਈ ਵਰਤਿਆ ਜਾ ਰਿਹਾ ਸੀ。
ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਜੰਗਲਾਤ ਵਿਭਾਗ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸ੍ਰੀ ਈਕੋ ਧਾਮ ਬਰਦਾਰ ਵਿਖੇ ਜੰਗਲ ਜ਼ਮੀਨ ਉੱਤੇ ਕੀਤੀਆਂ ਗਈਆਂ ਨਜਾਇਜ਼ ਉਸਾਰੀਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਹੈ, ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸਾਡੇ ਕੁਦਰਤੀਂ ਵਿਰਸੇ ਦਾ ਹਿੱਸਾ ਹੈ ਜਿਸਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ। ਕਈ ਸਾਲਾਂ ਤੋਂ ਕੁਝ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਜੰਗਲ ਕੱਟ ਕੇ ਗੈਰ-ਕਾਨੂੰਨੀ ਤਰੀਕੇ ਨਾਲ਼ ਫਾਰਮ ਹਾਊਸ ਬਣਾਣੇ ਵੇਚੇ ਜਾ ਰਹੇ ਸਨ। ਜਿਸ ਸਬੰਧੀ ਪਿਛਲੇ ਦਿਨੀਂ ਅਖਬਾਰਾਂ ਅਤੇ ਚੈਨਲਾਂ ਉੱਤੇ ਖਬਰਾਂ ਵੀ ਚੱਲੀਆਂ sਨ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਮੁੱਖ ਮੰਤਰੀ ਅਤੇ ਵਿਜੀਲੈਂਸ ਵਿਭਾਗ ਨੂੰ ਇਸ ਸਬੰਧੀ ਪੱਤਰ ਲਿਖ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ。
ਉਨ੍ਹਾਂ ਅੱਗੇ ਕਿਹਾ ਹੁਣ ਜ਼ਰੂਰਤ ਹੈ ਕਿ ਇਸ ਸਾਰੇ ਮਾਮਲੇ ਦੀ ਵਿਸਥਾਰ ਨਾਲ਼ ਜਾਂਚ ਹੋਵੇ ਕਿ ਇਹ ਨਜਾਇਜ਼ ਉਸਾਰੀਆਂ ਕੌਣ ਕੌਣ ਕਰਵਾ ਰਿਹਾ ਸੀ, ਕਿਹੜੇ ਅਧਿਕਾਰੀਆਂ ਜਾਂ ਸਿਆਸੀ ਲੋਕਾਂ ਦੀ ਸ਼ਹਿ ‘ਤੇ ਇਹ ਕੰਮ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸਭ ਵਿੱਚ ਰੂਪਨਗਰ ਤੋਂ ਮੌਜੂਦਾ ਵਿਧਾਇਕ ਦਾ ਸ਼ਰੇਆਮ ਹੱਥ ਹੈ, ਜਿਸਦੀ ਕਿ ਖੁੱਲ੍ਹ ਕੇ ਨਿਰਪੱਖਤਾ ਨਾਲ਼ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਵਿਧਾਇਕ ਦੀ ਸ਼ਹਿ ਤੋਂ ਇਹ ਸਭ ਸੰਭਵ ਹੀ ਨਹੀਂ ਸੀ। ਇਸ ਲਈ ਇਸ ਸਬੰਧੀ ਵਿਧਾਇਕ ਦੀ ਵੀ ਜਾਂਚ ਹੋਣੀ ਚਾਹੀਦਾ ਹੈ ਅਤੇ ਜਾਂਚ ਕਰਕੇ ਵਿਧਾਇਕ ਦੀ ਸ਼ਮੂਲੀਅਤ ਦਾ ਪਤਾ ਲਗਾਉਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਬੇਨਕਾਬ ਕੀਤਾ ਜਾਵੇ ਤਾਂ ਜੋ ਭਵਿੱਖ ‘ਚ ਕੋਈ ਵੀ ਜੰਗਲਾਂ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਨਿਰਪੱਖਤਾ ਨਾਲ਼ ਜਾਂਚ ਕੀਤੀ ਜਾਏ ਤਾਂ ਕਈ ਅਜਿਹੇ ਚਿਹਰੇ ਸਾਹਮਣੇ ਆਉਣਗੇ, ਜਿਨ੍ਹਾਂ ਵੱਲੋਂ ਇਸ ਸਭ ਵਿੱਚ ਤਕੜੀ ਮਲਾਈ ਖਾਧੀ ਗਈ ਹੈ。
4
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
2
Report
0
Report
0
Report
0
Report
3
Report
6
Report
3
Report
0
Report
2
Report
Farrukhabad, Uttar Pradesh:फतेहगढ़ पुलिस लाइन में सरदार वल्लभभाई पटेल की 150 में जयंती के अवसर पर राष्ट्रीय एकता दिवस के तौर पर रन फॉर यूनिटी का आयोजन किया गया है। पुलिस लाइन से रैली निकलकर कलेक्ट्रेट तिराहा तक जाकर वापस पुलिस लाइन में आकर सम्पन्न हुई।
3
Report
0
Report
0
Report
3
Report
3
Report
 Aditya Tripathi
Aditya Tripathi Eshan Khan
Eshan Khan Aditya
Aditya Deepak Chaudhary
Deepak Chaudhary Sundaram Singh
Sundaram Singh Pinewz Desk
Pinewz Desk PAWAN PANDEY
PAWAN PANDEY