Back
संगरूर बालद कलां में संपत्ति विवाद के चलते विधवा की हत्या, दो भतीजे गिरफ्तार
KKKIRTIPAL KUMAR
Jan 24, 2026 13:34:04
Sangrur, Punjab
*ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਪਿੰਡ ਬਾਲਦ ਕਲਾਂ ਵਿੱਚ ਹੋਈ ਵੱਡੀ ਵਾਰਦਾਤ, ਵਿਧਵਾ ਔਰਤ ਨੂੰ ਭਤੀਜਿਆਂ (ਜੇਠ ਦੇ ਮੁੰਡਿਆਂ) ਨੇ ਹੀ ਲੜਾਈ ਦੌਰਾਨ ਕੁੱਟ ਕੇ ਕੀਤਾ ਕਤਲ, 2 ਦੋਸ਼ੀ ਗਿਰਫਤਾਰ ਤੀਜਾ ਭਤੀਜਾ ਅਤੇ ਨੂੰਹ ਫਰਾਰ
*ਲਗਭਗ 50 ਸਾਲਾ ਮਨਜੀਤ ਕੌਰ ਆਪਣੇ ਘਰ ਵਿੱਚ ਸੀ, ਜਦੋਂ ਨਾਲ ਦੇ ਘਰ ਵਿੱਚ ਰਹਿੰਦੇ 3 ਭਤੀਜਿਆਂ ਅਤੇ ਵੱਡੇ ਭਤੀਜੇ ਦੀ ਪਤਨੀ ਨੇ ਕੀਤੀ ਬੁਰੇ ਤਰੀਕੇ ਨਾਲ ਮਾਰਕੁੱਟ, ਇਲਾਜ਼ ਦੌਰਾਨ ਤੀਸਰੇ ਦਿਨ ਮਨਜੀਤ ਕੌਰ ਦੀ ਹੋਈ ਮੌਤ
*ਲੜਾਈ ਦਾ ਕਾਰਨ ਪ੍ਰੋਪਰਟੀ ਦੀ ਵੰਡ ਦੱਸੀ ਜਾ ਰਹੀ ਹੈ, ਜਾਣਕਾਰੀ ਮੁਤਾਬਿਕ ਪਹਿਲਾਂ ਵੀ ਕਈ ਵਾਰ ਹੋਇਆ ਸੀ ਘਰੇਲੂ ਕਲੇਸ਼*
*ਵੱਡੇ ਭਤੀਜੇ ਨੇ ਮਾਰੀ ਸਿਰ ਵਿੱਚ ਅੱਗ ਲੱਗੀ ਹੋਈ ਖਲਪਾੜ (ਲੱਕੜ), ਲੜਾਈ ਤੋਂ ਬਾਅਦ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਸਰਕਾਰੀ ਹਸਪਤਾਲ, ਫੇਰ ਰੈਫਰ ਕਰਕੇ ਰਾਜਿੰਦਰਾ ਪਟਿਆਲਾ ਅਤੇ ਫੇਰ PGI ਚੰਡੀਗੜ੍ਹ ਭੇਜਿਆ ਗਿਆ, PGI ਇਲਾਜ਼ ਦੌਰਾਨ ਹੋਈ ਮੌਤ*
*22 ਤਾਰੀਕ ਨੂੰ ਰਾਤ ਨੂੰ ਹੋਈ ਮੌਤ, ਪੁਲਿਸ ਨੇ ਕਤਲ ਕੇਸ ਦਰਜ਼ ਕਰਕੇ 2 ਭਤੀਜਿਆਂ ਨੂੰ ਕੀਤਾ ਗਿਰਫ਼ਤਾਰ, ਇੱਕ ਭਤੀਜਾ ਅਤੇ ਵੱਡੇ ਭਤੀਜੇ ਬਲਵਿੰਦਰ ਦੀ ਪਤਨੀ ਫ਼ਰਾਰ*
*ਮਨਜੀਤ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਕੁਵਾਰਾ ਬੇਟਾ ਅਤੇ ਕੁਵਾਰੀ ਬੇਟੀ ਰਹੇ ਇਕੱਲੇ, ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ, ਫ਼ਰਾਰ ਦੋਸ਼ੀਆਂ ਨੂੰ ਜਲਦ ਕਰੋ ਗਿਰਫ਼ਤਾਰ*
*ਪੁਲਿਸ ਨੇ ਕਿਹਾ, ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਸਾਡੀ ਹਿਰਾਸਤ ਵਿੱਚ ਹਨ ਅਤੇ ਮੱਘਰ ਸਿੰਘ ਅਤੇ ਨੂੰਹ ਰੀਨਾ ਕੌਰ ਦੀ ਤਲਾਸ਼ ਜ਼ਾਰੀ ਹੈ, ਜਲਦ ਕੀਤੇ ਜਾਣਗੇ ਕਾਬੂ*
ਸੰਗਰੂਰ ਦੇ ਪਿੰਡ ਬਾਲਦ ਕਲਾਂ ਵਿੱਚ ਇੱਕ ਦਿਲ ਦਹਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਜਾਇਦਾਦੀ ਵਿਵਾਦ ਕਾਰਨ ਇੱਕ ਵਿਧਵਾ ਔਰਤ ਦਾ ਉਸਦੇ ਹੀ ਭਤੀਜਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਲਗਭਗ 50 ਸਾਲਾ ਮਨਜੀਤ ਕੌਰ ਵਜੋਂ ਹੋਈ ਹੈ, ਜੋ ਆਪਣੇ ਘਰ ਵਿੱਚ ਆਪਣੇ ਿਕੁਆਰੇ ਬੱਚਿਆਂ ਨਾਲ ਰਹਿ ਰਹੀ ਸੀ।
ਜਾਣਕਾਰੀ ਮੁਤਾਬਿਕ ਮਨਜੀਤ ਕੌਰ ਦੇ ਨਾਲੇ ਘਰ ਵਿੱਚ ਰਹਿੰਦੇ ਉਸਦੇ ਤਿੰਨ ਭਤੀਜੇ ਅਤੇ ਵੱਡੇ ਭਤੀਜੇ ਦੀ ਪਤਨੀ ਨਾਲ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਦੋਸ਼ੀਆਂ ਨੇ ਮਨਜੀਤ ਕੌਰ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਦੋਸ਼ ਹੈ ਕਿ ਵੱਡੇ ਭਤੀਜੇ ਨੇ ਅੱਗ ਲੱਗੀ ਹੋਈ ਖਲਪਾੜ (ਲੱਕੜ) ਨਾਲ ਮਨਜੀਤ ਕੌਰ ਦੇ ਸਿਰ 'ਤੇ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ।
ਜ਼ਖ਼ਮੀ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿੱਚ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। PGI ਵਿੱਚ ਇਲਾਜ਼ ਦੌਰਾਨ 22 ਤਾਰੀਖ ਦੀ ਰਾਤ ਨੂੰ ਮਨਜੀਤ ਕੌਰ ਦੀ ਮੌਤ ਹੋ ਗਈ।
ਪੁਲਿਸ ਨੇ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰਦੇ ਹੋਏ ਦੋ ਭਤੀਜਿਆਂ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਜਦਕਿ ਤੀਜਾ ਭਤੀਜਾ ਮੱਘਰ ਸਿੰਘ ਅਤੇ ਬਲਵਿੰਦਰ ਸੀ ਪਤਨੀ ਰੀਨਾ ਕੌਰ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਤਲਾਸ਼ ਜ਼ੋਰਾਂ 'ਤੇ ਹੈ।
ਮਨਜੀਤ ਕੌਰ ਦੀ ਮੌਤ ਤੋਂ ਬਾਅਦ ਉਸਦਾ ਕੁਵਾਰਾ ਪੁੱਤਰ ਅਤੇ ਕੁਵਾਰੀ ਧੀ ਇਕੱਲੇ ਰਹਿ ਗਏ ਹਨ। ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਫਰਾਰ ਦੋਸ਼ੀਆਂ ਦੀ ਜਲਦ ਗਿਰਫ਼ਤਾਰੀ ਦੀ ਮੰਗ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਬਾਈਟ,, ਮੰਦੀਪ ਕੌਰ, ਮ੍ਰਿਤਕ ਦੀ ਬੇਟੀ
ਬਾਈਟ,, ਪ੍ਰਗਟ ਸਿੰਘ, ਪਿੰਡ ਵਾਸੀ ਮੌਕੇ ਤੇ ਚਸ਼ਮਦੀਦ
ਬਾਈਟ,, ਮਾਲਵਿੰਦਰ ਸਿੰਘ ਐਸਐਚਓ ਭਵਾਨੀਗੜ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowJan 24, 2026 15:04:370
Report
KKKIRTIPAL KUMAR
FollowJan 24, 2026 15:03:140
Report
SSSanjay Sharma
FollowJan 24, 2026 14:34:38Noida, Uttar Pradesh:BANI, KATHUA (J&K): BANI RECEIVES FRESH SNOWFALL
0
Report
GPGYAN PRAKASH
FollowJan 24, 2026 14:30:530
Report
SSSanjay Sharma
FollowJan 24, 2026 14:19:350
Report
KSKapil sharma
FollowJan 24, 2026 14:17:250
Report
RKRAMAN KHOSLA
FollowJan 24, 2026 14:01:300
Report
SBSANJEEV BHANDARI
FollowJan 24, 2026 13:50:280
Report
BKBIMAL KUMAR
FollowJan 24, 2026 13:50:130
Report
PSParambir Singh Aulakh
FollowJan 24, 2026 13:49:430
Report
VSVARUN SHARMA
FollowJan 24, 2026 13:45:390
Report
98
Report
SSSanjay Sharma
FollowJan 24, 2026 13:35:090
Report
NSNaresh Sethi
FollowJan 24, 2026 13:34:350
Report