Back
फगवाड़ा में AGI फ्लैट्स पर बड़ी छापेमारी, 28 मोबाइल और लैपटॉप बरामद
VSVARUN SHARMA
Jan 24, 2026 13:45:39
Mansurwal Dona, Punjab
“ਯੁੱਧ ਗੈਂਗਸਟਰਾਂ ਵਿਰੁੱਧ” ਮੁਹਿੰਮ ਤਹਿਤ ਫਗਵਾੜਾ ਵਿੱਚ ਵੱਡੀ ਕਾਰਵਾਈ
AGI ਫਲੈਟਾਂ ‘ਚ ਅਚਾਨਕ ਛਾਪੇਮਾਰੀ, 9 ਸ਼ੱਕੀ ਹਿਰਾਸਤ ‘ਚ 28 ਮੋਬਾਈਲ, ਲੈਪਟਾਪ, ਪਾਸਬੁੱਕਾਂ ਸਮੇਤ ਵੱਡੀ ਬਰਾਮਦਗੀ
ਫਗਵਾੜਾ:ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ “ਯੁੱਧ ਗੈਂਗਸਟਰਾਂ ਵਿਰੁੱਧ” ਮੁਹਿੰਮ ਦੇ ਤਹਿਤ ਫਗਵਾੜਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਫਗਵਾੜਾ ਪੁਲਿਸ ਨੇ ਜਲੰਧਰ–ਫਗਵਾੜਾ ਜੀਟੀ ਰੋਡ ‘ਤੇ ਸਥਿਤ AGI ਫਲੈਟਾਂ ਵਿੱਚ ਅਚਾਨਕ ਵੱਡੀ ਛਾਪੇਮਾਰੀ ਕੀਤੀ।
ਇਹ ਪੂਰੀ ਕਾਰਵਾਈ ਐਸਐਸਪੀ ਕਪੂਰਥਲਾ ਗੌਰਵ ਤੁਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਤੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਅੰਜਾਮ ਦਿੱਤੀ ਗਈ। ਅਚਾਨਕ ਹੋਈ ਇਸ ਕਾਰਵਾਈ ਕਾਰਨ ਫਲੈਟਾਂ ਵਿੱਚ ਰਹਿ ਰਹੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਕਰੀਬ 8 ਵੱਖ-ਵੱਖ ਪੁਲਿਸ ਟੀਮਾਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵੱਲੋਂ ਇਕੋ ਸਮੇਂ ਅਚਨਚੇਤ ਤੌਰ ‘ਤੇ ਚੈਕਿੰਗ ਕੀਤੀ ਗਈ। ਜਾਂਚ ਦੌਰਾਨ 9 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਐਸਪੀ ਮਾਧਵੀ ਸ਼ਰਮਾ ਨੇ ਖੁਲਾਸਾ ਕੀਤਾ ਕਿ ਚੈਕਿੰਗ ਦੌਰਾਨ ਥਾਣਾ ਸਦਰ ਫਗਵਾੜਾ ਪੁਲਿਸ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਇੱਕ ਫਲੈਟ ਵਿੱਚੋਂ 28 ਮੋਬਾਈਲ ਫੋਨ, ਵੱਡੀ ਮਾਤਰਾ ਵਿੱਚ ਪਾਸਬੁੱਕਾਂ, 2 ਲੈਪਟਾਪ ਅਤੇ ਵਾਈ-ਫਾਈ ਨਾਲ ਸੰਬੰਧਿਤ ਸਮਾਨ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਾਂਚ ਲਗਾਤਾਰ ਜਾਰੀ ਹੈ。
ਇਸ ਤੋਂ ਇਲਾਵਾ, ਪੁਲਿਸ ਨੇ ਚੈਕਿੰਗ ਦੌਰਾਨ 5 ਕਾਰਾਂ ਅਤੇ ਦਰਜਨ ਦੇ ਕਰੀਬ ਦੋ ਪਹੀਆ ਵਾਹਨ ਵੀ ਜਬਤ ਕਰ ਲਏ ਹਨ, ਜਿਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਜਾਂਚ ਅੱਗੇ ਵਧਣ ਨਾਲ ਹੋਰ ਵੀ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ।
ਐਸਪੀ ਫਗਵਾੜਾ ਨੇ ਸਪੱਸ਼ਟ ਕੀਤਾ ਕਿ ਫਗਵਾੜਾ ਪੁਲਿਸ ਅਪਰਾਧ ‘ਤੇ ਨੱਥ ਪਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ。
ਫਿਲਹਾਲ, ਸ਼ਹਿਰ ਭਰ ਵਿੱਚ ਪੁਲਿਸ ਦੀ ਇਸ ਕਾਰਵਾਈ ਦੀ ਚਰਚਾ ਜੋਰਾਂ ‘ਤੇ ਹੈ ਅਤੇ ਅਪਰਾਧਿਕ ਤੱਤਾਂ ਵਿਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ।
ਹੋਰ ਜਾਣਕਾਰੀ ਲਈ ਫਗਵਾੜਾ ਨਿਊਜ਼ ਨਾਲ ਗੱਲਬਾਤ ਦੌਰਾਨ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਕੀ ਕਿਹਾ—ਆਓ ਸੁਣਦੇ ਹਾਂ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowJan 24, 2026 15:04:370
Report
KKKIRTIPAL KUMAR
FollowJan 24, 2026 15:03:140
Report
SSSanjay Sharma
FollowJan 24, 2026 14:34:38Noida, Uttar Pradesh:BANI, KATHUA (J&K): BANI RECEIVES FRESH SNOWFALL
0
Report
GPGYAN PRAKASH
FollowJan 24, 2026 14:30:530
Report
SSSanjay Sharma
FollowJan 24, 2026 14:19:350
Report
KSKapil sharma
FollowJan 24, 2026 14:17:250
Report
RKRAMAN KHOSLA
FollowJan 24, 2026 14:01:300
Report
SBSANJEEV BHANDARI
FollowJan 24, 2026 13:50:280
Report
BKBIMAL KUMAR
FollowJan 24, 2026 13:50:130
Report
PSParambir Singh Aulakh
FollowJan 24, 2026 13:49:430
Report
98
Report
SSSanjay Sharma
FollowJan 24, 2026 13:35:090
Report
NSNaresh Sethi
FollowJan 24, 2026 13:34:350
Report
KKKIRTIPAL KUMAR
FollowJan 24, 2026 13:34:040
Report