Back
वार्ड 11 बाज़ीगर बस्ती में गंदगी, गंदे पानी से लोग परेशान; धरना चेतावनी
DSDharmindr Singh
Feb 24, 2026 09:02:48
Khanna, Punjab
ਖੰਨਾ ਦੇ ਵਾਰਡ ਨੰਬਰ 11 ਵਿੱਚ ਗੰਦਗੀ ਦੇ ਅੰਬਾਰ
ਬਾਜ਼ੀਗਰ ਬਸਤੀ ਦੇ ਲੋਕ ਗੰਦੇ ਪਾਣੀ ਕਾਰਨ ਪਰੇਸ਼ਾਨ, ਐਸਡੀਐਮ ਦਫਤਰ ਅੱਗੇ ਧਰਨਾ ਦੇਣ ਦੀ ਚੇਤਾਵਨੀ
ਖੰਨਾ ਦੇ ਵਾਰਡ ਨੰਬਰ 11 ਅਧੀਨ ਆਉਂਦੀ ਬਾਜ਼ੀਗਰ ਬਸਤੀ ਅਤੇ ਮੀਟ ਮਾਰਕੀਟ ਇਲਾਕੇ ਦੇ ਵਾਸੀ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਵਿੱਚ ਸੀਵਰੇਜ ਲਾਈਨਾਂ ਜਾਮ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ, ਜਿਸ ਨਾਲ ਨਾ ਸਿਰਫ ਬਦਬੂ ਫੈਲ ਰਹੀ ਹੈ ਸਗੋਂ ਪੀਣ ਵਾਲਾ ਪਾਣੀ ਵੀ ਗੰਧਲਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ。
ਸਥਾਨਕ ਵਸਨੀਕਾਂ ਮੁਤਾਬਕ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਅਜੇ ਤਕ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਉਲਟ, ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਐਨਜੀਟੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਦੇ ਹੋਏ ਗੰਦਾ ਪਾਣੀ ਖੁੱਲ੍ਹੀ ਥਾਂ ‘ਤੇ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆROP
ਵਿਰੋਧ ਦੌਰਾਨ ਕਾਂਗਰਸੀ ਆਗੂ ਅਮਿਤ ਤਿਵਾੜੀ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਾਜ਼ੀਗਰ ਬਸਤੀ ਅਤੇ ਮੀਟ ਮਾਰਕੀਟ ਇਲਾਕਾ ਲੰਬੇ ਸਮੇਂ ਤੋਂ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਨਾ ਤਾਂ ਸੜਕਾਂ ਦੀ ਢੰਗ ਨਾਲ ਸਫਾਈ ਹੁੰਦੀ ਹੈ ਅਤੇ ਨਾ ਹੀ ਸੀਵਰੇਜ ਪ੍ਰਬੰਧ ਠੀਕ ਹੈ। ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ。
ਮੌਕੇ ‘ਤੇ ਪਹੁੰਚੇ ਕਾਂਗਰਸੀ ਆਗੂ ਅਮਿਤ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਧਰਮ ਪਤਨੀ ਸ਼ਿਲਪਾ ਤਿਵਾੜੀ ਇਸ ਵਾਰਡ ਤੋਂ ਕੌਂਸਲਰ ਹਨ ਅਤੇ ਉਹ ਖੁਦ ਵੀ ਲੰਬੇ ਸਮੇਂ ਤੋਂ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਗਾਹ ਕਰਦੇ ਆ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤਾ ਜਾ ਰਹੀ, ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਹਾਲਾਤ ਨਾ ਸੁਧਰੇ ਤਾਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ。
ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਨਗਰ ਕੌਂਸਲ ਦੇ ਮੁਲਾਜ਼ਮ ਅਨਿਲ ਕੁਮਾਰ ਨੇ ਕਿਹਾ ਕਿ ਕਾਫੀ ਸਮੇਂ ਤੋਂ ਸੀਵਰੇਜ ਲਾਈਨ ਬੰਦ ਹੈ। ਇੱਥੇ ਇੰਜਣ ਲਗਾ ਕੇ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। NGT ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਸਵਾਲ ਉਪਰ ਓਹਨਾਂ ਕਿਹਾ ਕਿ ਜਿੱਥੇ ਪਹਿਲਾਂ ਹੀ ਗੰਦ ਪਿਆ ਹੋਇਆ ਹੈ ਉੱਥੇ ਹੀ ਪਾਣੀ ਸੁੱਟ ਰਹੇ ਹਾਂ। ਓਹਨਾਂ ਇਹ ਵੀ ਕਿਹਾ ਕਿ ਮਜਬੂਰੀ ਕਰਕੇ پਾਣੀ ਸੁੱਟਿਆ ਜा ਰਿਹਾ ਹੈ
ਇस ਸਭ ਦੇ ਬਾਵਜੂਦ ਇਲਾਕੇ ਦੇ ਵਸਨੀਕ ਸੰਤੁਸ਼ਟ ਨਹੀਂ ਹਨ। ਲੋਕਾਂ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਜੇਕਰ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਐਸਡੀਐਮ ਦफਤਰ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਗੇ। ਇਲਾਕੇ ਵਿੱਚ ਪੈਦਾ ਹੋ ਰਹੇ ਸਿਹਤ ਸੰਕਟ ਨੂੰ ਦੇਖਦੇ ਹੋਏ ਪ੍ਰਸ਼ਾਸਨ ਲਈ ਇਹ ਮਾਮਲਾ ਗੰਭੀਰ ਚੁਣੌਤੀ ਬਣ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਸੰਬੰਧਤ ਵਿਭਾਗ ਕਿੰਨੀ ਜਲਦੀ ਕਾਰਵਾਈ ਕਰਦਾ ਹੈ ਅਤੇ ਲੋਕਾਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowFeb 24, 2026 10:25:230
Report
SSSandeep Singh
FollowFeb 24, 2026 10:23:000
Report
SSSanjay Sharma
FollowFeb 24, 2026 10:16:530
Report
NSNavdeep Singh
FollowFeb 24, 2026 09:46:190
Report
AZAbhinva zeepunjabi
FollowFeb 24, 2026 09:38:200
Report
MTManish Thakur
FollowFeb 24, 2026 09:34:210
Report
BSBhushan Sharma
FollowFeb 24, 2026 09:33:530
Report
NSNavdeep Singh
FollowFeb 24, 2026 09:33:360
Report
KPKomlata Punjabi
FollowFeb 24, 2026 09:32:13Mandi, Himachal Pradesh:मंडी स्टोरी
मंडी के गुटकर में तेज रफ्तार का कहर , दो बाइकों की गाड़ी से जोरदार टक्कर,, CCTV में कैद हुई घटना, वीडियो सोशल मीडिया पर वायरल, गनीमत ये रही जान का नहीं हुआ नुकसान
0
Report
VBVIJAY BHARDWAJ
FollowFeb 24, 2026 09:32:020
Report
ASARVINDER SINGH
FollowFeb 24, 2026 09:31:480
Report
AZAbhinva zeepunjabi
FollowFeb 24, 2026 09:31:120
Report
AZAbhinva zeepunjabi
FollowFeb 24, 2026 09:20:010
Report
ADAnkush Dhobal
FollowFeb 24, 2026 09:03:350
Report
ASAnmol Singh Warring
FollowFeb 24, 2026 09:03:250
Report