Back
मोगा पुलिस गोलीबारी मामले में प्रवासी मजदूरों के हमले के मुख्य आरोपी समेत 13 गिरफ्तार
NSNavdeep Singh
Feb 24, 2026 09:33:36
Moga, Punjab
ਮੋਗਾ ਪੁਲਿਸ ਦੀ ਵੱਡੀ ਰਿਕਵਰੀ, ਪ੍ਰਵਾਸੀ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲੇ ਇੱਕ ਮੇਨ ਸ਼ੂਟਰ ਤੋਂ ਦੋ ਜਿੰਦਾ ਹੈਂਡ ਗਰਨੇਡ ਬਰਾਮਦ । ਪ੍ਰਵਾਸੀ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿੱਚ ਪੁਲਿਸ ਵੱਲੋਂ ਕੁੱਲ 13 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ । ਆਈ ਜੀ ਫਰੀਦਕੋਟ ਰੇਂਜ ਮੈਡਮ ਨਿਲੰਬਰੀ ਜਗਦਲੇ ਵਿਜੇ ਨੇ ਪ੍ਰੈਸ ਕਾਨਫਰਸ ਕਰ ਦਿੱਤੀ ਜਾਣਕਾਰੀ । ਮੋਗਾ ਪੁਲਿਸ ਵੱਲੋ ਪ੍ਰਵਾਸੀ ਮਜਦੂਰਾ ਪਰ ਹਮਲਾ ਕਰਨ ਵਾਲੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 02 ਪਿਸਟਲ .30 ਬੋਰ ਸਮੇਤ ਮੈਗਜੀਨ +01 ਜਿੰਦਾ ਕਾਰਤੂਸ + 04 ਖੋਲ ਅਤੇ 02 ਜਿੰਦਾ ਹੈਡ ਗ੍ਰਨੇਡ ਬਰਾਮਦ ਕੀਤੇ ਗਏ । ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 02 ਪਿਸਟਲ .30 ਬੋਰ ਸਮੇਤ ਮੈਗਜ਼ੀਨ +01 ਜਿੰਦਾ ਕਾਰਤੂਸ + 04 ਖੋਲ ਅਤੇ 02 ਜਿੰਦਾ ਹੈਡ ਗ੍ਰਨੇਡ ਬ੍ਰਾਮਦ ਕੀਤੇ ਗਏ। ਮੁਕੱਦਮਾ ਵਿੱਚ ਦੋਸ਼ੀ ਅਕਾਸ਼ਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਥੰਮਣਵਾਲਾ, ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁਤਰ ਦਰਸ਼ਨ ਸਿੰਘ ਵਾਸੀ ਭੰਗਾਲੀ ਖੁਰਦ ਅਤੇ ਸ਼ਾਹਵੀਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਭੰਗਾਲੀ ਖੁਰਦ ਜਿਲ੍ਹਾ ਫਿਰੋਜਪੁਰ ਨੂੰ ਦੋਸ਼ੀ ਨਾਮਜد ਕੀਤਾ ਗਿਆ। ਠਹਿਰ ਦੇਣ ਤੇ ਦੋਸ਼ੀ :- ਦੋਰਾਨੇ ਤਫਤੀਸ਼ ਮੁਕੱਦਮਾ ਦੇ ਮੁੱਖ ਦੋਸ਼ੀਆਨ ਨੂੰ ਆਪਣੇ ਘਰ ਵਿੱਚ ਠਹਿਰ ਦੇਣ ਪਰ ਮੁਕੱਦਮਾ ਉਕਤ ਵਿੱਚ ਮਿਤੀ 11.02.2026 ਨੂੰ ਦੋਸ਼ੀ ਹਰਮਨਜੋਤ ਸਿੰਘ ਪੁੱਤਰ ਦਰਸ਼ਨ ਸਿੰਘ (ਜੋਬਨਪ੍ਰੀਤ ਸਿੰਘ ਦਾ ਭਰਾ), ਹਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ (ਸ਼ਾਹਵੀਰ ਸਿੰਘ ਦਾ ਪਿਤਾ), ਇੰਦਰਜੀਤ ਕੌਰ ਪਤਨੀ ਦਰਸ਼ਨ ਸਿੰਘ (ਜੋਬਨਪ੍ਰੀਤ ਸਿੰਘ ਦੀ ਮਾਤਾ) ਵਾਸੀਆਨ ਭੰਗਾਲੀ (ਨਰੈਣਗੜ) ਜਿਲਾ ਫਿਰੋਜਪੁਰ ਅਤੇ ਪ੍ਰਵੀਨ ਕੋਰ ਪਤਨੀ ਗੁਰਪ੍ਰੀਤ ਸਿਘ ਅਤੇ ਸੰਦੀਪ ਕੋਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀਆਨ ਥੰਮਣਵਾਲਾ ਜਿਲਾ ਮੋਗਾ ਨੂੰ ਨਾਮਜਦ ਕੀਤਾ ਗਿਆ। ਪੁਲਿਸ ਪਾਰਟੀ ਦੀ ਡਿਊਟੀ ਵਿੱਚ ਵਿਘਨ ਪਾਉਣ ਸਬੰਧੀ ਦੋਰਾਨੇ ਰੇਡ ਪੁਲਿਸ ਪਾਰਟੀ ਦੇ ਡਿਊਟੀ ਵਿੱਚ ਵਿਘਨ ਪਾਉਣ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਸੂਬਾ ਸਿੰਘ (ਅਕਾਸ਼ਦੀਪ ਸਿੰਘ ਦਾ ਪਿਤਾ), ਨਵਦੀਪ ਸਿੰਘ ਪੁੱਤਰ ਜਗਸੀਰ ਸਿੰਘ (ਅਕਾਸ਼ਦੀਪ ਸਿੰਘ ਦੇChਾਚੇ ਦਾ ਲੜਕਾ), ਸੁਖਮੰਦਰ ਸਿੰਘ ਪੁੱਤਰ ਸੂਬਾ ਸਿੰਘ (ਅਕਾਸ਼ਦੀਪ ਸਿੰਘ ਦਾ ਚਾਚਾ) ਅਤੇ ਸਤਨਾਮ ਸਿੰਘ ਪੁੱਤਰ ਗੁਰਜੰਟ ਸਿੰਘ (ਅਕਾਸ਼ਦੀਪ ਸਿੰਘ ਦਾ ਗੁਆਂਢੀ) ਵਾਸੀਆ ਥੱਮਣਵਾਲਾ ਖਿਲਾਫ ਮੁਕੱਦਮਾ ਨੰਬਰ 30 ਮਿਤੀ 11.02.2026 ਅ/ਧ 221/132 ਬੀ.ਐਨ.ਐਸ ਥਾਣਾ ਸਦਰ ਮੋਗਾ ਦਰਜ ਰਜਿਸਟਰ ਕਰਕੇ ਉਕਤ ਸਾਰੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਪਾਰਟੀ ਨਾਲ ਮੁੱਠ-ਭੇਡ:- ਮਿਤੀ 15.02.2026 ਨੂੰ ਦੌਰਾਨੇ ਤਫਤੀਸ਼ ਦੋਸ਼ੀਆਂ ਅਕਾਸ਼ਦੀਪ ਸਿੰਘ ਅਤੇ ਜੋਬਨਪ੍ਰੀਤ ਸਿੰਘ ਵੱਲੋ ਆਪਣੀ ਗ੍ਰਿਫਤਾਰੀ ਤੋ ਬਚਣ ਲਈ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਵਤ मधਪੀ ਭुवਂਰਭਾ ਘਰ 31 भिडी 15.02.2026 ਭ/ਪ 109,132,221 BNS 25 ARMS ACT ਥਾਣਾ ਸਦਰ ਮੋਗਾ ਬਨਾਮ ਅਕਾਸ਼ਦੀਪ ਸਿੰਘ ਅਤੇ ਜੋਬਨਪ੍ਰੀਤ ਸਿੰਘ ਦੇ ਦਰਜ ਰਜਿਸਟਰ ਹੋਇਆ ਹੈ। ਅਕਾਸ਼ਦੀਪ ਸਿੰਘ ਪਾਸੋ .30 ਬੋਰ ਪਿਸਟਲ ਸਮੇਤ ਮੈਗਜ਼ੀਨ + 02 ਖੋਲ .30 ਬੋਰ ਅਤੇ ਦੋਸ਼ੀ ਜੋਬਨਪ੍ਰੀਤ ਸੈਂਘ ਪਾਸੋ .30 ਬੋਰ ਪਿਸਟਲ ਸਮੇਤ ਮੈਗਜ਼ੀਨ + 01 ਜਿੰਦਾ ਕਾਰਤੂਸ + 02 ਖੋਲ .30 ਬੋਰ ਜੋ ਕਿ ਮਿਤੀ 10.02.26 ਨੂੰ ਕੀਤੀ ਵਰਦਾਤ ਵਿੱਚ ਵਰਤੇ ਹਥਿਆਰ ਬ੍ਰਾਮਦ ਕੀਤੇ ਗਏ ਹਨ। ਵਾਰਦਾਤ ਨੂੰ ਸ਼ਹਿ ਦੇਣ ਵਾਲੇ ਦੋਸ਼ੀ:- ਦੌਰਾਨੇ ਤਫਤੀਸ਼ ਲਖਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਅਤੇ ਸੁਖਵੀਰ ਸਿੰਘ ਉਰਫ ਗੱਗੂ ਪੁਤਰ ਬਲਜੀਤ ਸਿੰਘ ਵਾਸੀਆਨ ਭੰਗਾਲੀ (ਨਰੈਣਗੜ) ਜਿਲਾ ਫਿਰੋਜਪੁਰ ਨੂੰ ਮਿਤੀ 13.02.2026 ਨੂੰ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮਿਤੀ 15.02.2026 ਨੂੰ ਮੁਕੱਦਮਾ ਦੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਖਾ ਅਤੇ ਸੁਖਵੀਰ ਸਿੰਘ ਉਰਫ ਗੱਗੂ ਨੇ ਪੁੱਛਗਿੱਛ ਦੌਰਾਨ ਇੰਕਸ਼ਾਫ ਕੀਤਾ ਕਿ ਸੁਭਨੀਤ ਸਿੰਘ ਉਰਫ ਸਭ ਪੁੱਤਰ ਅਮਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਿਸ਼ਰੀ ਵਾਲਾ ਜਿਲ੍ਹਾ ਫਿਰੋਜਪੁਰ ਸਮੇਤ ਉਹਨਾ ਸਾਰਿਆਂ ਵਾਰਦਾਤ ਕਰਨ ਸਬੰਧੀ ਸਾਜਿਸ਼ ਇੱਕਠਿਆ ਨੇ ਕੀਤੀ ਸੀ, ਪੰਰਤੂ ਵਾਰਦਾਤ ਸਮੇ ਓਹ ਤਿੰਨੇ ਨਾਲ ਨਹੀ ਗਏ ਸਨ, ਜੋ ਸ਼ੁਭਨੀਤ ਸਿੰਘ ਓਹਨਾ ਨਾਲ ਮੋਬਾਇਲ ਫੋਨ ਰਾਹੀ ਸੰਪਰਕ ਵਿੱਚ ਰਿਹਾ। ਜਿਸਤੇ ਸੁਭਨੀਤ ਸਿੰਘ ਉਕਤ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਮਿਤੀ 16.02.2025 ਨੂੰ ਬਾਲ ਅਪਰਾਧੀ ਅਕਾਸ਼ਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਥੰਮਣਵਾਲਾ ਨੂੰ apprehended ਕੀਤਾ ਗਿਆ ਅਤੇ ਬਾਲ ਅਪਾਰਧੀ ਨੂੰ ਜੁਵਨਾਇਲ ਬੋਰਡ ਦੇ ਪੇਸ਼ ਕਰਕੇ ਬਾਲ ਸੁਧਾਰ ਘਰ ਫਰੀਦਕੋਟ ਬੰਦ ਕਰਵਾਇਆ ਗਿਆ। ਅੰਜਾਮ ਦੇਣ ਲਈ ਐਮੁਨੇਸ਼ਨ ਮੁਹੱਈਆ ਕਰਾਉਣ ਵਾਲੇ ਦੋਸ਼ੀ:- ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮੁਕੱਦਮਾ ਨਾਲ ਸਬੰਧਤ ਵਾਰਦਾਤ ਦੀ ਰਾਤ ਤੋ ਪਹਿਲਾ ਮਿਤੀ 09.02.2026 ਨੂੰ ਜੋਬਨਪ੍ਰੀਤ ਸਿੰਘ ਉਰਫ ਜੋਬਨ ਅਤੇ ਸ਼ਾਹਵੀਰ ਸਿੰਘ ਪੁੱਤਰ ਜੋਗਿੰਦਰ ਪਾਉਲ ਵਾਸੀ ਵਾਰਡ ਨੰਬਰ 03 ਮਾਤੋ (ਜੰਮੂ ਕਸ਼ਮੀਰ) ਅਤੇ ਅਮਨ ਸ਼ਰਮਾ ਪੁੱਤਰ ਐਜਲ ਰામ ਵਾਸੀ ਮਕਾਲ ਨੰਬਰ 140 ਖੌਰ, ਨੇੜੇ ਸ਼ਿਵ ਮੰਦਰ (ਜੰਮੂ ਕਸ਼ਮੀਰ) ਸਮੇਤ 02 ਹੋਰਣਾ-ਮਲੂਮ ਵਿਅਕਤੀ ਇੰਹਨਾ ਦੇ ਪਿੰਡ ਭੰਗਾਲੀ, ਜਿਲ੍ਹਾ ਫਿਰੋਜਪੁਰ ਆਏ ਸਨ। ਜਿੰਨਾ ਨੇ ਇਹਨਾ ਦੋਨਾਂ ਦੋਸ਼ੀਆਨ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਐਮੂਨੇਸ਼ਨ ਮੁਹੱਈਆ ਕਰਵਾਇਆ ਸੀ । ਜਿਸਤੇ ਮੁਕੱਦਮਾ ਹਜਾ ਵਿੱਚ ਸੂਬਮ ਸ਼ਰਮਾ ਪੁੱਤਰ ਜੋਗਿੰਦਰ ਪਾਉਲ ਵਾਸੀ ਵਾਰਡ ਨੰਬਰ 03 ਮਾਤੋ (ਜੰਮੂ ਕਸ਼ਮੀਰ) ਅਤੇ ਅਮਨ ਸ਼ਰਮਾ ਪੁੱਤਰ ਐਜਲ ਰਾਮ ਵਾਸੀ ਮਕਾਲ ਨੰਬਰ 140 ਖੋਰ, ਨੇੜੇ ਸ਼ਿਵ ਮੰਦਰ (ਜੰਮੂ ਅਤੇ ਕਸ਼ਮੀਰ) ਨੂੰ ਮਿਤੀ 19.02.2026 ਨੂੰ ਗ੍ਰਿਫਤਾਰ ਕੀਤਾ ਗਿਆ। ਹੈਡ ਗ੍ਰੀਨੈਡ ਦੀ ਬ੍ਰਾਮਦਗੀ:- ਦੋਰਾਨੇ ਪੁੱਛਗਿਛ ਦੋਸ਼ੀ ਸ਼ਾਹਵੀਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਭੰਗਾਲੀ (ਨਰੈਣਗੜ) ਨੇ ਇੰਕਸਾਫ ਕੀਤਾ ਕਿ ਜਿਸ ਦਿਨ ਹਥਿਆਰ ਲੈ ਕੇ ਆਏ ਸੀ, ਉਸ ਵਿਚ ਦੋ ਹੈਡ ਗ੍ਰਨੇਡ ਵੀ ਨਾਲ ਲੈ ਕੇ ਆਏ ਸੀ।ਜਿਸ ਬਾਰੇ ਸਿਰਫ ਮੈਨੂੰ ਹੀ ਪਤਾ ਹੈ, ਜੋ ਪਿੰਡ ਦੀ ਨਹਿਰ/ਸੁਏ ਪਾਸ ਲੁਕਾ ਛੁਪਾ ਕੇ ਰੱਖੇ ਹੋਏ ਹਨ। ਦੋਸ਼ੀ ਸ਼ਾਹਵੀਰ ਸਿੰਘ ਦੀ ਨਿਸ਼ਾਨ ਦੇਹੀ ਤੇ ਦੱਸੀ ਗਈ ਜਗ੍ਹਾ ਤੋਂ 02 ਹੈਡ ਗ੍ਰਨੇਡ ਬਰਾਮਦ ਕੀਤੇ ਗਏ ਹਨ। ਮੋਕਾ ਪਰ ਬੰਬ ਡਿਟੈਕਸ਼ਨ ਐਂਡ ਡਿਸਪੋਜਲ ਟੀਮ ਨੂੰ ਬੁਲਾ ਕੇ ਉਕਤਾਨ ਦੋਨੋ ਹੈਡ ਗ੍ਰਨੇਡ ਨੂੰ ਡਿਸਪੋਜ ਆਫ ਕੀਤਾ ਗਿਆ। ਟੀਮ ਦੇ ਦੱਸਣ ਮੁਤਾਬਿਕ ਇਹ ਗ੍ਰਨੇਡ ਮਾਰਕਾ ਅਰਗਸ 84 ਰੰਗ ਨੀਲਾ (ਚਾਇਨਾ) ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowFeb 24, 2026 11:03:500
Report
AJAnil Jain
FollowFeb 24, 2026 11:03:270
Report
MSManish Shanker
FollowFeb 24, 2026 10:45:23Sahibzada Ajit Singh Nagar, Punjab:बिक्रम सिंह मजीठिया और प्रेम सिंह चंदू माजरा की मुलाकात साथ में सुरजीत सिंह रखड़ा भी है
0
Report
MSManuj Sharma
FollowFeb 24, 2026 10:33:060
Report
KCKhem Chand
FollowFeb 24, 2026 10:30:280
Report
MSManish Shanker
FollowFeb 24, 2026 10:29:360
Report
RKRAJESH KATARIA
FollowFeb 24, 2026 10:25:230
Report
SSSandeep Singh
FollowFeb 24, 2026 10:23:000
Report
SSSanjay Sharma
FollowFeb 24, 2026 10:16:530
Report
NSNavdeep Singh
FollowFeb 24, 2026 09:46:190
Report
AZAbhinva zeepunjabi
FollowFeb 24, 2026 09:38:200
Report
MTManish Thakur
FollowFeb 24, 2026 09:34:210
Report
BSBhushan Sharma
FollowFeb 24, 2026 09:33:530
Report
KPKomlata Punjabi
FollowFeb 24, 2026 09:32:13Mandi, Himachal Pradesh:मंडी स्टोरी
मंडी के गुटकर में तेज रफ्तार का कहर , दो बाइकों की गाड़ी से जोरदार टक्कर,, CCTV में कैद हुई घटना, वीडियो सोशल मीडिया पर वायरल, गनीमत ये रही जान का नहीं हुआ नुकसान
0
Report