Back
अमेरिका से डिपोर्ट होकर आये युवक पर पुल गोलीकांड, हत्या की साजिश में गिरफ्तार
VKVarun Kaushal
Mar 28, 2026 11:03:35
Samrala, Punjab
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੂੰ ਦਿੱਲੀ ਤੋਂ ਚੁੱਕ ਲਿਆਈ ਮਾਚੀਵਾੜਾ ਪੁਲਸ ਸਕੂਲ ਟਰੱਸਟੀ ਤੋਂ 5 ਕਰੋੜ ਦੀ ਫਿਰੌਤੀ ਅਤੇ ਉਸ ਉੱਪਰ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ ਮੁਲਜ਼ਮ Mਾਛੀਵਾੜਾ ਇਲਾਕੇ ਦੇ ਨਾਮੀ ਸਕੂਲ ਦੇ ਟਰੱਸਟੀ ਬਲਦੇਵ ਸਿੰਘ ’ਤੇ 30-9-2024 ਨੂੰ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਹ ਜਖ਼ਮੀ ਹੋ ਗਿਆ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਸਮੇਂ ਸਕੂਲ ਟਰੱਸਟੀ ਬਲਦੇਵ ਸਿੰਘ ਆਪਣੇ ਮਾਛੀਵਾੜਾ ਸਾਹਿਬ ਨੇੜ੍ਹਲੇ ਸਕੂਲ ’ਚੋਂ ਫਾਰਚੂਨਰ ਕਾਰ ’ਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਕਿ 3 ਕਿਲੋਮੀਟਰ ਦੂਰੀ ’ਤੇ ਹੀ ਸਰਹਿੰਦ ਨ੍ਹਿਰ ਦੇ ਗੜ੍ਹੀ ਪੁਲ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਰ ਗੋਲੀ ਚਲਾ ਦਿੱਤੀ ਸੀ। ਪੁੱਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ 5 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ’ਚੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਥਾਣਾ ਪਿੰਡ ਮੋਹਾਵਾ, ਥਾਣਾ ਅਟਾਰੀ, ਪ੍ਰਿਤਪਾਲ ਸਿੰਘ ਗੋਰਾ ਵਾਸੀ ਅਟਾਰੀ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਪੁਲਸ ਨੂੰ ਦੱਸਿਆ ਸੀ ਕਿ ਇਹ ਕਾਤਲਾਨਾ ਹਮਲਾ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਸੁਪਾਰੀ ਲੈ ਕੇ ਕੀਤਾ ਸੀ ਜਿਸ ’ਤੇ ਪੁਲਸ ਨੇ ਇਸ ਮਾਮਲੇ ਵਿਚ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ। ਅਮਰੀਕਾ ਵਿਚ ਡੌਂਕੀ ਲਗਾ ਕੇ ਗਏ ਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਕੋਟਲਾ, ਅੰਮ੍ਰਿਤਸਰ ਵੀ ਇਸ ਮਾਮਲੇ ਵਿਚ ਪੁਲਸ ਨੂੰ ਲੋੜੀਂਦਾ ਸੀ। ਪੁਲਸ ਵਲੋਂ ਇਹ ਵਿਅਕਤੀ ਫਿਰੌਤੀ ਮੰਗਣ ਦੀ ਸਾਜਿਸ਼ ਵਿਚ ਸ਼ਾਮਲ ਸੀ। ਮਾਚੀਵਾੜਾ ਪੁਲਸ ਵਲੋਂ ਇਸ ਨੌਜਵਾਨ ਦੀ ਐੱਲਓਸੀ ਜਾਰੀ ਕੀਤੀ ਸੀ ਅਤੇ ਹੁਣ ਜਦੋਂ ਉਹ ਡਿਪੋਰਟ ਹੋ ਕੇ ਅਮਰੀਕਾ ਤੋਂ ਦਿੱਲੀ ਏਅਰਪੋਰਟ ਪੁੱਜਾ ਤਾਂ ਮਾਚੀਵਾੜਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਚੀਵਾੜਾ ਪੁਲਸ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਫਿਰੌੌਤੀ ਤੇ ਕਾਤਲਾਨਾ ਹਮਲੇ ਦੀ ਸਾਜਿਸ਼ ਵਿਚ ਉਸਦੀ ਕਿੰਨੀ ਕੁ ਭੂਮਿਕਾ ਹੈ ਅਤੇ ਹੋਰ ਕੌਣ-ਕੌਣ ਸ਼ਾਮਲ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowMar 28, 2026 11:48:121029
Report
MSManuj Sharma
FollowMar 28, 2026 11:47:13862
Report
KBKulbir Beera
FollowMar 28, 2026 11:46:34953
Report
VSVARUN SHARMA
FollowMar 28, 2026 11:17:50968
Report
MSManuj Sharma
FollowMar 28, 2026 11:17:251037
Report
KDKuldeep Dhaliwal
FollowMar 28, 2026 11:09:451046
Report
VSVARUN SHARMA
FollowMar 28, 2026 11:06:24914
Report
KDKuldeep Dhaliwal
FollowMar 28, 2026 10:39:131028
Report
SNSUNIL NAGPAL
FollowMar 28, 2026 10:38:541080
Report
MSManish Shanker
FollowMar 28, 2026 10:31:581080
Report
MSManish Sharma
FollowMar 28, 2026 10:31:421076
Report
ADAnkush Dhobal
FollowMar 28, 2026 10:15:431067
Report
ADAnkush Dhobal
FollowMar 28, 2026 10:15:331089
Report
SSSanjay Sharma
FollowMar 28, 2026 10:15:201070
Report