Back
गांवों ने पवित्र वेईं की देखभाल की जिम्मेदारी उठाई; संत सिकेवाल ने इसे अहम कहा
VSVARUN SHARMA
Mar 28, 2026 11:17:50
Mansurwal Dona, Punjab
ਕਪੂਰਥਲਾ : ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ 40 ਪਿੰਡਾਂ ਨੇ ਚੁੱਕੀ ਜੁੰਮੇਵਾਰੀ
ਨਿਰਮਲ ਕੁਟੀਆਂ ਸੁਲਤਾਨਪੁਰ ਲੋਧੀ ਵਿੱਚ ਪੰਚਾਂ-ਸਰਪੰਚਾਂ ਦਾ ਹੋਇਆ ਇੱਕਠ
ਸੰਤ ਸੀਚੇਵਾਲ ਨੇ ‘ਪਵਿੱਤਰ ਵੇਈਂ’ ਨੂੰ ਦੱਸਿਆ ਕੁਦਰਤ ਦਾ ਤੋਹਫ਼ਾ
ਸੁਲਤਾਨਪੁਰ ਲੋਧੀ : ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ ਇਲਾਕੇ ਦੇ 40 ਪਿੰਡਾਂ ਨੇ ਜੁੰੰਮੇਵਾਰੀ ਚੁੱਕਦਿਆ ਅਹਿਦ ਕੀਤਾ ਕਿ ਉਹ ਇਸ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਹੋਰ ਮੋਹਤਬਾਰਾਂ ਦੇ ਹੋਏ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਜਿਹੜਾ ਸੁਲਤਾਨਪੁਰ ਲੋਧੀ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ബਖ਼ਸ਼ਿਸ਼ ਹੋਇਆ ਹੈ। ਇਸ ਮੌਕੇ ਹਾਜ਼ਰ 40 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇੱਕਜੁਟਤਾ ਨਾਲ ਇਹ ਅਹਿਦ ਕੀਤਾ ਕਿ ਉਹ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ।
ਯਾਦ ਰਹੇ ਕਿ ਬੀਤੇ ਦਿਨੀ ਪਵਿੱਤਰ ਵੇਈਂ ਕਿਨਾਰੇ ਕੋਈ ਚੋਰੀ ਛੁਪੇ ਕੂੜੇ ਦਾ ਢੇਰ ਲਾ ਗਿਆ ਸੀ। ਇਸ ਘਟਨਾ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੜੀ ਗੰਭੀਰਤਾ ਨਾਲ ਲਿਆ ਸੀ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਐਸਡੀਐਮ, ਐਕਸੀਅਨ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ, ਕਾਰਜ ਸਾਧਕ ਅਫ਼ਸਰ ਅਤੇ ਡੀਐਸਪੀ ਨੂੰ ਮੌਕੇ ‘ਤੇ ਲਿਜਾ ਕੇ ਦਿਖਾਇਆ ਸੀ ਕਿ ਕਿਵੇਂ ਲੋਕ ਬੇਖੌਫ਼ ਹੋ ਕੇ ਪਵਿੱਤਰ ਵੇਈਂ ਦੁਆਲੇ ਗੰਦਗੀ ਦੇ ਢੇਰ ਮੁੜ ਲਗਾਉਣ ਲੱਗ ਪਏ ਹਨ। ਸੰਤ ਸੀਚੇਵਾਲ ਨੇ ਕੂੜਾ ਸੁੱਟਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆ ਹੀ ਇਲਾਕੇ ਦੇ ਲੋਕਾਂ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਂ ਕਿਨਾਰੇ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਵੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਲੀਤ ਹੋ ਚੁੱਕੀ ਨਦੀਂ ਨੂੰ ਸੰਗਤਾਂ ਨੇ ਆਪਣੇ ਹੱਥੀ ਸੇਵਾ ਕਰਕੇ 25 ਸਾਲਾਂ ਦੇ ਲੰਮੇ ਅਰਸੇ ਵਿੱਚ ਇਸ ਨੂੰ ਮੁੜ ਨਿਰਮਲ ਧਾਰਾ ਵਿੱਚ ਬਦਲ ਦਿੱਤਾ ਹੈ। ਇਸ ਕਾਰ ਸੇਵਾ ਨੇ ਪਵਿੱਤਰ ਵੇਈਂ ਨੂੰ ਮੁੜ ਦੁਨੀਆਂ ਦੇ ਨਕਸ਼ੇ ‘ਤੇ ਲੈਆਂਦਾ ہے। ਇਸ ਦੀ ਚਰਚਾ ਟਾਈਮ ਮੈਗਜ਼ੀਨ ਵਿੱਚ ਹੋਣ ਉਪਰੰਤ ਇੰਗਲੈਂਡ ਦੇ ਵਿੰਡਸਰ ਕੈਸਲ ਅਤੇ ਕੋਪਨਹੈਗਨ ਵਰਗੀਆਂ ਕੌਮਾਂਤਰੀ ਕਾਨਫਰੰਸਾਂ ਵਿੱਚ ਵੀ ਹੋ ਚੁੱਕੀ ਹੈ।
ਇੱਕਠ ਵਿੱਚ ਹਾਜ਼ਰ ਸਰਪੰਚਾਂ ਵਿੱਚੋਂ ਸਿੱਧਵਾ ਦੋਨਾ ਦੇ ਸਰਪੰਚ ਸੁਖਵਿੰਦਰ ਸਿੰਘਨੇਕੀ, ਚੱਕ ਚੇਲਾ ਦੇ ਸਰਪੰਚ ਜੋਗਾ ਸਿੰਘ, ਸੂਜੋਕਾਲੀਆ ਦੇ ਸਰਪੰਚ ਬਲਕਾਰ ਸਿੰਘ, ਜੈਨਪੁਰ ਤੋਂ ਸਰਪੰਚ ਮੇਜਰ ਸਿੰਘ, ਮੇਵਾ ਸਿੰਘ ਵਾਲਾ ਤੋਂ ਸਰਪੰਚ ਸੁਖਵਿੰਦਰ ਸਿੰਘ, ਆਹਲੀ ਕਲਾਂ ਤੋਂ ਸਰਪੰਚ ਸ਼ਮਸ਼ੇਰ ਸਿੰਘ, ਮਹੱਬਲੀਪੁਰ ਤੋਂ ਸਰਪੰਚ ਬੀਬੀ ਕਾਜਲ, ਖੈੜਾ ਦੋਨਾ ਤੋਂ ਸਰਪੰਚ ਕਮਲਜੀਤ ਸਿੰਘ ਅਤੇ ਅਲਉਦੀਪੁਰ ਤੋਂ ਸਰਪੰਚ ਸਤਨਾਮ ਸਿੰਘ ਨੇ ਇੱਕ ਸੁਰ ਹੁੰਦਿਆ ਕਿਹਾ ਕਿ ਉਹ ਬਾਬੇ ਨਾਨਕ ਦੀ ਵੇਈਂ ਦੀ ਸਾਂਭ-ਸੰਭਾਲ ਲਈ ਆਪੋ ਆਪਣੇ ਪਿੰਡਾਂ ਵਿੱਚੋਂ ਜੱਥਿਆਂ ਦੇ ਰੂਪ ਵਿੱਚ ਸੰਗਤਾਂ ਨੂੰ ਭੇਜਣਗੇ।
ਇਸ ਮੌਕੇ ਸੰਤ ਸੁਖਜੀਤ ਸਿੰਘ, ਬਾਬа ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਗੱਤਕਾ ਕੋਚ ਗੁਰਵਿੰਦਰ ਕੌਰ, ਸਰੂਪਵਾਲ ਤੋਂ ਜੱਥੇਦਾਰ ਬਲਵਿੰਦਰ ਸਿੰਘ ਆਹਲੀ ਖੁਰਦ ਤੋਂ ਗੁਰਸੇਵਕ ਸਿੰਘ, ਜੈਨਪੁਰ ਤੋਂ ਸੁਖਵਿੰਦਰ ਸਿੰਘ, ਫੌਜੀ ਕਲੋਨੀ ਤੋਂ ਰਣਬੀਰ ਸਿੰਘ, ਤਰਫ ਬਹਿਬਲ ਬਹਾਦਰ ਤੋਂ ਗੁਰਮੇਲ ਸਿੰਘ, ਸ਼ੇਰਪੁਰ ਦੋਨਾ ਤੋਂ ਤੀਰਥ ਸਿੰਘ, ਪਿੰਡ ਖਾਨੇਵਾਲ ਸਿੰਘ ਹਰਹਾਲ ਸਿੰਘ ਹਰਿਜੰਦਰ ਸਿੰਘ, ਚੱਕ ਦੋਨਾ ਸਿੰਘ, ਸੁਖਜੀਤ ਲਾਲ, ਪ੍ਰੇਮਪਾਲ, ਪਿੰਡ ਨੱਥੂਚਾਹਲ ਦਵਵਿੰਦਰ ਸਿੰਘ, ਪਿੰਡ ਨੂਰਪੁਰ ਜੱਟਾਂ ਤੋਂ ਜਸਵਿੰਦਰ ਸਿੰਘ, ਠੀਕਰਵਾਲ ਤੋਂ ਦਲਜੀਤ ਸਿੰਘ, ਪਿੰਡ ਖਾਲੂ ਤੋਂ ਜਸਵੀਰ ਸਿੰਘ, ਪਿੰਡ ਸਵਾਲ ਤੋਂ ਕਿਰਨਪ੍ਰੀਤ ਕੌਰ, ਸਮੇਤ ਹੋਰਨਾਂ ਪਿੰਡਾਂ ਤੋਂ ਪੰਚ ਸਰਪੰਚ ਸਾਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਬਾਈਟ : ਸੰਤ ਸੀਚੇਵਾਲ ਮੈਂਬਰ ਰਾਜਸਭਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 28, 2026 12:21:460
Report
BSBHARAT SHARMA
FollowMar 28, 2026 12:18:190
Report
SNSUNIL NAGPAL
FollowMar 28, 2026 11:48:121055
Report
MSManuj Sharma
FollowMar 28, 2026 11:47:13892
Report
KBKulbir Beera
FollowMar 28, 2026 11:46:34993
Report
MSManuj Sharma
FollowMar 28, 2026 11:17:251075
Report
KDKuldeep Dhaliwal
FollowMar 28, 2026 11:09:451046
Report
VSVARUN SHARMA
FollowMar 28, 2026 11:06:24914
Report
VKVarun Kaushal
FollowMar 28, 2026 11:03:351098
Report
KDKuldeep Dhaliwal
FollowMar 28, 2026 10:39:131028
Report
SNSUNIL NAGPAL
FollowMar 28, 2026 10:38:541080
Report
MSManish Shanker
FollowMar 28, 2026 10:31:581080
Report
MSManish Sharma
FollowMar 28, 2026 10:31:421076
Report
ADAnkush Dhobal
FollowMar 28, 2026 10:15:431067
Report