Become a News Creator

Your local stories, Your voice

Follow us on
Download App fromplay-storeapp-store
Advertisement
Back

वाघा-टारी सीमा पर अकाली दल का बड़ा प्रदर्शन; पंजाब की आर्थिक हालात सुधार की मांग

BSBHARAT SHARMA
Mar 28, 2026 12:21:46
ਵਾਘਾ ਬਾਰਡਰ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੱਡਾ ਇਕੱਠ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ‘ਚ ਖਾਲਿਸਤਾਨ ਦੇ ਨਾਅਰੇ, ਬੀਐਸਐਫ ਨਾਲ ਝੜਪ ਸਰਹੱਦ ਖੋਲ੍ਹ ਕੇ ਵਪਾਰ ਵਧਾਉਣ ਦੀ ਮੰਗ, ਪੰਜਾਬ ਦੇ ਵਿਕਾਸ ਦੀ ਗੱਲ ਨੌਜਵਾਨਾਂ ਲਈ ਰੋਜ਼ਗਾਰ ਤੇ ਸਸਤੀ ਗੈਸ ਇੰਫਰਾਸਟਰਕਚਰ ਦੀ ਮੰਗ ਮਾਨ ਨੇ ਕੇਂਦਰ ਸਰਕਾਰ ‘ਤੇ ਲਗਾਏ ਵਿਤਕਰੇ ਦੇ ਦੋਸ਼ ਅੰਮ੍ਰਿਤਸਰ: ਅੱਜ ਵਾਘਾ–ਅਟਾਰੀ ਬਾਰਡਰ ਨੇੜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇਕ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਪਾਰਟੀ ਵਰਕਰਾਂ ਵੱਲੋਂ ਖਾਲਿਸਤਾਨ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਗਈ। ਇਕੱਠ ਦੌਰਾਨ ਸੁਰੱਖਿਆ ਬਲਾਂ ਨਾਲ ਹਲਕੀ ਝੜप ਵੀ ਹੋਈ ਜਿਸ ਤੋਂ ਬਾਅਦ ਮੌਕੇ ‘ਤੇ ਤਣਾਅਪੂਰਨ ਮਾਹੌਲ ਬਣ ਗਿਆ। ਹਾਲਾਂਕਿ ਬਾਅਦ ‘ਚ ਹਾਲਾਤ ਕਾਬੂ ‘ਚ ਕਰ ਲਏ ਗਏ。 ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਰਥਿਕ ਹਾਲਤ ਬਹੁਤ ਨਾਜ਼ੁਕ ਹੈ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਫਗਾਨਿਸਤਾਨ–ਪਾਕਿਸਤਾਨ ਰਾਹੀਂ ਭਾਰਤ ਤੱਕ ਆਉਣ ਵਾਲੀ ਗੈਸ ਪਾਈਪਲਾਈਨ ਨੂੰ ਪੰਜਾਬ ਰਾਹੀਂ ਲਿਆਂਦਾ ਜਾਵੇ ਤਾਂ ਇਸ ਨਾਲ ਸੂਬੇ ਦੀ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਸਸਤੀ ਗੈਸ ਪੰਜਾਬ ਤੱਕ ਪਹੁੰਚਦੀ ਹੈ ਤਾਂ ਬਠਿੰਡਾ ਸਮੇਤ ਹੋਰ ਇਲਾਕਿਆਂ ‘ਚ ਪਾਵਰ ਸਟੇਸ਼ਨ ਅਤੇ ਉਦਯੋਗ ਖੜੇ ਹੋ ਸਕਦੇ ਹਨ, ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ。 ਉਨ੍ਹਾਂ ਦਲੀਲ ਦਿੱਤੀ ਕਿ ਜੇ ਵਾਘਾ–ਅਟਾਰੀ ਸਰਹੱਦ ਰਾਹੀਂ ਵਪਾਰ ਮੁੜ ਸ਼ੁਰੂ ਕੀਤਾ ਜਾਵੇ ਤਾਂ ਖੇਤੀਬਾੜੀ ਉਤਪਾਦਾਂ ਨੂੰ ਵਧੀਆ ਕੀਮਤ ਮਿਲ ਸਕਦੀ ਹੈ। ਉਨ੍ਹਾਂ ਮੁਤਾਬਕ ਸਰਹੱਦ ਖੁੱਲਣ ਨਾਲ ਕਣਕ, ਸਬਜ਼ੀਆਂ ਅਤੇ ਹੋਰ ਫਸਲਾਂ ਦੀ ਕੀਮਤ ਵਿੱਚ ਵੱਡਾ ਫਰਕ ਆ ਸਕਦਾ ਹੈ ਅਤੇ ਕਿਸਾਨਾਂ ਨੂੰ ਲਾਭ ਹੋਵੇਗਾ。 ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਹੱਦ ਬੰਦ ਹੋਣ ਕਰan ਪੰਜਾਬ ਦੀ ਆਰਥਿਕ ਗਤੀਵਿਧੀ ‘ਤੇ ਬੁਰਾ ਪ੍ਰਭਾਵ ਪਿਆ ਹੈ। ਇਕ ਸਮਾਂ ਸੀ ਜਦੋਂ ਅੰਮ੍ਰਿਤਸਰ ਅਤੇ ਲਾਹੌਰ ਦਰਮਿਆਨ ਵੱਡਾ ਵਪਾਰ ਹੁੰਦਾ ਸੀ, ਪਰ ਹੁਣ ਹਾਲਾਤ ਬਦਲ ਗਏ ਹਨ। ਮਾਨ ਨੇ ਦਾਅਵਾ ਕੀਤਾ ਕਿ ਜੇ ਵਪਾਰ ਮੁੜ ਸ਼ੁਰੂ ਕੀਤਾ ਜਾਵੇ ਤਾਂ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਫਾਇਦਾ ਹੋਵੇਗਾ ਅਤੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਵੀ ਘੱਟ ਹੋ ਸਕਦਾ ਹੈ。 ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਸਿਆ ਵਧ ਰਹੀ ਹੈ, ਪਰ ਇਸ ਦਾ ਹੱਲ ਡੰਡੇ ਨਾਲ ਨਹੀਂ ਸਗੋਂ ਰੋਜ਼ਗਾਰ ਅਤੇ ਵਪਾਰ ਵਧਾ ਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ, ਸ਼ਾਂਤੀ ਅਤੇ ਵਪਾਰ ਚਾਹੁੰਦੇ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਸਰਹੱਦ ਖੋਲ੍ਹ ਕੇ ਪੰਜਾਬ ਦੇ ਵਿਕਾਸ ਲਈ ਕਦਮ ਚੁੱਕੇ。 ਮਾਨ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਹੋਰ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣ ਲਈ ਸੰਘਰਸ਼ ਜਾਰੀ ਰਹੇਗਾ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Mar 28, 2026 13:02:40
Barnala, Punjab:विदेश जाने के नाम पर 30 लाख रुपये की ठगी का मामला सामने आया है. बरनाला का एक युवक संदीप कुमार, जो विदेश जाना चाहता था, एक आम परिवार से है उसने एक जरूरतमंद गरीब परिवार कीआईलेट्स पास लड़की से शादी कर ली और 2023 में उसकी शादी हुई थी, लेकिन उसकी पत्नी शादी के बाद विदेश कनाडा चली गई और वहां कुछ महीनों बाद उसने अपने रंग दिखाने शुरू कर दिए संदीप के परिवार से दूरियां बनानी शुरू कर दी जाकर बदल गई. संदीप के परिवार ने शादी और लड़की को कनाडा भेजने में 30 लाख रुपये खर्च किए. परिवार ने कहा कि उन्होंने रिश्तेदारों से और कर्ज लेकर 30 लाख रुपये खर्च किए, लेकिन आज उनके साथ धोखा हुआ. संदीप का परिवार गहरे सदमे में है, माता-पिता डिप्रेशन में रोते हुए दिख रहे हैं. परिवार आज कर्ज के बोझ तले रोता-बिलखता दिखा और न्याय की मांग कर रहा है. कुछ न्याय पसंद लोग इस परिवार की मदद के लिए जरूर आगे आए हैं, पुलिस प्रशासन से कार्रवाई की मांग की जा रही है. DSP बरनाला ने कहा कि राजकुमार बासी बरनाला ने अपने बेटे संदीप कुमार की ससुराल के खिलाफ पुलिस में रिपोर्ट दर्ज कराई थी कि शादी के बाद उनके साथ धोखा हुआ और उन्होंने अपने बेटे संदीप कुमार की शादी और लड़की को कनाडा भेजने में 30 लाख रुपये खर्च किए थे, लेकिन उनकी बहू कनाडा चली गई। और हमारे परिवार के साथ धोखा किया और सबके नाम ब्लॉक में डालवा दिए। परिवार के बयानों के आधार पर ससुराल पक्ष के खिलाफ मामला दर्ज कर लिया गया है और संदीप की सास ससुर को गिरफ्तार कर लिया गया है और संदीप की पत्नी को कनाडा से भारत लाने की कोशिश की जा रही है। बाकी जांच अभी जारी है.
971
comment0
Report
RKRAMAN KHOSLA
Mar 28, 2026 13:02:19
Hoshiarpur, Punjab:ਨੇਪਾਲ ਦੀ ਰਹਿਣ ਵਾਲੀ ਸਾਈਕਲਿਸਟ ਯਮੁਨਾ, ਜੋ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਵਾਤਾਵਰਣ ਦੀ ਸੰਭਾਲ ਅਤੇ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦੇ ਰਹੀ ਹੈ, ਅੱਜ ਹੁਸ਼ਿਆਰਪੁਰ ਪਹੁੰਚੀ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਹਘਾ ਬਾਰਡਰ 'ਤੇ ਪਰੇਡ ਦੇਖਣ ਤੋਂ ਬਾਅਦ, ਉਹ ਹੁਸ਼ਿਆਰਪੁਰ ਦੇ ਰਸਤੇ ਆਪਣੀ ਅਗਲੀ ਮੰਜ਼ਿਲ ਵੱਲ ਵਧ ਰਹੀ ਹੈ। ਸਥਾਨਕ ਸਾਈਕਲਿੰਗ ਕਲੱਬਾਂ ਅਤੇ ਸਮਾਜ ਸੇਵਕਾਂ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਥਾਨਕ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਉਸ ਦੀ ਹਿੰਮਤ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਾਈਕਲਿਸਟ ਯਮੁਨਾ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਲਈ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਸਥਾਨਕ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਕਿਹਾ ਕੇ ਨੇਪਾਲ ਤੋਂ ਆਈ ਇਹ ਬੇਟੀ ਪੂਰੇ ਵਿਸ਼ਵ ਦੇ ਦੌਰੇ 'ਤੇ ਨਿਕਲੀ ਸੀ, ਪਰ ਵੀਜ਼ਾ ਸਮੱਸਿਆਵਾਂ ਕਾਰਨ ਉਹ ਫਿਲਹਾਲ ਭਾਰਤ ਦਾ ਦੌਰਾ ਕਰ ਰਹੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਿਮਾਨਾਂ ਦੀ ਸੁਰੱਖياਾ ਅਤੇ ਮਦਦ ਕਰੀਏ। ਇੰਨੀ ਛੋਟੀ ਉਮਰ ਵਿੱਚ ਇਕੱਲੀ ਲੜਕੀ ਦਾ ਇੰਨਾ ਵੱਡਾ ਸਫ਼ਰ ਤੈਅ ਕਰਨਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਸਾਈਕਲਿੰਗ ਨਾ ਸਿਰਫ਼ ਸਾਨੂੰ ਫਿੱਟ ਰੱਖਦੀ ਹੈ, ਸਗੋਂ ਵੱਧ ਰਹੇ ਤੇਲ ਦੀਆਂ ਕੀਮਤਾਂ ਅਤੇ ਪ੍ਰਦੂਸ਼ਣ ਤੋਂ ਵੀ ਬਚਾਉਂਦੀ ਹੈ। ਬਾਈਟ -- ਨੇਪਾਲ ਤੋਂ ਆਈ ਸਾਈਕਲਿਸਟ ਯਮੁਨਾ ਬਾਈਟ -- ਹੁਸ਼ਿਆਰਪੁਰ ਸਾਈਕਲਿਸਟ ਬਲਰਾਜ ਸਿੰਘ ਚੌਹਾਨ
912
comment0
Report
MJManoj Joshi
Mar 28, 2026 12:56:23
Chandigarh, Chandigarh:DIG भुल्लर मामले में अब पंजाब के अफ़सरों तक CBI में बढ़ाया जाँच का घेरा. निलंबित DIG भुल्लर केस मे पंजाब के अफसरों की संलिप्तता को लेकर CBI ने दर्ज की preliminary inquiry (PI). पंजाब पुलिस के निलंबित डीआईजी हरचरण सिंह भुल्लर से जुड़े भ्रष्टाचार मामले में सीबीआई जांच का दायरा अब और बढ़ गया है। जांच एजेंसी को इस मामले में नए और अहम सबूत मिले हैं, जिससे पंजाब के कई अन्य अधिकारियों की संलिप्तता सामने आई है. सीबीआई ने अज्ञात अफसरों के खिलाफ प्रारंभिक जांच (प्रिलिमनरी इन्क्वायरी) दर्ज कर जांच शुरू कर दी है. सीबीआई की विशेष अदालत में अर्जी दायर कर बताया कि DIG भूललर और कृसानु से मिली जानकारी और इस केस की जांच के दौरान पंजाब के कई अधिकारियों और निजी व्यक्तियों की भूमिका सामने आई है. एजेंसी ने अदालत से मोबाइल फोन, मूल दस्तावेज और नकदी को कब्जे में लेने की अनुमति भी मांगी है. जांच एजेंसी के अनुसार, यह मामला पिछले वर्ष दर्ज भ्रष्टाचार केस से जुड़ा हुआ है. जांच के दौरान इलेक्ट्रॉनिक उपकरणों की फॉरेंसिक जांच, व्हाट्सएप्प चैट, पूछताछ और दस्तावेजों से कई वरिष्ठ सरकारी अधिकारियों के साथ लगातार संपर्क के सबूत मिले हैं. सीबीआई का दावा है कि आरोपी अपनी पहुंच का इस्तेमाल कर निजी लोगों को अवैध लाभ दिलाने के बदले रिश्वत लेते थे.
931
comment0
Report
BSBHARAT SHARMA
Mar 28, 2026 12:18:19
Amritsar, Punjab:ਅੰਮ੍ਰਿਤਸਰ ਦੇ ਗੇਟ ਹਕੀਮਾ ਪੁਲਿਸ ਥਾਣੇ ਦੀ ਪੁਲਿਸ ਵੱਲੋਂ 420 ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ ਨੌਜਵਾਨ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ। ਲਾਰੈਂਸ ਰੋਡ ਚੌਂਕ ਤੋਂ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਕੇਵਲ ਇੱਕ ਘੰਟੇ ਬਾਅਦ ਹੀ ਉਹ ਪੁਲਿਸ ਦੀ ਗ੍ਰਿਫਤ ਤੋਂ ਭੱਜ ਨਿਕਲਿਆ। ਪੁਲਿਸ ਨੌਜਵਾਨ ਨੂੰ ਗੇਟ ਹਕੀਮਾ ਥਾਣੇ ਲੈ ਕੇ ਜਾ ਰਹੀ ਸੀ ਕਿ ਰਸਤੇ ਵਿੱਚ ਕਰਿਸਟਲ ਚੌਂਕ ‘ਤੇ ਭੀੜ ਅਤੇ ਟ੍ਰੈਫਿਕ ਜਾਮ ਕਾਰਨ ਗੱਡੀ ਰੋਕਣੀ ਪਈ। ਇਸ ਦੌਰਾਨ ਨੌਜਵਾਨ ਨੇ ਮੌਕਾ ਵੇਖਦੇ ਹੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਿਆ。 ਹੈਰਾਨੀ ਦੀ ਗੱਲ ਇਹ ਰਹੀ ਕਿ ਦੋਸ਼ੀ ਨੂੰ ਭੱਜਣ ਵਿੱਚ ਉਸਦੀ ਪਤਨੀ ਨੇ ਵੀ ਮਦਦ ਕੀਤੀ। ਉਹ ਥਾਰ ਗੱਡੀ ਵਿੱਚ ਆਈ ਅਤੇ ਨੌਜਵਾਨ ਨੂੰ ਆਪਣੇ ਨਾਲ ਬਿਠਾ ਕੇ ਮੌਕੇ ਤੋਂ ਨਿਕਲ ਗਈ, ਜਦਕਿ ਪੁਲਿਸ ਦੇਖਦੀ ਰਹਿ ਗਈ। ਦੱਸਿਆ ਜਾ ਰਿਹਾ ਹੈ ਕਿ 420 ਦਾ ਮਾਮਲਾ ਕਰਤਾਰਪੁਰ ਥਾਣੇ ਵਿੱਚ ਦਰਜ ਸੀ, ਜੋ ਕਿ ਇੱਕ ਪੁਲਿਸ ਏਐਸਆਈ ਵੱਲੋਂ ਦਰਜ ਕਰਵਾਇਆ ਗਿਆ ਸੀ。 ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਨਵਾਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ。
1078
comment0
Report
MSManuj Sharma
Mar 28, 2026 11:47:13
986
comment0
Report
KBKulbir Beera
Mar 28, 2026 11:46:34
Bathinda, Punjab:ਬਠਿੰਡਾ 'ਚ ਐਲਪੀਜੀ ਗੈਸ ਸਿਲੰਡਰ ਦੀ ਕਿਲਤ ਨੂੰ ਲੈ ਕੇ ਇੱਕ ਅਨੋਖਾ ਪ੍ਰਦਰਸ਼ਨ ਕੀਤਾ। ਸਾਬਕਾ ਕੌਂਸਲਰ ਵਿਜੈ ਕੁਮਾਰ ਐੰਮਸੀ ਵੱਲੋਂ ਇਤਿਹਾਸਕ ਕਿਰਦਾਰ 'ਜੀਓਣਾ ਮੋੜ' ਦਾ ਰੂਪ ਧਾਰ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਜਤਾਇਆ ਗਇਆ। ਇਸ ਦੌਰਾਨ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ 'ਤੇ ਵੀ ਤਿੱਖਾ ਨਿੰਸ਼ਾਨਾ ਸਾਧਿਆ ਗਿਆ। ਬਠਿੰਡਾ ਦੀਆਂ ਸੜਕਾਂ 'ਤੇ ਅੱਜ ਇੱਕ ਅਜਿਹਾ ਦ੍ਰਿਸ਼ ਵੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿਉਤਾ… ਕਾਲੇ ਕੱਪੜੇ ਪਾਏ, ਕੋੜੀ 'ਤੇ ਸਵਾਰ ਇਹ ਵਿਅਕਤੀ ਕੋਈ ਆਮ ਇਨਸਾਨ ਨਹੀਂ, ਸਗੋਂ ਸਾਬਕਾ ਕੌਂਸਲਰ ਵਿਜੈ ਕੁਮਾਰ ਐਮਸੀ ਹਨ ਜੋ 'ਜੀਓਣਾ ਮੌੜ' ਦਾ ਰੂਪ ਧਾਰ ਕੇ ਐਲਪੀਜੀ ਗੈਸ ਸਿਲੰਡਰ ਦੀ ਕਿਲਤ ਦੇ ਖ਼ਿਲਾਫ਼ ਅਨੋਖੇ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਉਹਨਾਂ ਵੱਲੋਂ ਪ੍ਰਤੀਕਾਤਮਕ ਤੌਰ 'ਤੇ ਸਿਲੰਡਰ ਨੂੰ ਘੋੜੀ 'ਤੇ ਰੱਖ ਕੇ ਇਹ ਦਰਸਾਇਆ ਗਿਆ ਕਿ ਆਮ ਲੋਕ ਗੈਸ ਦੀ ਕਮੀ ਨਾਲ ਜੂਝ ਰਹੇ ਹਨ। ਵਿਜੈ ਕੁਮਾਰ ਵੱਲੋਂ ਕੇਂਦਰ ਸਰਕਾਰ ਨੂੰ ਜਮ ਕੇ ਨਿਸ਼ਾਨਾ ਬਣਾਇਆ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ 'ਤੇ ਵੀ ਸਵਾਲ ਉਠਾਏ ਗਏ, ਜਿਸ ਵਿੱਚ ਲੋਕਡਾਊਨ ਵਰਗੀ ਸਥਿਤੀ ਦੀ ਸੰਭਾਵਨਾ ਜਤਾਈ ਗਈ ਸੀ… ਇਸ ਅਨੋਖੇ ਪ੍ਰਦਰਸ਼ਨ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਕਈਆਂ ਵੱਲੋਂ ਇਸ ਨੂੰ ਸਮਰਥਨ ਵੀ ਦਿੱਤਾ ਗਿਆ। ਕੁੱਲ ਮਿਲਾ ਕੇ, ਐਲਪੀਜੀ ਗੈਸ ਸਿਲੰਡਰ ਦੀ ਕਿਲਤ ਨੂੰ ਲੈ ਕੇ ਕੀਤਾ ਗਿਆ ਇਹ ਅਨੋਖਾ ਪ੍ਰਦਰਸ਼ਨ ਨਾ ਸਿਰਫ਼ ਲੋਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਰਿਹਾ, ਸਗੋਂ ਸਰਕਾਰ ਤੱਕ ਇੱਕ ਮਜ਼ਬੂਤ ਸੰਦੇਸ਼ ਵੀ ਪਹੁੰਚਾਉਂਦਾ ਦਿਖਾਈ ਦਿੱਤਾ ਹੈ।
1009
comment0
Report
VSVARUN SHARMA
Mar 28, 2026 11:17:50
Mansurwal Dona, Punjab:ਕਪੂਰਥਲਾ : ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ 40 ਪਿੰਡਾਂ ਨੇ ਚੁੱਕੀ ਜੁੰਮੇਵਾਰੀ ਨਿਰਮਲ ਕੁਟੀਆਂ ਸੁਲਤਾਨਪੁਰ ਲੋਧੀ ਵਿੱਚ ਪੰਚਾਂ-ਸਰਪੰਚਾਂ ਦਾ ਹੋਇਆ ਇੱਕਠ ਸੰਤ ਸੀਚੇਵਾਲ ਨੇ ‘ਪਵਿੱਤਰ ਵੇਈਂ’ ਨੂੰ ਦੱਸਿਆ ਕੁਦਰਤ ਦਾ ਤੋਹਫ਼ਾ ਸੁਲਤਾਨਪੁਰ ਲੋਧੀ : ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ ਇਲਾਕੇ ਦੇ 40 ਪਿੰਡਾਂ ਨੇ ਜੁੰੰਮੇਵਾਰੀ ਚੁੱਕਦਿਆ ਅਹਿਦ ਕੀਤਾ ਕਿ ਉਹ ਇਸ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਹੋਰ ਮੋਹਤਬਾਰਾਂ ਦੇ ਹੋਏ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਜਿਹੜਾ ਸੁਲਤਾਨਪੁਰ ਲੋਧੀ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ബਖ਼ਸ਼ਿਸ਼ ਹੋਇਆ ਹੈ। ਇਸ ਮੌਕੇ ਹਾਜ਼ਰ 40 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇੱਕਜੁਟਤਾ ਨਾਲ ਇਹ ਅਹਿਦ ਕੀਤਾ ਕਿ ਉਹ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ। ਯਾਦ ਰਹੇ ਕਿ ਬੀਤੇ ਦਿਨੀ ਪਵਿੱਤਰ ਵੇਈਂ ਕਿਨਾਰੇ ਕੋਈ ਚੋਰੀ ਛੁਪੇ ਕੂੜੇ ਦਾ ਢੇਰ ਲਾ ਗਿਆ ਸੀ। ਇਸ ਘਟਨਾ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੜੀ ਗੰਭੀਰਤਾ ਨਾਲ ਲਿਆ ਸੀ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਐਸਡੀਐਮ, ਐਕਸੀਅਨ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ, ਕਾਰਜ ਸਾਧਕ ਅਫ਼ਸਰ ਅਤੇ ਡੀਐਸਪੀ ਨੂੰ ਮੌਕੇ ‘ਤੇ ਲਿਜਾ ਕੇ ਦਿਖਾਇਆ ਸੀ ਕਿ ਕਿਵੇਂ ਲੋਕ ਬੇਖੌਫ਼ ਹੋ ਕੇ ਪਵਿੱਤਰ ਵੇਈਂ ਦੁਆਲੇ ਗੰਦਗੀ ਦੇ ਢੇਰ ਮੁੜ ਲਗਾਉਣ ਲੱਗ ਪਏ ਹਨ। ਸੰਤ ਸੀਚੇਵਾਲ ਨੇ ਕੂੜਾ ਸੁੱਟਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆ ਹੀ ਇਲਾਕੇ ਦੇ ਲੋਕਾਂ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਂ ਕਿਨਾਰੇ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਵੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਲੀਤ ਹੋ ਚੁੱਕੀ ਨਦੀਂ ਨੂੰ ਸੰਗਤਾਂ ਨੇ ਆਪਣੇ ਹੱਥੀ ਸੇਵਾ ਕਰਕੇ 25 ਸਾਲਾਂ ਦੇ ਲੰਮੇ ਅਰਸੇ ਵਿੱਚ ਇਸ ਨੂੰ ਮੁੜ ਨਿਰਮਲ ਧਾਰਾ ਵਿੱਚ ਬਦਲ ਦਿੱਤਾ ਹੈ। ਇਸ ਕਾਰ ਸੇਵਾ ਨੇ ਪਵਿੱਤਰ ਵੇਈਂ ਨੂੰ ਮੁੜ ਦੁਨੀਆਂ ਦੇ ਨਕਸ਼ੇ ‘ਤੇ ਲੈਆਂਦਾ ہے। ਇਸ ਦੀ ਚਰਚਾ ਟਾਈਮ ਮੈਗਜ਼ੀਨ ਵਿੱਚ ਹੋਣ ਉਪਰੰਤ ਇੰਗਲੈਂਡ ਦੇ ਵਿੰਡਸਰ ਕੈਸਲ ਅਤੇ ਕੋਪਨਹੈਗਨ ਵਰਗੀਆਂ ਕੌਮਾਂਤਰੀ ਕਾਨਫਰੰਸਾਂ ਵਿੱਚ ਵੀ ਹੋ ਚੁੱਕੀ ਹੈ। ਇੱਕਠ ਵਿੱਚ ਹਾਜ਼ਰ ਸਰਪੰਚਾਂ ਵਿੱਚੋਂ ਸਿੱਧਵਾ ਦੋਨਾ ਦੇ ਸਰਪੰਚ ਸੁਖਵਿੰਦਰ ਸਿੰਘਨੇਕੀ, ਚੱਕ ਚੇਲਾ ਦੇ ਸਰਪੰਚ ਜੋਗਾ ਸਿੰਘ, ਸੂਜੋਕਾਲੀਆ ਦੇ ਸਰਪੰਚ ਬਲਕਾਰ ਸਿੰਘ, ਜੈਨਪੁਰ ਤੋਂ ਸਰਪੰਚ ਮੇਜਰ ਸਿੰਘ, ਮੇਵਾ ਸਿੰਘ ਵਾਲਾ ਤੋਂ ਸਰਪੰਚ ਸੁਖਵਿੰਦਰ ਸਿੰਘ, ਆਹਲੀ ਕਲਾਂ ਤੋਂ ਸਰਪੰਚ ਸ਼ਮਸ਼ੇਰ ਸਿੰਘ, ਮਹੱਬਲੀਪੁਰ ਤੋਂ ਸਰਪੰਚ ਬੀਬੀ ਕਾਜਲ, ਖੈੜਾ ਦੋਨਾ ਤੋਂ ਸਰਪੰਚ ਕਮਲਜੀਤ ਸਿੰਘ ਅਤੇ ਅਲਉਦੀਪੁਰ ਤੋਂ ਸਰਪੰਚ ਸਤਨਾਮ ਸਿੰਘ ਨੇ ਇੱਕ ਸੁਰ ਹੁੰਦਿਆ ਕਿਹਾ ਕਿ ਉਹ ਬਾਬੇ ਨਾਨਕ ਦੀ ਵੇਈਂ ਦੀ ਸਾਂਭ-ਸੰਭਾਲ ਲਈ ਆਪੋ ਆਪਣੇ ਪਿੰਡਾਂ ਵਿੱਚੋਂ ਜੱਥਿਆਂ ਦੇ ਰੂਪ ਵਿੱਚ ਸੰਗਤਾਂ ਨੂੰ ਭੇਜਣਗੇ। ਇਸ ਮੌਕੇ ਸੰਤ ਸੁਖਜੀਤ ਸਿੰਘ, ਬਾਬа ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਗੱਤਕਾ ਕੋਚ ਗੁਰਵਿੰਦਰ ਕੌਰ, ਸਰੂਪਵਾਲ ਤੋਂ ਜੱਥੇਦਾਰ ਬਲਵਿੰਦਰ ਸਿੰਘ ਆਹਲੀ ਖੁਰਦ ਤੋਂ ਗੁਰਸੇਵਕ ਸਿੰਘ, ਜੈਨਪੁਰ ਤੋਂ ਸੁਖਵਿੰਦਰ ਸਿੰਘ, ਫੌਜੀ ਕਲੋਨੀ ਤੋਂ ਰਣਬੀਰ ਸਿੰਘ, ਤਰਫ ਬਹਿਬਲ ਬਹਾਦਰ ਤੋਂ ਗੁਰਮੇਲ ਸਿੰਘ, ਸ਼ੇਰਪੁਰ ਦੋਨਾ ਤੋਂ ਤੀਰਥ ਸਿੰਘ, ਪਿੰਡ ਖਾਨੇਵਾਲ ਸਿੰਘ ਹਰਹਾਲ ਸਿੰਘ ਹਰਿਜੰਦਰ ਸਿੰਘ, ਚੱਕ ਦੋਨਾ ਸਿੰਘ, ਸੁਖਜੀਤ ਲਾਲ, ਪ੍ਰੇਮਪਾਲ, ਪਿੰਡ ਨੱਥੂਚਾਹਲ ਦਵਵਿੰਦਰ ਸਿੰਘ, ਪਿੰਡ ਨੂਰਪੁਰ ਜੱਟਾਂ ਤੋਂ ਜਸਵਿੰਦਰ ਸਿੰਘ, ਠੀਕਰਵਾਲ ਤੋਂ ਦਲਜੀਤ ਸਿੰਘ, ਪਿੰਡ ਖਾਲੂ ਤੋਂ ਜਸਵੀਰ ਸਿੰਘ, ਪਿੰਡ ਸਵਾਲ ਤੋਂ ਕਿਰਨਪ੍ਰੀਤ ਕੌਰ, ਸਮੇਤ ਹੋਰਨਾਂ ਪਿੰਡਾਂ ਤੋਂ ਪੰਚ ਸਰਪੰਚ ਸਾਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਬਾਈਟ : ਸੰਤ ਸੀਚੇਵਾਲ ਮੈਂਬਰ ਰਾਜਸਭਾ
1066
comment0
Report
MSManuj Sharma
Mar 28, 2026 11:17:25
Solan, Himachal Pradesh:सोलन नगर निगम चुनाव से पहले वोटर लिस्ट पर विवाद, वार्ड 15 में फर्जी वोट बनाने के आरोप भाजपा पार्षद शैलेन्द्र गुप्ता का आरोप—सोलन के कई वार्डों में गलत तरीके से जोड़े गए वोट नगर निगम सोलन में 150 संदिग्ध वोटों का मामला गरमाया, जांच की मांग चुनाव आयोग तक पहुंची सोलन नगरनिगम में गलत तरीके से वोट बनाये जाने के लग रहे आरोप / 28 मार्च 2026 नगरनिगम चुनावों को लेकर सोलन नगरनिगम में भी वोट बनाये गये। नगरनिगम सोलन के वार्ड नम्बर 15 में गलत तरीके से वोट बनाये गये हैं। उन्होंने कहा कि यह वोट गलत तरीके से बनाये गये हैं। उन्होंने कहा कि उन्होंने इसकी शिकायत Chief Election Commission को दी है। और उचित जांच की मांग की गई है।
1086
comment0
Report
VSVARUN SHARMA
Mar 28, 2026 11:06:24
Mansurwal Dona, Punjab:ਕਪੂਰਥਲਾ: ਖੂਨੀ ਡਿਵਾਈਡਰ ਦਾ ਕਹਿਰ! ਸੁਲਤਾਨਪੁਰ ਲੋਧੀ–ਤਲਵੰડી ਚੌਧਰੀਆਂ ਮਾਰਗ ‘ਤੇ ਭਿਆਨਕ ਹਾਦਸਾ ਰੇਤ ਨਾਲ ਭਰਿਆ ਟਿੱਪਰ ਡਿਵਾਈਡਰ ‘ਤੇ ਚੜ੍ਹਿਆ, ਲੱਖਾਂ ਦਾ ਨੁਕਸਾਨ – ਚਾਲਕ ਵਾਲ-ਵਾਲ ਬਚਿਆ, ਲੋਕਾਂ ‘ਚ ਭਾਰੀ ਰੋਸ ਕਪੂਰਥਲਾ ਦੇ ਸੁਲਤਾਨਪੁਰ ਲੋਧੀ–ਤਲਵੰਡੀ ਚੌਧਰੀਆਂ ਮਾਰਗ ‘ਤੇ ਇਕ ਹੋਰ ਭਿਆਨਕ ਸੜਕ ਹਾਦਸੇ ਨੇ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਰੇਤ ਨਾਲ ਭਰਿਆ ਇੱਕ ਟਿੱਪਰ ਤਲਵੰਡੀ ਚੌਧਰੀਆਂ ਤੋਂ ਸੁਲਤਾਨਪੁਰ ਲੋਧੀ ਵੱਲ ਜਾ ਰਿਹਾ ਸੀ ਕਿ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ‘ਤੇ ਜਾ ਚੜ੍ਹਿਆ。 ਟੱਕਰ ਇੰਨੀ ਜ਼ਬਰਦਸਤ ਸੀ ਕਿ ਟਿੱਪਰ ਬੁਰੀ ਤਰ੍ਹਾਂ ਸ਼ਤੀਗ੍ਰਸਤ ਹੋ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਹਾਲਾਂਕਿ, ਚਾਲਕ ਦੀ ਕਿਸਮਤ ਚੰਗੀ ਰਹੀ ਅਤੇ ਉਹ ਇਸ ਦੁਰਘਟਨਾ ‘ਚ ਵਾਲ-ਵਾਲ ਬਚ ਗਿਆ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ。 ਇਲਾਕਾ ਨਿਵਾਸੀਆਂ ਨੇ ਗੁੱਸਾ ਜਾਹਿਰ ਕਰਦੇ ਕਿਹਾ ਕਿ ਇਸ ਸੜਕ ‘ਤੇ ਬਣੇ ਡਿਵਾਈਡਰ “ਖੂਨੀ ਡਿਵਾਈਡਰ” ਬਣ ਚੁੱਕੇ ਹਨ, ਜੋ ਹਰ ਰੋਜ਼ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਮੁਤਾਬਕ, ਇਹ ਡਿਵਾਈਡਰ ਪਹਿਲਾਂ ਹੀ ਕਈ ਕੀਮਤੀ ਜਾਨਾਂ ਲੈ ਚੁੱਕੇ ਹਨ, ਪਰ ਫਿਰ ਵੀ ਪ੍ਰਸ਼ਾਸਨ ਸੁੱਤਾ ਪਿਆ ਹੈ。 ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਡਿਵਾਈਡਰਾਂ ਦੀ ਡਿਜ਼ਾਈਨ ‘ਚ ਸੁਧਾਰ ਅਤੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਤਾਂ ਹੋਰ ਵੱਡੇ ਹਾਦਸੇ ਵਾਪਰ ਸਕਦੇ ਹਨ। ਇਲਾਕੇ ‘ਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਤੁਰੰਤ ਕਾਰਵਾਈ ਦੀ ਮੰਗ ਕਰ रहे ਹਨ。
972
comment0
Report
VKVarun Kaushal
Mar 28, 2026 11:03:35
Samrala, Punjab:ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੂੰ ਦਿੱਲੀ ਤੋਂ ਚੁੱਕ ਲਿਆਈ ਮਾਚੀਵਾੜਾ ਪੁਲਸ ਸਕੂਲ ਟਰੱਸਟੀ ਤੋਂ 5 ਕਰੋੜ ਦੀ ਫਿਰੌਤੀ ਅਤੇ ਉਸ ਉੱਪਰ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ ਮੁਲਜ਼ਮ Mਾਛੀਵਾੜਾ ਇਲਾਕੇ ਦੇ ਨਾਮੀ ਸਕੂਲ ਦੇ ਟਰੱਸਟੀ ਬਲਦੇਵ ਸਿੰਘ ’ਤੇ 30-9-2024 ਨੂੰ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਹ ਜਖ਼ਮੀ ਹੋ ਗਿਆ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਸਮੇਂ ਸਕੂਲ ਟਰੱਸਟੀ ਬਲਦੇਵ ਸਿੰਘ ਆਪਣੇ ਮਾਛੀਵਾੜਾ ਸਾਹਿਬ ਨੇੜ੍ਹਲੇ ਸਕੂਲ ’ਚੋਂ ਫਾਰਚੂਨਰ ਕਾਰ ’ਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਕਿ 3 ਕਿਲੋਮੀਟਰ ਦੂਰੀ ’ਤੇ ਹੀ ਸਰਹਿੰਦ ਨ੍ਹਿਰ ਦੇ ਗੜ੍ਹੀ ਪੁਲ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਰ ਗੋਲੀ ਚਲਾ ਦਿੱਤੀ ਸੀ। ਪੁੱਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ 5 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ’ਚੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਥਾਣਾ ਪਿੰਡ ਮੋਹਾਵਾ, ਥਾਣਾ ਅਟਾਰੀ, ਪ੍ਰਿਤਪਾਲ ਸਿੰਘ ਗੋਰਾ ਵਾਸੀ ਅਟਾਰੀ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਪੁਲਸ ਨੂੰ ਦੱਸਿਆ ਸੀ ਕਿ ਇਹ ਕਾਤਲਾਨਾ ਹਮਲਾ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਸੁਪਾਰੀ ਲੈ ਕੇ ਕੀਤਾ ਸੀ ਜਿਸ ’ਤੇ ਪੁਲਸ ਨੇ ਇਸ ਮਾਮਲੇ ਵਿਚ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ। ਅਮਰੀਕਾ ਵਿਚ ਡੌਂਕੀ ਲਗਾ ਕੇ ਗਏ ਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਕੋਟਲਾ, ਅੰਮ੍ਰਿਤਸਰ ਵੀ ਇਸ ਮਾਮਲੇ ਵਿਚ ਪੁਲਸ ਨੂੰ ਲੋੜੀਂਦਾ ਸੀ। ਪੁਲਸ ਵਲੋਂ ਇਹ ਵਿਅਕਤੀ ਫਿਰੌਤੀ ਮੰਗਣ ਦੀ ਸਾਜਿਸ਼ ਵਿਚ ਸ਼ਾਮਲ ਸੀ। ਮਾਚੀਵਾੜਾ ਪੁਲਸ ਵਲੋਂ ਇਸ ਨੌਜਵਾਨ ਦੀ ਐੱਲਓਸੀ ਜਾਰੀ ਕੀਤੀ ਸੀ ਅਤੇ ਹੁਣ ਜਦੋਂ ਉਹ ਡਿਪੋਰਟ ਹੋ ਕੇ ਅਮਰੀਕਾ ਤੋਂ ਦਿੱਲੀ ਏਅਰਪੋਰਟ ਪੁੱਜਾ ਤਾਂ ਮਾਚੀਵਾੜਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਚੀਵਾੜਾ ਪੁਲਸ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਫਿਰੌੌਤੀ ਤੇ ਕਾਤਲਾਨਾ ਹਮਲੇ ਦੀ ਸਾਜਿਸ਼ ਵਿਚ ਉਸਦੀ ਕਿੰਨੀ ਕੁ ਭੂਮਿਕਾ ਹੈ ਅਤੇ ਹੋਰ ਕੌਣ-ਕੌਣ ਸ਼ਾਮਲ ਹਨ।
1098
comment0
Report
KDKuldeep Dhaliwal
Mar 28, 2026 10:39:13
Mansa, Punjab:ਸ੍ਰੋਮਣੀ ਅਕਾਲੀ ਦਲ ਵਿੱਚ 32 ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਹੋਏ ਸ਼ਾਮਲ ਐਕਰ ; ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਮਾਨਸਾ ਹਲਕੇ ਅਧੀਨ ਪੈਂਦੇ ਪਿੰਡ ਸਹਾਰਨਾ ਵਿੱਚ 32 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਪੱਲਾ ਛੱਡ ਪ੍ਰੇਮ ਅਰੋੜਾ ਹਲਕਾ ਇੰਚਾਰਜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਈ ਜਿਨਾਂ ਨੂੰ ਹਲਕਾ ਇੰਚਾਰਜ ਪ੍ਰੇਮ ਅਰੋੜਾ ਵੱਲੋਂ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਝੂਠੇ ਵਾਅਦੇ ਵਿੱਚ ਆ ਕੇ ਪੰਜਾਬ ਦਾ ਨੁਕਸਾਨ ਕਰਵਾ ਬੈਠੇ ਹਨ, ਅੱਜ ਪੰਜਾਬ ਅੰਦਰ ਜਿੱਥੇ ਘਰ ਘਰ ਨਸ਼ੇ ਨਾਲ ਨੌਜਵਾਨ ਦੀ ਮੌਤ ਹੋ ਰਹੀ ਹੈ ਉਥੇ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਿਲ ਰਹੀਆਂ ਸਹੂਲਤਾਂ ਤੋਂ ਵੀ ਵਾਜਾ ਰੱਖਿਆ ਗਿਆ ਹੈ। ਇਸੇ ਕਾਰਨ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਵਿਕਾਸ ਪੱਖੋਂ ਵੀ ਜਿਹੜਾ ਉਹਨਾਂ ਕਿਹਾ ਕਿ ਉਹਨਾਂ ਦੀਆਂ ਦੋ ਗਲੀਆਂ ਤੱਕ ਆਮ ਆਦਮੀ ਪਾਰਟੀ ਨਹੀਂ ਬਨਾ ਪਾਈ। "ਵਿਕਾਸ ਦੀਆਂ ਗੱਲਾਂ ਸਿਰਫ ਅਖਬਾਰਾਂ ਵਿੱਚ ਹੀ ਦਿਖਾਈ ਦੇ ਰਹੀਆਂ ਹਨ"। ਇਸ ਸਮੇਂ ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵੱਖ-ਵੱਖ ਪਾਰਟੀਆਂ ਵਿੱਚੋਂ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਮਿਲੇਗਾ। ਇਸ ਨਾਲ ਉਹਨਾਂ ਨੇ ਦੂਜੀਆਂ ਪਾਰਟੀਆਂ ਵਿੱਚ ਬੈਠੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਪੰਜਾਬੀਅਤ ਲਈ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਆਣ ਤਧਰ 2027 ਵਿੱਚ ਸਰਕਾਰ ਬਣੇ। ਬਾਈਟ- ਪ੍ਰੇਮ ਅਰੋੜਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮਾਨਸਾ) ਬਾਈਟ ਪਬਲਿਕ(ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ)
1028
comment0
Report
Advertisement
Back to top