ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ 22 ਸਾਲਾਂ ਤੋਂ ਚੱਲ ਰਹੇ ਸਰਕਾਰੀ ਬਲੱਡ ਬੈਂਕ ਨੂੰ ਸਿਹਤ ਵਿਭਾਗ ਵੱਲੋਂ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਖਿਲਾਫ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਐਕਸ਼ਨ ਕਮੇਟੀ ਬਣਾਕੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਅੱਜ ਸਿਵਲ ਹਸਪਤਾਲ ਦੇ ਗੇਟ ਅੱਗੇ ਧਰਨਾ ਦਿੰਦਿਆਂ ਆਗੂਆਂ ਨੇ ਮੰਗ ਕੀਤੀ ਕਿ ਬਲੱਡ ਬੈਂਕ ਨੂੰ ਪਹਿਲਾਂ ਵਾਂਗ ਚਾਲੂ ਰੱਖਿਆ ਜਾਵੇ ਅਤੇ ਸਿਵਲ ਹਸਪਤਾਲ ਦੇ ਐਸਐਮਓ ਅਤੇ ਸਿਵਲ ਸਰਜਨ ਫਰੀਦਕੋਟ ਨੂੰ ਤੁਰੰਤ ਤਬਦੀਲ ਕੀਤਾ ਜਾਵੇ। ਆਗੂਆਂ ਦਾ ਕਹਿਣਾ ਹੈ ਕਿ ਬਲੱਡ ਬੈਂਕ ਦੀ ਬੰਦਸ਼ ਨਾਲ ਪ੍ਰਾਈਵੇਟੇਸ਼ਨ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੋਟਕਪੂਰਾ ਦੇ ਬਲੱਡ ਬੈਂਕ ਦੀ ਬੰਦਸ਼: ਲੋਕਾਂ ਦਾ ਵਿਰੋਧ ਜਾਰੀ!
For breaking news and live news updates, like us on Facebook or follow us on Twitter and YouTube . Read more on Latest News on Pinewz.com
ਕੋਟਕਪੂਰਾ ਦੇ ਪਿੰਡ ਹਰੀ ਨੋਂ ਵਿਖੇ ਗੁਰਪ੍ਰੀਤ ਸਿੰਘ ਦਾ ਕੁਝ ਅਣਪਛਾਤੇ ਬਾਇਕ ਸਵਾਰਾਂ ਵੱਲੋਂ ਗੋਲ਼ੀਆਂ ਮਾਰਕੇ ਕਤਲ ਹੋ ਗਿਆ। ਇਸ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਕਾਤਲਾਂ ਦੀ ਤਲਾਸ਼ ਹੋਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਘਘਾਲੇ ਜਾ ਰਹੇ ਹਨ। ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਮੋਬਾਇਲ ਨੰਬਰਾਂ 'ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।
ਇਸ ਵਾਰ ਦੁਸਹਿਰੇ 'ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦੀ ਉਚਾਈ ਘੱਟ ਹੋ ਗਈ ਹੈ ਅਤੇ ਇਨ੍ਹਾਂ ਦੀ ਕੀਮਤ ਵਧ ਗਈ ਹੈ। ਕੋਟਕਪੂਰਾ 'ਚ ਪਿਛਲੇ ਸਾਲਾਂ 'ਚ 65 ਤੋਂ 70 ਫੁੱਟ ਦੇ ਉੱਚੇ ਪੁਤਲੇ ਬਣਾਏ ਜਾਂਦੇ ਸਨ, ਜੋ ਇਸ ਵਾਰ ਘੱਟ ਕੇ 40 ਫੁੱਟ ਰਹਿ ਗਏ ਹਨ। ਇਸ ਦਾ ਕਾਰਨ ਵਧਦੀ ਮਹਿੰਗਾਈ ਦੱਸਿਆ ਜਾ ਰਿਹਾ ਹੈ। ਕੁੰਭਕਰਨ ਅਤੇ ਮੇਘਨਾਦ ਦੇ ਵੀ ਛੋਟੇ ਪੁਤਲੇ ਬਣਾਏ ਗਏ ਹਨ। ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਦੋ ਅਕਤੂਬਰ ਨੂੰ ਬਣਾਉਣ ਸ਼ੁਰੂ ਕੀਤੇ ਗਏ ਸਨ ਅਤੇ ਇਹ ਪੁਤਲੇ ਛੋਟੇ ਬੱਚੇ ਤਿਆਰ ਕਰ ਰਹੇ ਹਨ।
ਫਰੀਦਕੋਟ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਕੋਟਕਪੂਰਾ ਸਿਟੀ ਵਿੱਚ ਸੱਤ ਕਿਲੋ 600 ਗ੍ਰਾਮ ਗਾਂਜੇ ਨਾਲ ਦੋ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ। ਪੁਲਿਸ ਨੇ ਦਾਣਾ ਮੰਡੀ ਦੇ ਨੇੜਿਓਂ ਸ਼ੱਕ ਦੇ ਅਧਾਰ 'ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਤੋਂ ਇਹ ਨਸ਼ਾ ਬਰਾਮਦ ਹੋਇਆ। ਮੁਲਜਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਇੱਕ ਮੁਲਜਮ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਹਨ।
ਪੰਚਾਇਤੀ ਚੋਣਾਂ ਨੂੰ ਲੈ ਕੇ, ਕੋਟਕਪੂਰਾ ਸ਼ਹਿਰ ਅਤੇ ਜੈਤੋ ਮੰਡੀ ਵਿੱਚ ਨਾਮਜਦਗੀ ਸੈਂਟਰਾਂ ਦਾ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਨੇ ਦੇਰ ਸ਼ਾਮ ਨੂੰ ਚੈਕਿੰਗ ਕੀਤੀ। ਉਨ੍ਹਾਂ ਨੇ ਨਾਮਜ਼ਦਗੀਆਂ ਲੈਣ ਵਾਲੇ ਆਰ ਓ ਨਾਲ ਪੁੱਛਗਿੱਛ ਕੀਤੀ ਅਤੇ ਇਹ ਜਾਣਿਆ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋਈ। ਇਸਦੇ ਨਾਲ ਹੀ, ਡਾਕਟਰ ਪ੍ਰਗਿਆ ਜੈਨ ਨੇ ਆਪਣੇ ਪੁਲਿਸ ਮੁਲਾਜਮਾਂ ਨਾਲ ਵੀ ਇਸ ਸੰਬੰਧ ਵਿੱਚ ਗੱਲਬਾਤ ਕੀਤੀ।
ਕੋਟਕਪੂਰਾ ਦੇ ਦੇਵੀਵਾਲਾ ਰੋਡ ਤੇ ਲੱਗਿਆ ਸੀਵਰੇਜ ਟ੍ਰੀਟਮੈਂਟ ਪਲਾਂਟ ਹੁਣ ਲੋਕਾਂ ਲਈ ਸਿਰਦਰਦ ਬਣ ਚੁੱਕਿਆ ਹੈ । ਪਲਾਂਟ ਵਿੱਚੋ ਨਿਕਲਣ ਵਾਲੇ ਗੰਦੇ ਪਾਣੀ ਦਾ ਨਾਲਾ ਅਕਸਰ ਹੀ ਓਵਰ ਫਲੋ ਹੋਣ ਕਰਕੇ ਉਸਦਾ ਪਾਣੀ ਨਾਲ ਬਣੀ ਸੜਕ ਤੇ ਆਣ ਕਰਕੇ ਸੜਕ ਦਾ ਇਕ ਹਿੱਸਾ ਟੁੱਟ ਗਿਆ ਜਿਸ ਕਰਕੇ ਆਣ ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹਨ ਅਤੇ ਗੰਦੇ ਨਾਲੇ ਨਾਲ ਲਗਦੇ ਖੇਤਾਂ ਵਿੱਚ ਪਾਣੀ ਜਾਣ ਕਰਕੇ ਕਿਸਾਨ ਵੀ ਪ੍ਰੇਸ਼ਾਨ।
ਐਸਐਸਪੀ ਫਰੀਦਕੋਟ, ਡਾਕਟਰ ਪ੍ਰਗਿਆ ਜੈਨ ਆਈਪੀਐਸ ਦੀ ਅਗਵਾਈ ਵਿੱਚ ਜਿਲਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਕੋਟਕਪੂਰਾ ਵਿੱਚ 4 ਕਿਲੋ 74 ਗ੍ਰਾਮ ਅਫੀਮ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਡੀਐਸਪੀ ਜਤਿੰਦਰ ਸਿੰਘ ਦੇ ਮੁਤਾਬਕ, ਪੁਲਿਸ ਨੇ ਗਸ਼ਤ ਦੌਰਾਨ ਇੱਕ ਘੋੜਾ ਟਰਾਲਾ ਰੁਕਵਾਇਆ, ਜਿਸ ਤੇ ਡਰਾਈਵਰ ਅਤੇ ਕੰਡਕਟਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਟਰਾਲੇ ਦੀ ਤਲਾਸ਼ੀ ਵਿੱਚ ਅਫੀਮ ਬਰਾਮਦ ਹੋਈ, ਜਿਸ 'ਤੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ।