Back
जंडियाला पुलिस ने 4.3 किलोग्राम हेरोइन पकड़ी, 3 आरोपी गिरफ्तार
BSBHARAT SHARMA
Mar 19, 2026 15:46:38
Amritsar, Punjab
ਜੰਡਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ, 4 ਕਿਲੋ 300 ਗ੍ਰਾਮ ਹੈਰੋਇਨ ਬਰਾਮਦ
ਸਕੋਰਪੀਓ ਕਾਰ ਸਮੇਤ 3 ਦੋਸ਼ੀ ਕਾਬੂ, 30 ਬੋਰ ਪਿਸਟਲ ਵੀ ਜ਼ਬਤ
ਬਿਆਸ ਨੇੜੇ ਜਮਾਲਪੁਰ ਵਿੱਚ ਪੁਲਿਸ ਨੇ ਘੇਰਾਬੰਦੀ ਕਰਕੇ ਕੀਤੀ ਗ੍ਰਿਫ਼ਤਾਰੀ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਨਸ਼ੇ ਦੀ ਕੀਮਤ ਲਗਭਗ 20 ਕਰੋੜ ਰੁਪਏ ਦੱਸੀ ਗਈ
ਪੁਲੀਸ ਵਲੋਂ ਇਹਨਾਂ ਤਿੰਨ ਆਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਲਵਪ੍ਰੀਤ ਸਿੰਘ ਦੇ ਪਰਿਵਾਰ ਵਿੱਚੋਂ ਉਸਦੀ ਮਾਂ ਜਾਂ ਕੌਣ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਇਸ ਦੀ ਜਾਂਚ ਵੀ ਕੀਤੀ ਜਾ ਰਹੀ
ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਥાણਾ ਜੰਡਿਆਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ
ਉਨ੍ਹਾਂ ਦੱਸਿਆ ਕਿ ਥਾਣਾ ਮਹਿਤਾ ਦੇ ਇੰਚਾਰਜ ਹਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀ ਸਕੋਰਪੀਓ ਗੱਡੀ ਵਿੱਚ ਹੈਰੋਇਨ ਦੀ ਵੱਡੀ ਖੇਪ ਲੈ ਕੇ ਜਾ ਰਹੇ ਹਨ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ। ਜਦੋਂ ਸ਼ੱਕੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋਸ਼ੀਆਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ。
ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਦਾ ਪਿੱਛਾ ਕੀਤਾ ਅਤੇ ਬਿਆਸ ਨੇੜਲੇ ਪਿੰਡ ਜਮਾਲਪੁਰ ਵਿੱਚ ਘੇਰਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਗੱਡੀ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ 4 ਕਿਲੋ 300 ਗ੍ਰਾਮ ਹੈਰੋਇਨ, ਇੱਕ 30 ਬੋਰ ਪਿਸਟਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ。
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਲਵਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਅਨੁਸਾਰ ਦੋ ਦੋਸ਼ੀ “ਕੋਟ ਹਿਰਦੇ” ਨਾਲ ਸੰਬੰਧਿਤ ਹਨ, ਜਦਕਿ ਤੀਸਰੇ ਦੋਸ਼ੀ ਬਾਰੇ ਹੋਰ ਜਾਣકારી ਇਕੱਠੀ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ。
ਡੀਐਸਪੀ ਨੇ ਦੱਸਿਆ ਕਿ ਹੁਣ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ, ਕਿਸ ਨੂੰ ਸਪਲਾਈ ਕਰਨਾ ਸੀ ਅਤੇ ਇਸ ਦੇ ਪਿੱਛੇ ਕੌਣ-ਕੌਣ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਇਸ ਨਸ਼ੇ ਦੀ ਕੀਮਤ ਕਰੀਬ 20 ਕਰੋੜ ਰੁਪਏ ਅੰਕਲਨ ਕੀਤੀ ਜਾ ਰਹੀ ਹੈ。
ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਰਹੱਦੀ ਇਲਾਕਿਆਂ ਵਿੱਚ ਡਰੋਨ ਰਾਹੀਂ ਨਸ਼ਾ ਭੇਜਣ ਦੇ ਮਾਮਲੇ ਵਧ ਰਹੇ ਹਨ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਪੁਲਿਸ 24 ਘੰਟੇ ਨਸ਼ਾ ਤਸਕਰੀ ਦੇ ਖ਼ਿਲਾਫ਼ ਮੁਹਿੰਮ ਵਿੱਚ ਜੁਟੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਦੀ ਸੰਭਾਵਨਾ ਹੈ。
ਬਾਈਟ:--+ ਡੀਐਸਪੀ ਜੰਡਿਆਲਾ ਹਰਵਿੰਦਰ ਪਾਲ ਸਿੰਘ ਸੰਧੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 19, 2026 16:31:26960
Report
ADAnkush Dhobal
FollowMar 19, 2026 16:02:18998
Report
NSNitesh Saini
FollowMar 19, 2026 16:02:091007
Report
BSBHARAT SHARMA
FollowMar 19, 2026 16:01:561087
Report
TBTarsem Bhardwaj
FollowMar 19, 2026 15:23:31995
Report
KCKhem Chand
FollowMar 19, 2026 15:23:011037
Report
VSVARUN SHARMA
FollowMar 19, 2026 15:03:581064
Report
VKVipan Kumar
FollowMar 19, 2026 15:02:511081
Report
ASARVINDER SINGH
FollowMar 19, 2026 14:46:221086
Report
ASAvtar Singh
FollowMar 19, 2026 14:34:501061
Report
VKVipan Kumar
FollowMar 19, 2026 13:47:141013
Report
KSKapil sharma
FollowMar 19, 2026 13:45:221016
Report
KSKapil sharma
FollowMar 19, 2026 13:32:20Noida, Uttar Pradesh:DELHI: MANISH TEWARI (CONGRESS) ON WEST ASIA CONFLICT/ PM NARENDRA MODI/ JOINT SECRETARY (GULF) MEA ASEEM MAHAJAN’S STATEMENT
1088
Report
KSKapil sharma
FollowMar 19, 2026 13:32:08Noida, Uttar Pradesh:PLAYOUT ALERT: CHANDIGARH: ARPIT SHUKLA (SPECIAL DGP, PUNJAB) ON CORDON AND SEARCH OPERATION CONDUCTED ACROSS PUNJAB/ YUDH NISHIAN VIRUDH CAMPAIGN
1042
Report