ਕੋਟਕਪੂਰਾ ਵਿਖੇ ਕੁਝ ਦਿਨ ਪਹਿਲਾਂ ਇੱਕ ਐਨਆਰਆਈ ਦੇ ਘਰ ਵਿੱਚ ਰਖਵਾਲੀ ਲਈ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਕੋਟਕਪੂਰਾ ਪੁਲਿਸ ਨੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਝਾਰਖੰਡ ਦੇ ਰਹਿਣ ਵਾਲੇ ਮਹਿੰਦਰ ਗੋਸਾਈ ਦਾ ਲੰਘੀ 6 ਮਈ ਰਾਤ ਨੂੰ ਕਤਲ ਹੋਇਆ ਸੀ ਜਿਸ ਵਿਚ ਪੁਲੀਸ ਨੇ ਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਝਾਰਖੰਡ ਦੇ ਹੀ ਰਹਿਣ ਵਾਲੇ ਗੰਧਰਾ ਨਾਮਕ ਇੱਕ ਵਿਅਕਤੀ ਵੱਲੋਂ ਅੰਜਾਮ ਦਿੱਤਾ ਗਿਆ ਜੋ ਕਿ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਹਿੰਦਰ ਗੋਸਾਈ ਇਨੀ ਦਿਨੀ ਇੱਕ ਔਰਤ ਦੇ ਨਾਲ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਸੀ। ਇਸ ਔਰਤ ਦੇ ਰਿਸ਼ਤੇ ਵਿਚ ਦਿਓਰ ਗੰਧਰਾ ਨੂੰ ਇਸ ਗੱਲ ਦੀ ਰੰਜਸ ਸੀ ਜਿਸ ਦੇ ਚਲਦਿਆਂ ਉਸ ਨੇ 6 ਮਈ ਦੀ ਰਾਤ ਦੇ ਘਰ ਵਿਚ ਦਾਖਲ ਮਹਿੰਦਰ ਗੋਸਾਈ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ।