Back
पंजाब ड्रग रैकेट का बड़ा खुलासा: नेता भी फँस सकते हैं
KSKapil sharma
Mar 19, 2026 13:45:22
Noida, Uttar Pradesh
- ਹਲਕਾ ਇੰਚਾਰਜ ਸਮੇਤ ਕਈ ਵੱਡੀਆਂ ਮੱਛੀਆਂ ਤੱਕ ਪੁੱਜੇਗਾ 4.5 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦਾ ਸੇਕ
- ਕੀ ਤਲਬੀਰ ਗਿਲ ਦੇ ਥਾਪੜੇ ਨਾਲ ਮਜੀਠਾ ਅਤੇ ਪੰਜਾਬ ਭਰ ਵਿੱਚ ਚਲ ਰਿਹਾ ਵੱਡਾ 'ਡਰੱਗ ਰੈਕਟ', ਕੇਂਦਰੀ ਏਜੰਸੀ ਜਾਂ ਹਾਈ ਕੋਰਟ ਦੀ ਨਿਗਰਾਨੀ 'ਚ ਹੋਵੇ ਉੱਚ ਪਧਰੀ ਜਾਂਚ - ਐਡਵੋਕੇਟ ਅਰਸ਼ਦੀਪ ਸਿੰਘ ਕਲੇਰ
- ਜਾਂਚ ਮਗਰੋਂ ਤਲਬੀਰ ਗਿੱਲ ਸਮੇਤ ਕਈ ਹੋਰ ਵੱਡੇ ਆਪ ਲੀਡਰਾਂ ਦੇ ਡਰੱਗ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਲਈ ਚੇਹਰੇ ਹੋਏ ਨੰਗੇ
ਮਜੀਠਾ- ਹਲਕਾ ਇੰਚਾਰਜ ਦਾ ਪੀਏ, ਯੂਥ ਦਾ ਇੰਚਾਰਜ ਅਤੇ ਸਰਪੰਚ ਬਿਨਾਂ ਸਿਆਸੀ ਥਾਪੜੇ ਅਤੇ ਪੁਸ਼ਤਪਨਾਹੀ ਤੋਂ ਨਹੀਂ ਕਰ ਸਕਦਾ ਕਰੋੜਾਂ ਦੀ ਹੈਰੋਇਨ ਦਾ ਵਪਾਰ
- ਪਿੰਡ ਦੇ ਸਰਪੰਚ ਅਤੇ ਹਲਕਾ ਇੰਚਾਰਜਾਂ ਦੇ ਪੀਏ ਦੀ ਵੱਡੇ ਡਰੱਗ ਰੈਕੇਟ 'ਚ ਸ਼ਮੂਲੀਅਤ ਨਾਲ ਆਪ ਸਰਕਾਰ ਦਾ ਚੇਹਰਾ ਹੋਇਆ ਨੰਗਾ
ਕਿਸ ਕਿਸ ਆਪ ਆਗੂ ਨੂੰ ਭੇਜਿਆ ਗਿਆ ਡਰੱਗ ਮਨੀ ਦਾ ਹਿੱਸਾ?
- ਕੇਂਦਰੀ ਗ੍ਰਹਿ ਮੰਤਰੀ ਪੰਜਾਬ 'ਚ ਆਪ ਲੀਡਰਾਂ ਦੀ ਪੁਸ਼ਤਪਨਾਹੀ ਹੇਠ ਚਲ ਰਹੇ ਡਰੱਗ ਦੇ ਵਪਾਰ ਦਾ ਪਰਦਾਫਾਸ਼ ਕਰਨ ਲਈ ਐਨ ਸੀ ਬੀ ਜਾਂ ਸੀਬੀਆਈ ਤੋਂ ਕਰਾਉਣ ਜਾਂਚ
- ਆਪ ਪਾਰਟੀ ਦੇ ਆਗੂ ਖੁਦ ਵਿਕਾ ਰਹੇ ਨਸ਼ਾ, ਪਰਦਾ ਪਾਉਣ ਲਈ ਵਿਰੋਧੀਆਂ ਖਿਲਾਫ ਕਰਦੇ ਆ ਰਹੇ ਝੂਠਾ ਪ੍ਰਚਾਰ
- ਝੂਠ ਨੰਗਾ ਹੋਇਆ ਸੱਚ ਆਇਆ ਸਾਹਮਣੇ
- ਵੱਡੇ ਡਰੱਗ ਰੈਕੇਟ 'ਚ ਆਪ ਦੇ ਹਲਕਾ ਇੰਚਾਰਜ ਅਤੇ ਹੋਰਾਂ ਦੀ ਸ਼ਮੂਲੀਅਤ ਬਾਰੇ ਸਪਸ਼ਟੀਕਰਨ ਦੇਣ ਮੁੱਖ ਮੰਤਰੀ ਕੁੱਝ ਦਿਨਾਂ ਵਿਚ ਦੋ ਸਰਪੰਚਾਂ ਕੋਲੋ ਮਿਲੀ 22 ਕਿਲੋ ਹੈਰੋਇਨ
- ਪੂਰੇ ਪੰਜਾਬ ਨਾਲ ਜੁੜੀਆਂ ਹੋ ਸਕਦੀਆਂ ਹਨ ਇਸ ਵੱਡੇ ਡਰੱਗ ਰੈਕਟ ਦੀਆਂ ਤਾਰਾਂ
- ਤਲਬੀਰ ਗਿੱਲ, ਮਨੀਸ਼ ਸਿਸੋਦੀਆ, ਅਮਨ ਅਰੋੜਾ, ਕੁਲਦੀਪ ਧਾਲੀਵਾਲ, ਜੀਵਨਜੋਤ ਕੌਰ, ਸ਼ੈਰੀ ਕਲਸੀ ਅਤੇ ਸੋਨੀਆ ਮਾਨ ਦਾ ਚਹੇਤਾ ਡਰੱਗ ਨਾਲ ਕਾਬੂ, ਇਹਨਾਂ ਨਾਲ ਸੰਬੰਧਾਂ ਦੀਆ ਫੋਟੋਆ ਹੋ ਰਹੀਆਂ ਹਨ ਵਾਇਰਲ
- ਤਲਬੀਰ ਗਿੱਲ ਦੇ ਵਿੱਤੀ ਸਰੋਤਾਂ ਦੀ ਜਾਂਚ ਹੋਵੇ ਤਾਂ ਇਸਦੇ ਡਰੱਗ ਰੈਕੇਟ ਦੇ ਕਿੰਗ ਪਿਨ ਹੋਣ ਦੇ ਸਬੂਤ ਆਉਣਗੇ ਸਾਹਮਣੇ
- ਕੇਂਦਰ ਸਰਕਾਰ ਨੂੰ ਪੰਜਾਬ 'ਚ ਐਨ.ਸੀ.ਬੀ ਦੀ ਛਾਪੇਮਾਰੀ ਵਧਾ ਕੇ ਆਪ ਦੀ ਸ਼ਮੂਲੀਅਤ ਵਾਲੇ ਵੱਡੇ ਡਰੱਗ ਰੈਕੇਟ ਦੇ ਪਰਦਾਫਾਸ਼ ਕਰਨ ਦੀ ਅਪੀਲ
ਪੰਜਾਬ ਅਤੇ ਹਰਿਆਣਾ ਹਾਈਕੋਰਟ ਸੂ ਮੋਟੋ ਲੈਕੇ ਇਸਦੀ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਣ ਜਾਂਚ ਹੁਣ ਤਕ ਸਰਹੱਦ ਪਾਰ ਤੋ ਕਿੰਨੀ ਹੈਰੋਇਨ ਕਿਸ ਵੱਡੇ ਆਗੂ ਦੀ ਗੱਡੀ ਵਿੱਚ ਸਪਲਾਈ ਹੋਈ ?
ਚੰਡੀਗੜ੍ਹ/ਮਜੀਠਾ
ਮਜੀਠਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿਲ ਦੇ ਚਹੇਤੇ ਪੀਏ, ਯੂਥ ਦੇ ਇੰਚਾਰਜ ਅਤੇ ਸਰਪੰਚ ਲਵਪ੍ਰੀਤ ਸਿੰਘ ਕੋਟ ਦੀ ਗੱਡੀ ਵਿੱਚੋਂ ਕਰੀਬ 4.5 ਕਿਲੋ ਹੈਰੋਇਨ ਦੀ ਬਰਾਮਦਗੀ ਮਾਮਲੇ 'ਚ ਹਲਕਾ ਇੰਚਾਰਜ ਸਮੇਤ ਸੂਬੇ ਆਪ ਪਾਰਟੀ ਦੇ ਕਈ ਚੇਹਰੇ ਉੱਚ ਪੱਧਰੀ ਜਾਂਚ ਮਗਰੋਂ ਨੰਗੇ ਹੋ ਸਕਦੇ ਹਨ। ਹਲਕਾ ਇੰਚਾਰਜ ਤਲਬੀਰ ਗਿਲ ਦੇ ਚਹੇਤੇ ਪੀਏ ਕੋਲੋ 4.5 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦਾ ਸੇਕ ਖੁਦ ਹਲਕਾ ਇੰਚਾਰਜ ਸਮੇਤ ਕਈ ਵੱਡੇ ਲੀਡਰਾਂ ਤੱਕ ਪੁੱਜੇਗਾ ਜੇਕਰ ਇਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ l ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ 'ਤੇ ਲੀਗਲ ਸੈਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਚੰਡੀਗੜ੍ਹ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਹੈਡ ਆਫਿਸ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕੀਤਾ l ਉਹਨਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਹਲਕਾ ਇੰਚਾਰਜ ਤਲਬੀਰ ਗਿਲ ਦੇ ਥਾਪੜੇ ਤੋਂ ਬਿਨਾ ਉਸਦਾ ਪੀਏ ਐਨੀ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਤਸਕਰੀ ਕਰ ਰਿਹਾ ਹੋਵੇ ਅਤੇ ਇਹ ਡਰੱਗ ਰੈਕਟ ਸਿਆਸੀ ਪੁਸ਼ਤਪਨਾਹੀ ਹੇਠ ਮਜੀਠਾ ਅਤੇ ਪੰਜਾਬ ਭਰ ਵਿੱਚ ਚਲ ਰਿਹਾ ਹੈ। ਜਿਸਦੀ ਐਨ ਸੀ ਬాణੀ ਜਾਂ ਸੀਬੀਆਈ ਵਰਗੀ ਕੇਂਦਰੀ ਏਜੰਸੀ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਉੱਚ ਪਧਰੀ ਜਾਂਚ ਹੋਣੀ ਜਰੂਰੀ ਹੈ ਜਿਸ ਮਗਰੋਂ ਇਸ ਵੱਡੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਦੇ ਹੁਕਮ ਦੇਣ ਉੱਥੇ ਪੰਜਾਬ ਵਿੱਚ ਐਨ ਸੀ ਬੀ ਵਲੋਂ ਵੱਡੇ ਪੱਧਰ ਤੇ ਛਾਪੇਮਾਰੀ ਵਧਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੁਸ਼ਪ ਮਨਾਹੀ ਹੇਠ ਚੱਲ ਰਹੇ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਵੀ ਕੀਤਾ ਜਾਵੇ।
ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਡਰੱਗ ਰਵੇਕ ਚਲਾਉਣ ਅਤੇ ਸਿਆਸੀ ਵਿਰੋਧੀਆਂ ਖਿਲਾਫ ਝੂਠੇ ਪ੍ਰਚਾਰ ਦੀ ਬਣਾਈ ਰਣਨੀਤੀ ਦੇ ਭੇਦ ਖੋਲਣ ਲੱਗੇ ਹਨ ਕਿਉਂਕਿ ਪਹਿਲਾਂ ਪਹਿਲਾ ਤਰਨਤਾਰਨ ਦੇ ਕਲਸੀਆਂ ਕਲਾਂ ਦਾ ਸਰਪੰਚ ਪਰਮਜੀਤ ਸਿੰਘ ਜ ਕੋਲੋ 18 ਕਿਲੋਗ੍ਰਾਮ ਹੈਰੋਇਨ ਫੜੀ ਗਈ ਜੋਂ ਯੁੱਧ ਨਸ਼ੇ ਵਿਰੁੱਧ ਵਿਲੇਜ ਡਿਫੈਂਸ ਕਮੇਟੀ ਦਾ ਪ੍ਰਧਾਨ ਸੀ ਅਤੇ ਹੁਣ ਮਜੀਠਾ ਦੇ ਪਿੰਡ ਕੋਟ ਹਿਰਦੇ ਰਾਮ ਦਾ ਇੱਕ ਹੋਰ ਸਰਪੰਚ 4 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ , ਹੋ ਸਾਫ ਦਰਸਾ ਰਿਹਾ ਹੈ ਕਿ ਇੰਨੇ ਵੱਡੇ ਪੱਧਰ ਤੇ ਡਰੱਗ ਰੈਕਰਟ ਸਿਆਸੀ ਪੁਸ਼ਤ ਪਨਾਹੀ ਹੇਠ ਚਲਾਇਆ ਜਾ ਰਿਹਾ ਹੈ l ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇਣ ਕਿ ਕੀ ਉਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਪਣੇ ਆਗੂਆਂ ਜਰੀਏ ਅਜਿਹੀ ਲੜਾਈ ਲੜ ਰਹੇ ਹਨ ਜਾਂ ਖੁਦ ਪੁਸ਼ਤਪਨਾਹੀ ਕਰਕੇ ਅਤੇ ਵਿਰੋਧੀਆਂ ਖਿਲਾਫ ਝੂਠੀ ਬਿਆਨਬਾਜ਼ੀ ਕਰਕੇ ਡਰੱਗ ਦਾ ਰੈਕਟ ਚਲਾ ਰਹੇ ਹਨ l ਉਹਨਾਂ ਸਵਾਲ ਕੀਤਾ ਕਿ ਇਹ ਹੈ ਮਨੀਸ਼ ਸਿਸੋਦੀਆ ਦੀ ਸਾਮ ਦਾਮ ਦੰਡ ਭੇਦ ਵਾਲੀ ਨੀਤੀ جس ਵਿਚ ਡਰੱਗ ਸਮਗਲਰਾਂ ਨੂੰ ਪੁਸ਼ਤਪਨਾਹੀ ਦਿੱਤੀ ਜਾਂਦੀ ਹੈ ਉਹਨਾਂ ਕਿਹਾ कि ਪੰਜਾਬ ਦੀ ਜਨਤਾ ਹੁਣ ਜਵਾਬ ਮੰਗ ਰਹੀ ਹੈ ਕਿ ਨਸ਼ਿਆਂ ਖਿਲਾਫ ਯੁੱਧ ਦੇ ਪ੍ਰਚਾਰ ਹੇਠ ਕੀ ਆਮ ਆਦਮੀ ਪਾਰਟੀ ਖੁਦ ਨਸ਼ਾ ਵਿਕਾ ਰਹੀ ਹੈ। ਅਤੇ ਕੀ ਪੰਜਾਬ ਦੇ ਕਾਰਜਕਾਰੀ डੀਜੀਪੀ ਦਾ ਪਰਹਾਰ 2 ਇਹੀ ਹੈ ਜਿਸ ਵਿਚ ਵੱਡੇ ਆਗੂਆਂ ਦੀ ਦੇਖਰੇਖ ਹੇਠਲੇ ਪੱਧਰ ਉੱਤੇ ਆਪ ਦੇ ਸਰਪੰਚ ਤੱਕ ਵੱਡੀਆਂ ਡਰੱਗ ਡੀਲਾਂ ਕਰਨ ਉੱਤੇ ਲੱਗੇ ਹੋਏ ਹਨ ਇਸ ਨੂੰ ਦੇਖ ਕੇ ਕਾਰਜਕਾਰੀ ਡੀਜੀਪੀ ਨੇ ਅੱਖਾਂ ਬੰਦ ਰੱਖੀਆਂ ਹੋਇਆ ਹਨ l ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸਰਕਾਰ ਵੱਲੋਂ ਨਹੀਂ ਕਰਵਾਈ ਜਾਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਸੜਕਾਂ ਤੋਂ ਲੇ ਕੇ ਅਦਾਲਤ ਤੱਕ ਲੈ ਕੇ ਜਾਵੇਗਾ ਅਤੇ ਹਰ ਹਾਲ ਵਿੱਚ ਇਸ ਵੱਡੇ ਡਰੱਗ ਰੈਕਟ ਦਾ ਪਰਦਾ ਫਾਸ਼ ਕਰਕੇ ਰਹੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 19, 2026 15:03:580
Report
VKVipan Kumar
FollowMar 19, 2026 15:02:510
Report
ASARVINDER SINGH
FollowMar 19, 2026 14:46:22876
Report
ASAvtar Singh
FollowMar 19, 2026 14:34:501008
Report
VKVipan Kumar
FollowMar 19, 2026 13:47:141013
Report
KSKapil sharma
FollowMar 19, 2026 13:32:20Noida, Uttar Pradesh:DELHI: MANISH TEWARI (CONGRESS) ON WEST ASIA CONFLICT/ PM NARENDRA MODI/ JOINT SECRETARY (GULF) MEA ASEEM MAHAJAN’S STATEMENT
1088
Report
KSKapil sharma
FollowMar 19, 2026 13:32:08Noida, Uttar Pradesh:PLAYOUT ALERT: CHANDIGARH: ARPIT SHUKLA (SPECIAL DGP, PUNJAB) ON CORDON AND SEARCH OPERATION CONDUCTED ACROSS PUNJAB/ YUDH NISHIAN VIRUDH CAMPAIGN
1042
Report
KDKuldeep Dhaliwal
FollowMar 19, 2026 13:31:331083
Report
RMRakesh Malhi
FollowMar 19, 2026 13:31:081064
Report
SGSatpal Garg
FollowMar 19, 2026 13:20:471095
Report
KBKulbir Beera
FollowMar 19, 2026 13:07:091040
Report
BSBHARAT SHARMA
FollowMar 19, 2026 13:06:161048
Report
KSKapil sharma
FollowMar 19, 2026 13:06:031091
Report
PSParambir Singh Aulakh
FollowMar 19, 2026 13:04:571016
Report