Back
लुधियाणा किसान मेले में PR-133 नई झोने की किस्म लॉन्च
TBTarsem Bhardwaj
Mar 19, 2026 15:23:31
Ludhiana, Punjab
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁધਿਆਣਾ ਦੋ ਰੋਜਾ ਲਈ ਸ਼ੁਰੂ ਹੋਵੇਗਾ ਕਿਸਾਨ ਮੇਲਾ ਜਿਸ ਵਿੱਚ ਕਿਸਾਨਾਂ ਨੂੰ ਨਵੀਂ ਟੈਕਨੋਲਜੀ ਅਤੇ ਨਵੇਂ ਬੀਜਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਕਿਸਾਨ ਮੇਲੇ 'ਚ ਲਾਂਚ ਹੋਵੇਗੀ ਝੋਨੇ ਦੀ ਨਵੀਂ ਕਿਸਮ ਉਪ ਕੁਲਪਤੀ ਨੇ ਦਿੱਤੀ ਜਾਣਕਾਰੀ
ਲੁਧਿਆਣਾ पंजाब ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 20 ਅਤੇ 21 ਮਾਰਚ ਨੂੰ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ। ਇਸ ਕਿਸਾਨ ਮੇਲੇ ਦੇ ਪਹਿਲੇ ਦਿਨ ਯਾਨੀ 20 ਮਾਰਚ ਨੂੰ ਝੋਨੇ ਦੀ ਨਵੀਂ ਕਿਸਮ ਪੀਆਰ 133 ਲਾਂਚ ਕੀਤੀ ਜਾਵੇਗੀ। ਪੀਆਰ 133 ਕਿਸਮ ਝੋਨੇ ਦੀ ਦਰਮਿਆਨੀ ਕਿਸਮ ਹੈ, ਜਿਸ ਨੂੰ ਲਗਭਗ 10 ਸਾਲ ਦੇ ਤਜ਼ਰਬੇ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ। ਲਗਭਗ 7 ਸਾਲ ਦੇ ਕਰੀਬ ਲੈਬ ਦੇ ਵਿੱਚ ਤਜ਼ਰਬੇ ਅਤੇ ਉਸ ਤੋਂ ਬਾਅਦ ਤਿੰਨ ਸਾਲ ਫੀਲਡ ਤਜ਼ਰਬੇ ਕਰਨ ਤੋਂ ਬਾਅਦ ਕਿਸਾਨਾਂ ਨੂੰ ਇਸ ਝੋਨੇ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਕਿਸਾਨ ਮੇਲੇ ਵਿੱਚ ਇਸ ਦਾ ਬੀਜ ਮਿਲੇਗਾ। ਝੋਨੇ ਦੀ ਇਸ ਕਿਸਮ ਨੂੰ ਪੀਆਰ 131 ਅਤੇ 132 ਦੀ ਸੋਧ ਦੇ ਵਜੋਂ ਤਿਆਰ ਕੀਤਾ ਗਿਆ ਹੈ।
ਪੀਆਰ 133 ਝੋਨੇ ਦੀ ਕਿਸਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਡਾਕਟਰ ਸਤਬੀਰ ਗੋਸਲ ਨੇ ਈਟੀਵੀ ਭਾਰਤ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ "ਇਹ ਦਰਮਿਆਨੀ ਕਿਸਮ ਹੈ, ਜਿਸਦਾ ਝਾੜ ਪੀਆਰ 131 ਅਤੇ 132 ਝੋਨੇ ਨਾਲੋ ਲਗਭਗ 5 ਫੀਸਦੀ ਜਿਆਦਾ ਹੋਵੇਗਾ। ਇਸ ਝੋਨੇ ਦੀ ਕਿਸਮ ਦੀ ਪਰਾਲੀ ਵੀ ਘੱਟ ਹੁੰਦੀ है ਅਤੇ ਬਿਮਾਰੀਆਂ ਨਾਲ ਲੜਨ ਦੀ ਵੀ ਇਸ ਵਿੱਚ ਵਧੇਰੇ ਸਮਰੱਥਾ ਹੈ। ਅਸੀਂ ਚਾਰ-ਚਾਰ ਕਿੱਲੋ ਦੇ ਬੈਗ ਇਸ ਬੀਜ ਦੇ ਤਿਆਰ ਕੀਤੇ ਹਨ ਜੋ ਕਿਸਾਨ ਮੇਲੇ ਵਿੱਚ ਵੇਚੇ ਜਾਣਗੇ। ਇਸ ਕਿਸਮ ਦੀ ਬੀਜ ਸਾਡੇ ਕੋਲ ਬਹੁਤ ਜਿਆਦਾ ਤਿਆਰ ਹੈ।"
ਉਪਕੁਲਪਤੀ ਨੇ ਕਿਹਾ ਕਿ 'ਕਿਸਾਨ ਪਹਿਲਾਂ ਥੋੜੀ ਥਾਂ ਦੇ ਵਿੱਚ ਇਸ ਨੂੰ ਲਗਾ ਕੇ ਦੇਖਣ। ਹਾਲਾਂਕਿ ਪੀਏਯੂ ਵੱਲੋਂ ਦਿੱਤੀਆਂ ਗਈਆਂ ਝੋਨੇ ਦੀਆਂ ਪਹਿਲੀਆਂ ਕਿਸਮਾਂ ਵੀ ਕਾਫੀ ਲਾਹੇਵੰਦ ਹਨ, ਖਾਸ ਕਰਕੇ ਪੀਆਰ 126 ਕਿਸਮ ਕਿਸਾਨਾਂ ਦੇ ਵਿੱਚ ਕਾਫੀ ਪ੍ਰਚਲਤ ਹੈ ਜਿਸ ਨੂੰ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਕਿਸਾਨ ਲਗਾ ਵੀ ਰਹੇ ਹਨ। ਪੀਆਰ 133 ਕਿਸਮ ਵੀ ਸੋਧੀ ਹੋਈਆਂ ਕਿਸਮਾਂ ਵਿੱਚ ਇੱਕ ਹੈ ਜਿਸ ਉੱਤੇ ਬਿਮਾਰੀਆਂ ਦਾ ਘੱਟ ਅਸਰ ਹੁੰਦਾ ਹੈ।’
"ਇਹ ਕਿਸਮ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਕਾਰਨ ਪਾਣੀ ਵੀ ਘੱਟ ਲੱਗਦਾ ਹੈ। ਇਸ ਕਿਸਮ ਉੱਤੇ ਬਿਮਾਰੀਆਂ ਘੱਟ ਹਮਲਾ ਕਰਦੀਆਂ ਹਨ, ਜਿਸ ਕਾਰਨ ਕੀਟਨਾਸ਼ਕਾਂ ਦੀ ਵੀ ਘੱਟ ਵਰਤੋਂ ਕਰਨੀ ਪੈਂਦੀ ਹੈ। ਕਿਸਾਨਾਂ ਲਈ ਇਹ ਕਾਫੀ ਲਾਹੇਵੰਦ ਝੋਨੇ ਦੀ ਕਿਸਮ ਹੈ। ਝੋਨੇ ਦੀ ਪੂਸਾ 44 ਕਿਸਮ ਲਗਭਗ 150 ਦਿਨਾਂ ਦੇ ਵਿੱਚ ਤਿਆਰ ਹੁੰਦੀ ਸੀ, ਪਰ ਹੁਣ ਅਸੀਂ ਘੱਟ ਸਮੇਂ ਵਾਲੀਆਂ ਕਿਸਮਾਂ ਤਿਆਰ ਕੀਤੀਆਂ ਹਨ। ਇਨ੍ਹਾਂ ਦੇ ਬੂਟੇ ਵੀ ਪੁਰਾਣੀ ਕਿਸਮਾਂ ਨਾਲੋਂ ਸੈਂਟੀਮੀਟਰ ਘੱਟ ਹਨ جس ਕਰਕੇ ਪਰਾਲੀ ਵੀ ਘੱਟ ਨਿਕਲਦੀ ਹੈ।"
ਪੀਆਰ 133 ਕਿਸਮ ਲਗਭਗ 111 ਦਿਨਾਂ 'ਚ ਤਿਆਰ ਹੋ ਜਾਂਦੀ ਹੈ ਅਤੇ 109 ਸੈਂਟੀ ਮੀਟਰ ਤੱਕ ਇਸ ਦੇ ਬੂਟੇ ਦਾ ਕੱਦ ਹੁੰਦਾ ਹੈ। 68.1 ਫੀਸਦੀ ਤੱਕ ਇਸ ਤੋਂ ਚੋਲਾ ਦੀ ਪ੍ਰਾਪਤੀ ਹੁੰਦੀ ਹੈ। ਪੰਜਾਬ ਅਤੇ ਹਰਿਆਣਾ ਦੋਵਾਂ ਦੇ ਲਈ ਇਹ ਕਿਸਮ ਕਾਰਗਰ ਹੈ। ਡਾਕਟਰ ਗੋਸਲ ਨੇ ਦੱਸਿਆ ਕਿ "ਸਾਡਾ ਟੀਚਾ ਹੈ ਕਿ ਕਿਸਾਨਾਂ ਨੂੰ ਨਵੀਆਂ ਕਿਸਮਾਂ ਦਿੱਤੀਆਂ ਜਾਣ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਅਸੀਂ ਲਗਾਤਾਰ ਨਵੀਆਂ ਕਿਸਮਾਂ 'ਤੇ ਕੰਮ ਕਰ ਰਹੇ ਹਾਂ ਤਾਂ ਜੋ ਘੱਟ ਤੋਂ ਘੱਟ ਕੀਟ ਨਾਸ਼ਕਾਂ ਅਤੇ ਪਾਣੀ ਦੀ ਵਰਤੋਂ ਇਨ੍ਹਾਂ ਨਵੀਆਂ ਕਿਸਮਾਂ ਵਿੱਚ ਘੱਟ ਹੋਵੇ। ਇਹ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀਆਂ ਕਿਸਮਾਂ ਹਨ।"
ਬਾਇਟੇ ਸਤਬੀਰ ਸਿੰਘ ਗੋਸਲ ਉਪ ਕੁਲਪਤੀ ਪੀ ਏ ਯੂ
ਪੀਆਰ 133 ਕਿਸਮ ਲਗਭਗ 111 ਦਿਨਾਂ 'ਚ ਤਿਆਰ ਹੋ ਜਾਂਦੀ ਹੈ ਅਤੇ 109 ਸੈਂਟੀ ਮੀਟਰ ਤੱਕ ਇਸ ਦੇ ਬੂਟੇ ਦਾ ਕੱਦ ਹੁੰਦਾ ਹੈ। 68.1 ਫੀਸਦੀ ਤੱਕ ਇਸ ਤੋਂ ਚੋਲਾ ਦੀ ਪ੍ਰਾਪਤੀ ਹੁੰਦੀ ਹੈ। ਪੰਜਾਬ ਅਤੇ ਹਰਿਆਣਾ ਦੋਵਾਂ ਦੇ ਲਈ ਇਹ ਕਿਸਮ ਕਾਰਗਰ ਹੈ। ਡਾਕਟਰ ਗੋਸਲ ਨੇ ਦੱਸਿਆ ਕਿ "ਸਾਡਾ ਟੀਚਾ ਹੈ ਕਿ ਕਿਸਾਨਾਂ ਨੂੰ ਨਵੀਆਂ ਕਿਸਮਾਂ ਦਿੱਤੀਆਂ ਜਾਣ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਅਸੀਂ ਲਗਾਤਾਰ ਨਵੀਆਂ ਕਿਸਮਾਂ 'ਤੇ ਕੰਮ ਕਰ ਰਹੇ ਹਾਂ ਤਾਂ ਜੋ ਘੱਟ ਤੋਂ ਘੱਟ ਕੀਟ ਨਾਸ਼ਕਾਂ ਅਤੇ ਪਾਣੀ ਦੀ ਵਰਤੋਂ ਇਨ੍ਹਾਂ ਨਵੀਆਂ ਕਿਸਮਾਂ ਵਿੱਚ ਘੱਟ ਹੋਵੇ। ਇਹ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀਆਂ ਕਿਸਮਾਂ ਹਨ।"
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 19, 2026 16:31:260
Report
ADAnkush Dhobal
FollowMar 19, 2026 16:02:18894
Report
NSNitesh Saini
FollowMar 19, 2026 16:02:09868
Report
BSBHARAT SHARMA
FollowMar 19, 2026 16:01:561060
Report
BSBHARAT SHARMA
FollowMar 19, 2026 15:46:38935
Report
KCKhem Chand
FollowMar 19, 2026 15:23:011001
Report
VSVARUN SHARMA
FollowMar 19, 2026 15:03:581035
Report
VKVipan Kumar
FollowMar 19, 2026 15:02:511081
Report
ASARVINDER SINGH
FollowMar 19, 2026 14:46:221086
Report
ASAvtar Singh
FollowMar 19, 2026 14:34:501061
Report
VKVipan Kumar
FollowMar 19, 2026 13:47:141013
Report
KSKapil sharma
FollowMar 19, 2026 13:45:221016
Report
KSKapil sharma
FollowMar 19, 2026 13:32:20Noida, Uttar Pradesh:DELHI: MANISH TEWARI (CONGRESS) ON WEST ASIA CONFLICT/ PM NARENDRA MODI/ JOINT SECRETARY (GULF) MEA ASEEM MAHAJAN’S STATEMENT
1088
Report
KSKapil sharma
FollowMar 19, 2026 13:32:08Noida, Uttar Pradesh:PLAYOUT ALERT: CHANDIGARH: ARPIT SHUKLA (SPECIAL DGP, PUNJAB) ON CORDON AND SEARCH OPERATION CONDUCTED ACROSS PUNJAB/ YUDH NISHIAN VIRUDH CAMPAIGN
1042
Report