Back
ओमान में फंसी 88 भारतीय महिलाओं की सुरक्षा वापसी पर संसद में चिंता
VSVARUN SHARMA
Mar 19, 2026 15:03:58
Mansurwal Dona, Punjab
ਖਾੜੀ ਦੇਸ਼ਾਂ ਵਿੱਚ ਜੰਗ ਕਾਰਨ ਓਮਾਨ ਵਿੱਚ ਫਸੀਆਂ 88 ਭਾਰਤੀ ਔਰਤਾਂ ਦੀ ਵਾਪਸੀ ਬਣੀ ਚੁਣੌਤੀ
ਰਾਜ ਸਭਾ ਵਿੱਚ ਸੰਤ ਸੀਚੇਵਾਲ ਵੱਲੋਂ ਪੁੱਛੇ ਸਵਾਲ ‘ਚ ਹੋਇਆ ਖੁਲਾਸਾ
ਖਾੜੀ ਦੇਸ਼ਾਂੋਂ ਪਿਛਲੇ 6 ਸਾਲਾਂ ਦੌਰਾਨ 10,500 ਤੋਂ ਵੱਧ ਔਰਤਾਂ ਹੋਈ ਸੁਰੱਖਿਅਤ ਵਾਪਸੀ
ਸੁਲਤਾਨਪੁਰ ਲੋਧੀ : ਖਾੜੀ ਦੇਸ਼ਾਂ ਵਿੱਚ ਜੰਗ ਦੇ ਕਾਰਨ ਓਮਾਨ ਵਿੱਚ ਫਸੀਆਂ 88 ਭਾਰਤੀ ਔਰਤਾਂ ਦੀ ਸੁਰੱਖਿਅਤ ਵਾਪਸੀ ਵੱਡੀ ਚਣੌਤੀ ਬਣੀ ਹੋਈ ਹੈ। ਇਹ ਔਰਤਾਂ ਜੰਗ ਤੋਂ ਪਹਿਲਾਂ ਹੀ ਓਮਾਨ ਦੇ ਸ਼ੈਲਟਰ ਹਾਊਸ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੀਆਂ ਹਨ। ਇੰਨ੍ਹਾਂ ਔਰਤਾਂ ਦੀ ਸੁਰੱਖਿਅਤ ਵਾਪਸੀ ਨੂੰ ਲੈਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ。
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਓਮਾਨ ਦੇ ਸ਼ੈਲਟਰ ਹਾਊਸਾਂ ਵਿੱਚ ਫਸੀਆਂ 88 ਅਤੇ ਦੁਬਈ ਵਿੱਚ ਫਸੀ ਇੱਕ ਭਾਰਤੀ ਔਰਤ ਦੀ ਤੁਰੰਤ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਉਨ੍ਹਾਂ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਇਹ ਔਰਤਾਂ ਆਪਣੇ ਪਰਿਵਾਰਾਂ ਦੇ ਬੇਹਤਰ ਭਵਿੱਖ ਲਈ ਰੋਜ਼ਗਾਰ ਦੀ ਉਮੀਦ ਨਾਲ ਖਾੜੀ ਦੇਸ਼ਾਂ ਵਿੱਚ ਗਈਆਂ ਸਨ, ਪਰ ਠੱਗ ਟ੍ਰੈਵਲ ਏਜੰਟਾਂ ਵੱਲੋਂ ਧੋਖਾਧੜੀ ਕਰਕੇ ਉਨ੍ਹਾਂ ਕੋਲੋ ਉਹੋ ਜਿਹੇ ਜ਼ਬਰਦਸਤੀ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ, ਜਿਸ ਰਾਹੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਸੀ। ਔਰਤਾਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਨੂੰ ਜਿੱਥੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਹਨ ਉਥੇ ਹੀ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ। ਵਾਪਸੀ ਦੀ ਕੋਸ਼ਿਸ਼ ਕਰਨ ‘ਤੇ ਉਨ੍ਹਾਂ ‘ਤੇ ਝੂਠੇ ਕੇਸਾਂ ਵਿੱਚ ਫਸਾ ਕੇ ਰੋਕਿਆ ਜਾਂਦਾ ਹੈ ਅਤੇ ਬਦਲੇ ਵਿੱਚ ਛੱਡਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਹੈ。
ਜ਼ਿਕਰਯੋਗ ਹੈ ਕਿ ਇਰਾਨ ‘ਤੇ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਇਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਾਰਨ, ਇੰਨਾਂ ਔਰਤਾਂ ਦੇ ਪਰਿਵਾਰਕ ਮੈਂਬਰ ਚਿੰਤਾ ਵਿੱਚ ਹਨ। ਖਾੜੀ ਦੇਸ਼ਾਂ ‘ਤੇ ਹੋ ਰਹੇ ਹਮਲਿਆਂ ਦੌਰਾਨ ਹੀ ਓਮਾਨ ਵਿੱਚ ਹੋਏ ਮਿਜ਼ਾਇਲ ਹਮਲੇ ਵਿੱਚ ਦੋ ਭਾਰਤੀਆਂ ਦੀ ਹੋਈ ਮੌਤ ਨਾਲ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸੈਲਟਰ ਹਾਊਸ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੋਰ ਵੀ ਡੂੰਘਾ ਹੋਣ ਨਾਲ ਇੱਥੇ ਫਸੀਆਂ ਭਾਰਤੀ ਔਰਤਾਂ ਦੇ ਚਿਹਰਿਆਂ ‘ਤੇ ਚਿੰਤਾਵਾਂ ਦੀਆਂ ਲਕੀਰਾਂ ਦਾ ਹੋਰ ਗੂੜ੍ਹਾ ਹੋਣਾ ਸੁਭਾਵਿਕ ਹੈ。
ਸੰਤ ਸੀਚੇਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਜੰਗ ਦੇ ਕਾਰਨ ਇੰਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਤੇ ਡਰ ਵੱਧਣਾ ਸੁਭਾਵਿਕ ਹੈ। ਓਮਾਨ ਦੇ ਸੈਲਟਰ ਹਾਊਸ ਵਿੱਚ ਕਈ ਮਹੀਨਿਆਂ ਤੋਂ ਰਹਿ ਰਹੀਆਂ ਭਾਰਤੀ ਔਰਤਾਂ ਨੂੰ ਜੰਗ ਤੋਂ ਪਹਿਲਾਂ ਕੱਢਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਇਸੇ ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਹੀ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੰਤ ਸੀਚੇਵਾਲ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਇਸ ਵੇਲੇ ਓਮਾਨ ਵਿੱਚ “ਵਨ ਸਟਾਪ ਸੈਂਟਰ” (ਸ਼ੈਲਟਰ ਹਾਊਸ) ਵਿੱਚ 88 ਭਾਰਤੀ ਔਰਤਾਂ ਰਹਿ ਰਹੀਆਂ ਹਨ, ਤਦਕਿ ਦੁਬਈ ਵਿੱਚ ਵੀ ਇੱਕ ਔਰਤ ਰਹਿ ਰਹੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਿਕ ਪਿਛਲੇ ਛੇ ਸਾਲਾਂ ਦੌਰਾਨ ਲਗਭਗ 10,526 ਭਾਰਤੀ ਮਹਿਲਾਵਾਂ ਨੂੰ ਖਾੜੀ ਦੇਸ਼ਾਂ ਤੋਂ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਗਿਆ ਹੈ। ਇਹ ਔਰਤ ਓਮਾਨ, ਕੂਵੈਤ, ਕਤਰ, ਸਾਊਦੀ ਅਰਬ ਅਤੇ ਦੁਬਈ ਵਿੱਚੋਂ ਵਾਪਸ ਲਿਆਂਦੀਆਂ ਹਨ। ਸਭ ਤੋਂ ਵੱਧ ਮਾਮਲੇ ਓਮਾਨ ਅਤੇ ਕੂਵੈਤ ਨਾਲ ਸੰਬੰਧਿਤ ਹਨ। ਸਾਲ 2021 ਤੋਂ 2025 ਤੱਕ ਓਮਾਨ ਤੋਂ 3,647 ਅਤੇ ਕੂਵੈਤ ਤੋਂ 5,592 ਮਹਿਲਾਵਾਂ ਦੀ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ ਹੈ。
ਬਾਕਸ ਆਈਟਮ: ਜਦੋਂ ਆਪਣਿਆਂ ਦਾ ਆਖਰੀਵਾਰ ਮੂੰਹ ਦੇਖਣ ਦਾ ਮੌਕਾ ਨਾ ਮਿਲਿਆ
ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਦੋ ਦਰਦਨਾਕ ਮਾਮਲਿਆਂ ਦਾ ਜ਼ਿਕਰ ਵੀ ਕੀਤਾ। ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਕਿਰਨ, ਜੋ ਆਪਣੇ ਬੱਲਡ ਕੈਂਸਰ ਤੋਂ ਪੀੜਤ ਬੱਚੇ ਦੇ ਇਲਾਜ ਲਈ ਮਜ਼ਬੂਰੀ ਵੱਛ ਓਮਾਨ ਸੀ। ਇਸੇ ਦੌਰਾਨ ਕਿਰਨ ਦੇ ਬੱਚੇ ਦੀ ਜਨਵਰੀ 2026 ਵਿਚ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ 10 ਦਿਨ ਤੱਕ ਬੱਚੇ ਦਾ ਸਸਕਾਰ ਇਸ ਉਮੀਦ ਨਾਲ ਨਹੀਂ ਕੀਤਾ ਸੀ ਕਿ ਕਿਰਨ ਜਰੂਰ ਵਾਪਸ ਆ ਜਾਵੇਗੀ ਅਤੇ ਆਪਣੇ ਬੱਚੇ ਦਾ ਆਖਰੀਵਾਰ ਮੂੰਹ ਦੇਖ ਲਵੇਗੀ ਪਰ ਟ੍ਰੈਵਲ ਏਜੰਟਾਂ ਵੱਲੋਂ ਕਿਰਨ ਦੀ ਵਾਪਸੀ ਲਈ ਲੱਖਾਂ ਰੁਪਏ ਮੰਗੇ ਜਾ ਰਹੇ ਹਨ। ਕਿਰਨ ਦਾ ਪਰਿਵਾਰ ਏਨੀ ਮੋਟੀ ਰਕਮ ਦੇਣ ਤੋਂ ਅਸਮਰੱਥ ਹੈ। ਇਸੇ ਤਰ੍ਹਾਂ ਓਮਾਨ ਗਈ ਤਰਨਤਾਰਨ ਜਿਲ੍ਹੇ ਦੀ ਰਹਿਣ ਵਾਲੀ ਪੂਜਾ ਨਾਂਅ ਦੀ ਔਰਤ ਦੇ ਪਤੀ ਦਾ ਦੇਹਾਂਤ ਗਿਆ ਸੀ। ਉਹ ਵੀ ਸਮੇਂ ਸਿਰ ਵਾਪਸ ਨਹੀਂ ਆ ਸਕੀ। ਦੋਹਾਂ ਮਾਮਲਿਆਂ ਵਿੱਚ ਪਰਿਵਾਰਾਂ ਨੂੰ ਅੰਤਿਮ ਸਸਕਾਰ ਉਨ੍ਹਾਂ ਦੀ ਗੈਰਹਾਜਰੀ ਵਿੱਚ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 19, 2026 16:02:18733
Report
NSNitesh Saini
FollowMar 19, 2026 16:02:09676
Report
BSBHARAT SHARMA
FollowMar 19, 2026 16:01:56807
Report
BSBHARAT SHARMA
FollowMar 19, 2026 15:46:38918
Report
TBTarsem Bhardwaj
FollowMar 19, 2026 15:23:31995
Report
KCKhem Chand
FollowMar 19, 2026 15:23:011001
Report
VKVipan Kumar
FollowMar 19, 2026 15:02:511081
Report
ASARVINDER SINGH
FollowMar 19, 2026 14:46:221086
Report
ASAvtar Singh
FollowMar 19, 2026 14:34:501061
Report
VKVipan Kumar
FollowMar 19, 2026 13:47:141013
Report
KSKapil sharma
FollowMar 19, 2026 13:45:221016
Report
KSKapil sharma
FollowMar 19, 2026 13:32:20Noida, Uttar Pradesh:DELHI: MANISH TEWARI (CONGRESS) ON WEST ASIA CONFLICT/ PM NARENDRA MODI/ JOINT SECRETARY (GULF) MEA ASEEM MAHAJAN’S STATEMENT
1088
Report
KSKapil sharma
FollowMar 19, 2026 13:32:08Noida, Uttar Pradesh:PLAYOUT ALERT: CHANDIGARH: ARPIT SHUKLA (SPECIAL DGP, PUNJAB) ON CORDON AND SEARCH OPERATION CONDUCTED ACROSS PUNJAB/ YUDH NISHIAN VIRUDH CAMPAIGN
1042
Report
KDKuldeep Dhaliwal
FollowMar 19, 2026 13:31:331083
Report