Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

ਜੇਲ ਵਿੱਚੋਂ ਮੱਧ ਪ੍ਰਦੇਸ਼ ਤੋਂ ਹਥਿਆਰ ਮੰਗਵਾਉਣ ਵਾਲਾ ਨੌਜਵਾਨ ਗਿਰਫਤਾਰ!

Kulbir Beera
Jun 27, 2025 12:03:03
Bathinda, Punjab
ਜੇਲ ਵਿੱਚ ਬੈਠੇ ਵਿਅਕਤੀ ਨੇ ਮੱਧ ਪ੍ਰਦੇਸ਼ ਤੋਂ ਮੰਗਾਏ ਹਥਿਆਰ ਪੁਲਿਸ ਨੇ ਪੰਜ ਪਿਸਟਲਾਂ ਸਣੇ ਨੌਜਵਾਨ ਨੂੰ ਕੀਤਾ ਗਿਫਤਾਰ ਗਿਰਫਤਾਰ ਨੌਜਵਾਨ ਦਰਜ ਮਾਮਲੇ ਵਿੱਚ ਗਿਆ ਸੀ ਜੇਲ ਪੰਜਾਬ ਵਿੱਚ ਨਜਾਇਜ਼ ਅਸਲੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ ਜੇਲ ਵਿੱਚ ਬੈਠੇ ਵਿਅਕਤੀਆਂ ਵੱਲੋਂ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਮੰਗਵਾਇਆ ਜਾ ਰਿਹਾ ਹੈ ਜਿਸ ਦਾ ਖੁਲਾਸਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਸਿਵਲ ਲਾਈਨ ਥਾਣੇ ਅਧੀਨ ਆਉਂਦੀ ਰਿੰਗ ਰੋਡ ਤੋਂ ਇੱਕ ਨੌਜਵਾਨ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਪੰਜ ਦੇਸੀ ਪਸਤੌਲ ਅਤੇ 11 ਜਿੰਦਾ ਕਾਰਤੂਸ ਨਾਲ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮੋਨੂ ਗੁੱਜਰ ਨਾਮਕ 21 ਸਾਲਾਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਪਿੱਠੂ ਬੈਗ ਵਿੱਚੋਂ ਪੁਲਿਸ ਨੇ ਪੰਜ ਪਿਸਤੌਲ ਬਰਾਮਦ ਕੀਤੇ ਹਨ। ਪੁੱਛਕਿਚ ਦੌਰਾਨ ਮੋਨੂ ਗੁਜਰ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਮਾਮਲੇ ਵਿੱਚ ਜੇਲ ਗਿਆ ਸੀ ਜੇਲ ਵਿੱਚ ਹੀ ਬੰਦ ਇੱਕ ਵਿਅਕਤੀ ਵੱਲੋਂ ਉਸ ਨ ਮੱਧ ਪ੍ਰਦੇਸ਼ ਜਾ ਕੇ ਉਸਦਾ ਸਮਾਨ ਲੈ ਕੇ ਆਉਣ ਲਈ ਕਿਹਾ ਗਿਆ ਸੀ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਮੱਧਪੁਰ ਦੇਸ਼ ਤੋਂ ਇਹ ਪੰਜ ਪਿਸਤੌਲ ਅਤੇ 11 ਕਾਰਤੂਸ ਲੈ ਕੇ ਆਇਆ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਨੂ ਗੁਜਰ ਵੱਲੋਂ ਸਿਰਫ ਕੋਰੀਅਰ ਦਾ ਕੰਮ ਕੀਤਾ ਜਾ ਰਿਹਾ ਸੀ ਇਹ ਅਸਲਾ ਕਿਸ ਨੂੰ ਡਿਲੀਵਰ ਕਰਨਾ ਸੀ ਇਹ ਹਦਾਇਤ ਹਲੇ ਮੋਨੂ ਗੁੱਜਰ ਨੂੰ ਦੇਣੀ ਬਾਕੀ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਮੋਨੂ ਗੁਜਰ ਨੂੰ ਨਜਾਇਜ਼ ਅਸਲੇ ਸਣੇ ਗਿਰਫਤਾਰ ਕਰ ਲਿਆ ਹੈ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਪੁਲਿਸ ਪਾਰਟੀ ਬਕਾਇਦਾ ਮੱਧ ਪ੍ਰਦੇਸ਼ ਭੇਜੀ ਜਾ ਰਹੀ ਹੈ ਜਿਸ ਵੱਲੋਂ ਇਹ ਜਾਂਚ ਕੀਤੀ ਜਾਵੇਗੀ ਕਿ ਮੋਨੂ ਗੁੱਜਰ ਵੱਲੋਂ ਖਰੀਦਿਆ ਗਿਆ ਅਸਲਾ ਕਿਸ ਵਿਅਕਤੀ ਤੋਂ ਲਿਆ ਗਿਆ ਸੀ ਬਾਈਟ ਐਸਪੀ ਸਿਟੀ ਨਰਿੰਦਰ ਸਿੰਘ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement