Become a News Creator

Your local stories, Your voice

Follow us on
Download App fromplay-storeapp-store
Advertisement
Back
Jalandhar144001

ਜਲੰਧਰ ਦੇ ਸਟੇਡੀਅਮ 'ਚ ਸੈਰ ਕਰਨ 'ਤੇ ਲੱਗੇਗਾ ਨਵਾਂ ਟੈਕਸ!

BHARAT SHARMA
Jun 27, 2025 17:33:12
Jalandhar, Punjab
ਜਲੰਧਰ ਚ ਹੁਣ ਸੈਰ ਕਰਨ ਤੇ ਲੱਗੇਗਾ ਟੈਕਸ ਇੱਕ ਮਹੀਨੇ ਦਾ ਹਜਾਰ ਰੁਪਏ ਤਿੰਨ ਮਹੀਨੇ ਦਾ 1500 ਅਤੇ ਇੱਕ ਸਾਲ ਦਾ 2500 ਰੁਪਏ ਦਰਅਸਲ ਮਾਮਲਾ ਜਲੰਧਰ ਦੇ ਮਿੱਠਾਪੁਰ ਇਲਾਕੇ ਦਾ ਹੈ ਜਿੱਥੇ ਪੈਂਦੇ ਦਰਸ਼ਨ ਸਿੰਘ ਕੇਪੀ ਸਟੇਡੀਅਮ ਦੇ ਵਿੱਚ ਹੁਣ ਸੈਰ ਕਰਨ ਦੇ ਉਪਰ ਲੱਗਣ ਵਾਲੇ ਟੈਕਸ ਦਾ ਬੋਰਡ ਸਟੇਡੀਅਮ ਪ੍ਰਬੰਧਕਾਂ ਵੱਲੋਂ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਮਿੱਠਾਪੁਰ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਥਾਂ ਹੈ ਇਸਦੇ ਵਿੱਚ ਕੋਈ ਵੀ ਆ ਸਕਦਾ ਹੈ ਜਾ ਸਕਦਾ ਹੈ ਸਰਕਾਰ ਇਸ ਨੂੰ ਮੇਨਟੇਨ ਰੱਖਣ ਦੇ ਲਈ ਪੈਸੇ ਦੇ ਰਹੀ ਹੈ ਫਿਰ ਇਹ ਕਿਸ ਤਰੀਕੇ ਦੀ ਪ੍ਰਬੰਧਕ ਵੱਲੋਂ ਟੈਕਸ ਵਸੂਲੀ ਹੋ ਰਹੀ ਹੈ ਲੋਕਾਂ ਨੇ ਕਿਹਾ ਕਿ ਇਹ ਪ੍ਰਬੰਧਕਾਂ ਵੱਲੋਂ ਸਾਡੇ ਨਾਲ ਸਿੱਧਾ ਸਿੱਧਾ ਧੱਕਾ ਕੀਤਾ ਜਾ ਰਿਹਾ ਤਾਂ ਕਿ ਆਮ ਲੋਕਾਂ ਨੂੰ ਜਲੰਧਰ ਦੀ ਇਸ ਪਾਰਕ ਇਸ ਸਟੇਡੀਅਮ ਦੇ ਵਿੱਚ ਸੈਰ ਕਰਨ ਨਾ ਦਿੱਤਾ ਜਾਵੇ ਉੱਥੇ ਹੀ ਜਦੋਂ ਤੁਸੀਂ ਬੋਰਡ ਦੇ ਉੱਪਰ ਦੇਖਦੇ ਹੋ ਤਾਂ ਉਸ ਦੇ ਉੱਪਰ ਸਾਫ ਸਾਫ ਲਿਖਿਆ ਹੈ ਕਿ ਜੇਕਰ ਤੁਸੀਂ ਇਸ ਪਾਰਕ ਦੇ ਵਿੱਚ ਸੈਰ ਕਰਨਾ ਚਾਹੁੰਦੇ ਹੋ ਤਾਂ ਆਉਣ ਵਾਲੀ ਅਗਲੀ ਇੱਕ ਤਰੀਕ ਸੱਤਵੇਂ ਮਹੀਨੇ 2025 ਤੋਂ ਤੁਹਾਨੂੰ ਇੱਕ ਮਹੀਨੇ ਲਈ ਹਜ਼ਾਰ ਰੁਪਏ ਤਿੰਨ ਮਹੀਨੇ ਲਈ 1500 ਅਤੇ ਇੱਕ ਸਾਲ ਲਈ 2500 ਰੁਪਏ ਟੈਕਸ ਦੇਣਾ ਹੋਵੇਗਾ ਅਤੇ ਇਸ ਪਾਰਕ ਦੇ ਵਿੱਚ ਆਉਣ ਦੇ ਲਈ ਤੁਹਾਨੂੰ ਆਪਣਾ ਸਨਾਖਤੀ ਕਾਰਡ ਆਧਾਰ ਕਾਰਡ ਦੇ ਕੇ ਬਣਵਾਉਣਾ ਪਵੇਗਾ ਨਹੀਂ ਤਾਂ ਇਸ ਪਾਰਕ ਦੇ ਵਿੱਚ ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਹਜੇ ਤੱਕ ਇਸ ਮਾਮਲੇ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਕਿਸੇ ਵੀ ਤਰੀਕੇ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਉੱਥੇ ਮੌਜੂਦ ਇਸ ਸਟੇਡੀਅਮ ਦਸ ਆਮ ਸੰਭਾਲ ਕਰਨ ਵਾਲੇ ਵਿਅਕਤੀ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਪੜਿਆ ਲਿਖਿਆ ਨਹੀਂ ਹਾਂ ਮੈਨੂੰ ਨਹੀਂ ਪਤਾ ਕਿ ਇਹ ਕੀ ਕੁਝ ਲਿਖਿਆ ਹੈ ਪਰ ਜੋ ਵੀ ਲਿਖਿਆ ਹੈ ਉਹ ਠੀਕ ਹੀ ਹੋਵੇਗਾ ਉਹਨਾਂ ਨੇ ਕਿਹਾ ਕਿ ਇਸ ਸਟੇਡੀਅਮ ਦੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਕਈ ਲੋਕ ਆ ਜਾਂਦੇ ਨੇ ਜਿਨਾਂ ਵੱਲੋਂ ਇਸ ਸਟੇਡੀਅਮ ਦੀ ਮਰਿਆਦਾ ਨੂੰ ਭੰਗ ਕੀਤਾ ਜਾਂਦਾ ਹੈ ਅਤੇ ਇਥੇ ਲੱਗੇ ਘਾ ਅਤੇ ਹੋਰਾਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਜਿਸ ਕਾਰਨ ਇਹ ਬੋਰਡ ਪ੍ਰਬੰਧਕ ਵੱਲੋਂ ਲਗਾਇਆ ਗਿਆ ਹੈ ਬਾਈਟ:- ਆਮ ਲੋਕ ਬਾਈਟ:- ਸਟੇਡੀਅਮ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਕਰਨ ਵਾਲਾ ਵਿਅਕਤੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement