Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਸਾਲ ਦੀ ਬੱਚੀ ਦਾ ਅਗਵਾਹੀ ਮਾਮਲਾ: ਕੁਲਵੰਤ ਕੌਰ ਨੂੰ ਕੁਝ ਘੰਟਿਆਂ ਵਿੱਚ ਕਾਬੂ

BHARAT SHARMA
Jun 27, 2025 17:33:24
Amritsar, Punjab
ਥਾਣਾ ਈ-ਡਵੀਜ਼ਨ ਵੱਲੋ 01 ਸਾਲ ਦੀ ਬੱਚੀ ਨੂੰ ਅਗਵਾਹ ਕਰਨ ਵਾਲੀ ਔਤਰ ਕੁਝ ਹੀ ਘੰਟਿਆਂ ਵਿੱਚ ਕਾਬੂ ਮੁਕੱਦਮਾ ਨੰਬਰ 42 ਮਿਤੀ 27-06-2025 ਜੁਰਮ 137(2) ਬੀ.ਐਨ.ਐਸ, ਥਾਣਾ ਈ-ਡਵੀਜ਼ਨ, ਅੰਮ੍ਰਿਤਸਰ। *ਗ੍ਰਿਫਤਾਰ ਔਰਤ:- ਕੁਲਵੰਤ ਕੌਰ ਵਾਸੀ ਪਿੰਡ ਮਰਹਾਣਾ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਭਿਵਾਨੀ, ਹਰਿਆਣਾ* । ਇਹ ਮੁਕੱਦਮਾਂ ਮੁਦੱਈ ਸੁਸੀਮਾ ਦੇਵੀ ਪਤਨੀ ਰਾਮ ਬ੍ਰਿਜ਼ ਵਾਸੀ ਸਲੀਮਪੁਰ ਦਿੱਲੀ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ, ਮਿਤੀ 23-06-2025 ਨੂੰ ਆਪਣੇ ਬੱਚਿਆ ਨਾਲ ਸ੍ਰੀ ਦਰਬਾਰ ਸਾਹਿਬ ਵਿੱਖੇ ਦਰਸ਼ਨ ਕਰਨ ਲਈ ਆਈ ਸੀ। ਜੋ ਸ੍ਰੀ ਗੁਰੂ ਰਾਮ ਦਾਸ ਨਿਵਾਸ (ਸਰਾਂ) ਵਿੱਖੇ ਠਹਿਰੀ ਹੈ। ਅੱਜ ਮਿਤੀ 27-06-2025 ਨੂੰ ਸੁਭਾ ਕਰੀਬ 10:00 ਵਜ਼ੇ ਇਸਦੀ ਛੋਟੀ ਲੜਕੀ ਉਮਰ 01 ਸਾਲ, ਨੂੰ ਇੱਕ ਨਾਮਾਲੂਮ ਔਰਤ ਚੁੱਕ ਕੇ ਅਗਵਾਹ ਕਰਕੇ ਲੈ ਗਈ। ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜਸਪਾਲ ਸਿੰਘ, ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਈ-ਡਵੀਜ਼ਨ, ਹਰਮਨਜੀਤ ਸਿੰਘ ਦੀ ਪੁਲਿਸ ਪਾਰਟੀ ਇੰਚਾਂਰਜ਼ ਗਲਿਆਰਾ ਸਬ-ਇੰਸਪੈਕਟਰ ਬਲਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। *ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫਤੀਸ਼ ਤੇਜ਼ੀ ਨਾਲ ਹਰ ਐਗਲ ਤੋਂ ਕਰਨ ਤੇ ਮੁਦੱਈਆਂ ਮੁਕੱਦਮਾਂ ਸ਼ੁਸ਼ੀਮਾ ਦੇਵੀ ਵਾਸੀ ਦਿੱਲੀ ਦੀ ਛੋਟੀ ਬੱਚੀ ਉਮਰ 01 ਨੂੰ ਅਗਵਾਹ ਕਰਨ ਵਾਲੀ ਔਰਤ ਕੁਲਵੰਤ ਕੌਰ ਵਾਸੀ ਪਿੰਡ ਮਰਹਾਣਾ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਭਿਵਾਨੀ, ਹਰਿਆਣਾ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਕੇ ਕਾਬੂ ਕੀਤਾ ਗਿਆ। ਬੱਚੀ ਨੂੰ ਅਗਵਾਹ ਕਰਨ ਵਿੱਚ ਇਸਦੀ ਕੀ ਮੰਸ਼ਾ ਸੀ, ਬਾਰੇ ਪੁੱਛਗਿੱਛ ਕੀਤੀ ਜਾਵੇਗੀ।* byte ਜਸਪਾਲ ਸਿੰਘ ਏਸੀਪੀ...ਕੇਂਦਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement