Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਕੀਰਤਪੁਰ ਸਾਹਿਬ 'ਚ ਪੁਲਿਸ ਵਿਰੁੱਧ ਧਰਨਾ, ਨੌਜਵਾਨ ਦੀ ਗ੍ਰਿਫਤਾਰੀ 'ਤੇ ਹੰਗਾਮਾ!

BIMAL KUMAR
Jun 27, 2025 18:30:36
Anandpur Sahib, Punjab
Story Assigned By Desk  Reporter - Bimal Sharma  Location - Shri Kiratpur Sahib  File Folder -  2706ZP_APS_PROTEST_R ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਦੁਕਾਨਾਂ ਕਰਦੇ ਦੁਕਾਨਦਾਰ ਦੋ ਭਰਾਵਾਂ ਦੀ ਆਪਸ ਚੋਂ ਹੋਈ ਲੜਾਈ ਨੌਕਰ ਨੂੰ ਪੁਲਿਸ ਨੇ ਥਾਣੇ ਚੁੱਕਿਆ , ਲੋਕਾਂ ਨੇ ਲਗਾਇਆ ਥਾਣੇ ਦੇ ਮੂਹਰੇ ਧਰਨਾ  ਉਸ ਤੋਂ ਬਾਅਦ ਪਤਾਲਪੁਰੀ ਚੌਂਕ ਵਿਖੇ ਲਗਾਇਆ ਉਕਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਤਮਾਮ ਆਪਰੇਟਰਾਂ ਵੱਲੋਂ ਧਰਨਾ  ਅੱਧਾ ਘੰਟਾ ਧਰਨਾ ਚੱਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਕੀਤਾ ਰਿਹਾ Anchor - ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਦੁਕਾਨਾਂ ਕਰਦੇ ਦੋ ਦੁਕਾਨਦਾਰ ਭਰਾਵਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੋਈ ਲੜਾਈ ਤੋਂ ਬਾਅਦ ਪੁਲਿਸ ਵੱਲੋਂ ਉਕਤ ਦੋਵੇਂ ਧਿਰਾਂ ਤੇ ਕਾਰਵਾਈ ਕਰਨ ਦੀ ਬਜਾਏ ਇੱਕ ਧਿਰ ਦੇ ਨੌਕਰ ਨੂੰ ਥਾਣੇ ਲਿਆ ਕੇ ਬੰਦ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਥਾਣਾ ਮੁਖੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਅਗਰ ਪੁਲਿਸ ਨੇ ਕਾਰਵਾਈ ਕਰਨੀ ਸੀ ਤਾਂ ਪੁਲਿਸ ਦੋਵੇਂ ਧਿਰਾਂ ਤੇ ਬਰਾਬਰ ਕਾਰਵਾਈ ਕਰਦੀ ਪਰ ਪੁਲਿਸ ਵੱਲੋਂ ਦੋਵੇਂ ਧਿਰਾਂ ਵਿੱਚੋਂ ਕਿਸੇ ਤੇ ਵੀ ਕਾਰਵਾਈ ਨਹੀਂ ਕੀਤੀ ਗਈ ਸਿਰਫ ਤਾਂ ਸਿਰਫ ਇੱਕ ਧਿਰ ਦੇ ਕੋਲ ਕੰਮ ਕਰਦੇ ਇੱਕ ਗਰੀਬ ਨੌਜਵਾਨ ਨੂੰ ਪੁਲਿਸ ਨੇ ਥਾਣੇ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪਤਾਲਪੁਰੀ ਚੌਂਕ ਵਿਖੇ ਉਕਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਤਮਾਮ ਆਪਰੇਟਰਾਂ ਵੱਲੋਂ ਧਰਨਾ ਲਗਾਇਆ ਗਿਆ ਅੱਧਾ ਘੰਟਾ ਧਰਨਾ ਚੱਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਰਿਹਾ ਕਰ ਦਿੱਤਾ ਗਿਆ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement