Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ ਵਿੱਚ ਮਹਿਲਾ ਦੇ ਕਤਲ ਦਾ ਖੁਲਾਸਾ, ਗਿਰਫਤਾਰੀ ਹੋਈ!

Tarsem Bhardwaj
Jul 06, 2025 11:05:35
Ludhiana, Punjab
ਲੁਧਿਆਣਾ ਵਿੱਚ ਮਹਿਲਾ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ ਇੱਕ ਗਿਰਫਤਾਰ; ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਇਲਾਕੇ ਵਿੱਚ ਇੱਕ ਮਹਿਲਾ ਦੇ ਹੋਏ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਇੱਕ ਆਰੋਪੀ ਨੂੰ ਗਿਰਫਤਾਰ ਕੀਤਾ ਹੈ। ਡੀਸੀਪੀ ਰੂਰਲ ਰੁਪਿੰਦਰ ਸਿੰਘ ਨੇ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਆਰੋਪੀ ਨੇ ਪੀੜ੍ਹਤ ਮਹਿਲਾ ਸੋਨਮ ਜੈਨ ਪਾਸੋਂ ਕੁਝ ਪੈਸੇ ਉਧਾਰੀ ਲਏ ਸਨ, ਜਿਸਦਾ ਹਰ ਮਹੀਨੇ ਵਿਆਜ ਵਸੂਲਿਆ ਜਾਂਦਾ ਸੀ। ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਕਿਸ਼ਤਾਂ ਟੁੱਟ ਜਾਣ ਕਾਰਨ ਬੀਤੇ ਦਿਨੀ ਪੀੜਿਤ ਮਹਿਲਾ ਵੱਲੋਂ ਆਰੋਪੀ ਦੀ ਮਾਂ ਨਾਲ ਬਦਤਮੀਜੀ ਕੀਤੀ ਗਈ ਸੀ। ਜਿਸਦੇ ਗੁੱਸੇ ਵਿੱਚ ਆਰੋਪੀ ਨੇ ਹੁਲਿਆ ਬਦਲ ਕੇ ਮਹਿਲਾ ਦਾ ਕਤਲ ਕਰ ਦਿੱਤਾ। Byte ਰੁਪਿੰਦਰ ਸਿੰਘ ਡੀਸੀਪੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement