Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

ਮੁਕਤਸਰ ਸਾਹਿਬ: ਨਾਬਾਲਿਗ ਬੱਚੀ ਦੀ ਹੱਤਿਆ, ਲੋਕਾਂ ਦਾ ਵਿਰੋਧ!

Anmol Singh Warring
Jul 06, 2025 15:34:01
Sri Muktsar Sahib, Punjab
ਪਿਛਲੇ ਦਿਨੀ ਸ਼੍ਰੀ ਮੁਕਤਸਰ ਸਾਹਿਬ 'ਚ ਇੱਕ ਦੱਸ ਸਾਲਾ ਨਾਬਾਲਿਗ ਬੱਚੀ ਨਾਲ ਬਹੁਤ ਹੀ ਦਰਦਨਾਕ ਅਤੇ ਲਜਜ਼ਤਮਈ ਘਟਨਾ ਵਾਪਰੀ, ਜਿਸ ਵਿੱਚ ਬੱਚੀ ਨਾਲ ਪਹਿਲਾਂ ਰੇਪ ਕੀਤਾ ਗਿਆ ਅਤੇ ਫਿਰ ਉਸਦੀ ਨਿਰਦਯਤਾਪੂਰਕ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਤੋਂ ਉੱਪਜੀ ਲੋਕਾਂ ਦੀ ਚੀਖ-ਪੁਕਾਰ ਨੇ ਅੱਜ ਮੁਕਤਸਰ ਸ਼ਹਿਰ ਨੂੰ ਸੜਕਾਂ 'ਤੇ ਲਿਆਂਦਾ। ਸ਼ਹਿਰ ਦੇ ਘਾ ਮੰਡੀ ਚੌਂਕ 'ਚ ਇੱਕ ਸ਼ਾਂਤਮਈ ਕੈਂਡਲ ਮਾਰਚ ਕੀਤਾ ਗਿਆ, ਜਿਸ 'ਚ ਔਰਤਾਂ, ਨੌਜਵਾਨਾਂ, ਵਪਾਰੀਆਂ ਅਤੇ ਸਮਾਜ ਸੇਵਕਾਂ ਨੇ ਭਰਪੂਰ ਹਿੱਸਾ ਲਿਆ। ਮਾਰਚ ਵਿੱਚ ਸ਼ਾਮਲ ਲੋਕਾਂ ਨੇ ਸਰਕਾਰ ਅਤੇ ਨਿਆਂ ਪ੍ਰਣਾਲੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਲਦ ਸੁਣਵਾਈ ਹੋਵੇ ਅਤੇ ਦੋਸ਼ੀ ਨੂੰ ਐਸਾ ਕਠੋਰ ਸਜ਼ਾ ਮਿਲੇ ਕਿ ਅੱਗੇ ਤੋਂ ਕਿਸੇ ਹੋਰ ਵਿਅਕਤੀ ਦੇ ਮਨ ਵਿੱਚ ਵੀ ਅਜਿਹਾ ਕਰਨ ਦੀ ਸੋਚ ਨਾ ਜਾਗੇ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement