Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

ਬਠਿੰਡਾ ਵਾਸੀਆਂ ਨੇ ਅਮਰਜੀਤ ਮਹਿਤਾ ਦਾ ਭਰਮਾ ਸਵਾਗਤ ਕੀਤਾ!

Kulbir Beera
Jul 06, 2025 15:01:58
Bathinda, Punjab
ਦੂਜੀ ਵਾਰ ਪੀਸੀਏ ਦਾ ਪ੍ਰਧਾਨ ਬਣਨ ਤੇ ਅਮਰਜੀਤ ਮਹਿਤਾ ਦਾ ਬਠਿੰਡਾ ਵਾਸੀਆਂ ਨੇ ਕੀਤਾ ਭਰਮਾ ਸਵਾਗਤ ਬਠਿੰਡਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਦੂਸਰੀ ਵਾਰ ਪ੍ਰਧਾਨ ਬਣਨ ਤੇ ਅਮਰਜੀਤ ਮਹਿਤਾ ਦਾ ਬਠਿੰਡਾ ਪਹੁੰਚਣ ਤੇ ਬਠਿੰਡਾ ਵਾਸੀਆਂ ਨੇ ਜਿੱਥੇ ਭਰਮਾ ਸਵਾਗਤ ਕੀਤਾ ਉਥੇ ਹੀ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਤੇ ਹੋਰ ਬਠਿੰਡੇ ਦੀ ਤਰੱਕੀ ਵਾਸਤੇ ਵੀ ਡਿਮਾਂਡਾਂ ਕੀਤੀਆਂ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਦੂਸਰੀ ਵਾਰ ਮੌਕਾ ਮਿਲਿਆ ਹੈ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਮੇਰਾ ਸੁਪਨਾ ਸੀ ਕਿ ਇਹ ਨਵਾਂ ਸਟੇਡੀਅਮ ਬਣਾ ਕੇ ਉਸ ਵਿੱਚ ਆਈਪੀਐਲ ਮੈਚ ਕਰਵਾਇਆ ਜਾਵੇ ਜੋ ਪੂਰਾ ਹੋਇਆ ਕਿਉਂਕਿ 2011 ਤੋਂ ਇਹ ਲਟਕਦਾ ਆ ਰਿਹਾ ਸੀ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਸ਼ੇਰੇ ਪੰਜਾਬ ਕੱਪ ਨੂੰ ਵੀ ਦੁਬਾਰੇ ਸ਼ੁਰੂ ਕੀਤਾ 4 ਖਿਡਾਰੀ ਸਾਡੇ ਇੰਟਰਨੈਸ਼ਨਲ ਟੀਮ ਵਿੱਚ ਸ਼ਾਮਿਲ ਹਨ 12 ਤੋਂ 14 ਆਈਪੀਐਲ ਵਿੱਚ ਖੇਡ ਰਹੇ ਹਨ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਲੜਕੀਆਂ ਮਹਿਲਾ ਟੀਮ ਦੇ ਵਿੱਚ ਵੀ ਸ਼ਾਮਿਲ ਹਨ ਜੋ ਬਹੁਤ ਵਧੀਆ ਖੇਡ ਰਹੀਆਂ ਹਨ ਹੁਣ ਅਸੀਂ ਹਰ ਜਿਲੇ ਵਿੱਚ ਮਹਿਲਾ ਬਾਡੀ ਬਣਾਵਾਂਗੇ ਤਾਂ ਜੋ ਲੜਕੀਆਂ ਹੋਰ ਅੱਗੇ ਆ ਸਕਣ ਇਥੇ ਹੀ ਬਸ ਨਹੀਂ ਕ੍ਰਿਕਟ ਨੂੰ ਹੋਰ ਉੱਚਾ ਚੱਕਣ ਅਤੇ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਸਾਡੇ ਵੱਲੋਂ ਬਠਿੰਡਾ ਜਿਲੇ ਦੇ ਪੰਜਾਬ ਵਾਰਡਾਂ ਜਿਸ ਵਿੱਚ ਮੇਰੇ ਬੇਟੇ ਮੇਅਰ ਪਦਮਜੀਤ ਮਹਿਤਾ ਵੱਲੋਂ ਵੀ ਟੀਮਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ ਜਿਨਾਂ ਵਿੱਚ ਲਗਭਗ 600 ਤੋਂ ਵੱਧ ਬੱਚੇ ਹਿੱਸਾ ਲੈਣਗੇ ਇਹ ਇੱਕ ਨਵਾਂ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰਨਾ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਇਹ ਸੁਪਨਾ ਹੈ ਕਿ ਸਾਡਾ ਰੰਗਲਾ ਪੰਜਾਬ ਬਣਾਉਣਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਲੈ ਕੇ ਆਉਣਾ ਜਿਸ ਨੂੰ ਪੂਰਾ ਕਰਨ ਵਿੱਚ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਬਾਈਟ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement