Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਪਤਨੀ ਦੇ ਨਜਾਇਜ਼ ਸਬੰਧਾਂ 'ਤੇ ਸ਼ੱਕ, ਪਤੀ ਨੇ ਕੀਤੀ ਹੱਤਿਆ!

BHARAT SHARMA
Jun 27, 2025 13:05:29
Amritsar, Punjab
ਥਾਣਾ ਕੰਟੋਨਮੈਂਟ ਵੱਲੋਂ ਪਤਨੀ ਦਾ ਨਜ਼ਾਇਜ਼ ਸਬੰਧਾ ਬਾਰੇ ਸ਼ੱਕ ਹੋਣ ਤੇ ਪਤੀ ਵੱਲੋਂ ਲੋਹਾਰਕਾ ਰੋਡ ਵਿੱਖੇ ਸਕਿਉਰਟੀ ਗਾਰਡ ਦੇ ਕਤਲੇ ਦੇ ਮਾਮਲੇ ਨੂੰ 12 ਘੰਟਿਆ ਅੰਦਰ ਕੀਤਾ ਟਰੇਸ:, ਦੋਨੋਂ ਦੋਸ਼ੀ ਕਾਬੂ। ਫੜੇ ਗਏ ਮੁਲਜ਼ਮ ਸਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਜਾਇਜ਼ ਸਬੰਧ ਹਨ। ਅੰਮ੍ਰਿਤਸਰ/27 ਜੂਨ, ਮੁਕੱਦਮਾਂ ਨੰਬਰ 127 ਮਿਤੀ 26-06-2025 ਜ਼ੁਰਮ 103, 3(5) ਬੀ.ਐਨ.ਐਸ, ਥਾਣਾ ਕੰਟੋਨਮੈਂਟ,ਅੰਮ੍ਰਿਤਸਰ। ਗ੍ਰਿਫ਼ਤਾਰ ਦੋਸ਼ੀ:- 1. ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁੰਮਟਾਲਾ ਕਲੋਨੀ, ਲੋਹਾਰਕਾ ਰੋਡ ਹਾਲ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ।ਉਮਰ 37 ਸਾਲ, ਪੜਾਈ 10ਵੀ ਪਾਸ, ਕੰਮ ਆਟੋ ਚਾਲਕ, ਪੁਰਾਣੇ ਮੁਕੱਦਮੇ ਕੋਈ ਨਹੀਂ 2. ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਲਵੰਡੀ, ਜਿਲ੍ਹਾ ਗੁਰਦਾਸਪੁਰ। ਉਮਰ 33 ਸਾਲ, ਪੜਾਈ 4 ਕਲਾਸਾ ਪਾਸ, ਕੰਮ ਚਿਕਨ ਦੀ ਦੁਕਾਨ ਤੇ ਕੰਮ ਬਟਾਲਾ ਵਿਖੇ, ਪੁਰਾਣੇ ਮੁਕੱਦਮੇ ਕੋਈ ਨਹੀਂ। ਬ੍ਰਾਮਦਗੀ:- ਹੱਤਿਆ ਦੌਰਾਨ ਵਰਤਿਆ ਦਾਤਰ ਅਤੇ ਮੋਟਰਸਾਈਕਲ . ਮ੍ਰਿਤਕ ਦਾ ਨਾਮ:- ਵਰਿੰਦਰ ਸਿੰਘ ਉਮਰ 40 ਸਾਲ, ਕੰਮ ਸਕਿਉਰਟੀ ਗਾਰਡ (ਸਿਲਵਰ ਔਕ ਕਲੋਨੀ) ਇਹ ਮੁਕੱਦਮਾਂ ਮ੍ਰਿਤਕ ਦੇ ਲੜਕੇ ਗੁਰਸੇਵਕ ਸਿੰਘ ਵਾਸੀ ਗੁੰਮਟਾਲਾ ਕਲੋਨੀ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੇ ਪਿਤਾ ਵਰਿੰਦਰ ਸਿੰਘ ਦਾ ਮਿਤੀ 26-06-2025 ਦੀ ਸ਼ਾਮ ਤੇਜਧਾਰ ਹਥਿਆਰ ਨਾਲ ਸਿਲਵਰ ਔਕ ਕਲੋਨੀ, ਲੋਹਾਰਕਾ ਰੋਡ,ਅੰਮ੍ਰਿਤਸਰ ਵਿੱਖੇ ਕਤਲ ਹੋ ਗਿਆ ਹੈ। ਜਿਸਤੇ ਥਾਣਾ ਕੰਟੋਨਮੈਂਟ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-੨,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਕੌਰ, ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ ਦੋਨਾਂ ਦੋਸ਼ੀਆਂ ਨੂੰ 12 ਘੰਟਿਆ ਅੰਦਰ ਕਾਬੂ ਕਰਕੇ ਮੁਕੱਦਮਾਂ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁੰਮਟਾਲਾ ਕਲੋਨੀ, ਲੋਹਾਰਕਾ ਰੋਡ ਹਾਲ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ, ਉਮਰ 37 ਸਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਲਵੰਡੀ, ਜਿਲ੍ਹਾ ਗੁਰਦਾਸਪੁਰ।ਉਮਰ 33 ਸਾਲ ਵਜੋਂ ਹੋਈ ਹੈ। ਓਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਨੋਂ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਪੀ ਦੇ ਪਿੰਡ ਤਲਵੰਡੀ ਚੀਰ, ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਵਿੱਖੇ ਚਲੇ ਗਏ। ਜੋ ਗੋਪੀ, ਆਪਣੇ ਪਿੰਡ ਹੀ ਰੁੱਕ ਗਿਆ ਤੇ ਮੋਟਰਸਾਈਕਲ ਵੀ ਰੱਖ ਲਿਆ ਅਤੇ ਸਖਜਿੰਦਰ ਸਿੰਘ ਬੱਸ ਰਾਂਹੀ ਜੰਮੂ ਵੱਲ ਚਲਾ ਗਿਆ। ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ, ਸੁਖਜਿੰਦਰ ਸਿੰਘ ਨੂੰ ਜੰਮੂ ਤੋਂ ਕਾਬੂ ਕੀਤਾ ਅਤੇ ਗੋਪੀ ਨੂੰ ਉਸਦੇ ਪਿੰਡ ਤਲਵੰਡੀ ਚੀਰ ਤੋਂ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ। ਇਹ ਮੋਟਰਸਾਈਕਲ ਸੁਖਜਿੰਦਰ ਸਿੰਘ ਦਾ ਸੀ। ਇਹ ਦੋਨੋ ਆਪਸ ਵਿੱਚ ਮਤਰਏ ਭਰਾ ਲੱਗਦੇ ਹੈ । ਵਜ੍ਹਾ ਰੰਜਿਸ਼:- ਦੋਸ਼ੀ ਸੁਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਜ਼ਾਇਜ਼ ਸਬੰਧ ਹਨ। ਗ੍ਰਿਫ਼ਤਾਰ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement