Back
समराला पुलिस ने 60 ग्राम हैरोइन के साथ दो युवतियों को गिरफ्तार किया
VKVarun Kaushal
Sept 13, 2025 15:31:05
Samrala, Punjab
Varun Kaushal
Samrala
ਪੜੀਆਂ ਲਿਖੀਆਂ 25,26 ਸਾਲਾਂ ਦੀਆਂ
ਹਾਈ ਪ੍ਰੋਫਾਈਲ ਰਹਿਣ ਸਹਿਣ ਦੀਆ ਸ਼ੌਕੀਨ ਕੁੜੀਆਂ ਦਾ ਹੋਇਆ ਤਲਾਕ, ਬਾਰਡਰ ਇਲਾਕੇ 'ਚੋਂ ਨਸ਼ਾ ਲਿਆਕੇ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਰਦੀਆ ਸਨ ਨਸ਼ਾ ਸਪਲਾਈ ਪੁਲਿਸ ਨੇ ਰਾਹ ਵਿੱਚ ਹੀ ਨਸ਼ੇ ਸਮੇਤ ਦਬੋਚਿਆ।
ਪੰਜਾਬ ਅੰਦਰ ਨਸ਼ਿਆਂ ਦੇ ਕਾਰੋਬਾਰ ਚ ਔਰਤਾਂ ਦੀ ਸ਼ਮੂਲੀਅਤ ਦੇ ਹੋ ਰਹੇ ਹਨ ਖੁਲਾਸੇ
ਇੱਕ ਸਾਲ ਤੋਂ ਨਸ਼ੇ ਦੇ ਕਾਰੋਬਾਰ ਚ ਲੱਗੀਆਂ ਦੋ ਕੁੜੀਆਂ 6 ਲੱਖ ਰੁਪਏ ਕੀਮਤ ਦੀ 60 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ
ਸੂਬੇ ਦੇ ਬਾਰਡਰ ਏਰੀਏ ਚੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਕਾਲਜਾਂ ਦੇ ਨੇੜੇ ਤੇੜੇ ਕਰਦੀਆਂ ਸਨ ਸਪਲਾਈ
ਸਮਰਾਲਾ ਪੁਲਿਸ ਵੱਲੋਂ ਦੋ ਅਜਿਹੀਆਂ ਨਸ਼ਾ ਤਸਕਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜੀਆਂ ਪੰਜਾਬ ਦੇ ਬਾਰਡਰ ਏਰੀਏ ਤੋਂ ਹੈਰੋਇਨ ਲਿਆ ਕੇ ਮੋਹਾਲੀ ਅਤੇ ਚੰਡੀਗੜ੍ਹ ਵਿਖੇ ਕਾਲਜਾਂ ਦੇ ਨੇੜੇ ਤੇੜੇ ਨੌਜਵਾਨਾਂ ਨੂੰ ਸਪਲਾਈ ਕਰਨ ਦਾ ਕੰਮ ਕਰਦੀਆਂ ਸਨ। ਇਹਨਾਂ ਦੀ ਗ੍ਰਿਫਤਾਰੀ ਮੌਕੇ ਪੁਲਿਸ ਨੂੰ ਇਹਨਾਂ ਕੋਲੋਂ 60 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ ਜਿਸ ਦੀ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਰੀਬ 6 ਲੱਖ ਰੁਪਏ ਕੀਮਤ ਦੱਸੀ ਜਾ ਰਹੀ ਹੈ। ਇਹਨਾਂ ਦੋਵੇਂ ਤਸਕਰ ਲੜਕੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛ ਗਿੱਛ ਦੌਰਾਨ ਕਈ ਅਹਿਮ ਖੁਲਾਸੇ ਵੀ ਹੋਏ ਹਨ।
ਦੇਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਥਾਣਾ ਸਮਰਾਲਾ ਦੇ ਐਸਐਚ ਓ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਮਾੜੇ ਅਨਸਰਾਂ ਖਿਲਾਫ ਕਾਰਵਾਈ ਲਈ ਪੁਲਿਸ ਚੌਂਕੀ ਹੇਡੋ ਤੇ ਬਾਹਰ ਨਾਕਾਬੰਦੀ ਕਰਦੇ ਹੋਏ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਇੱਕ ਬੱਸ ਨੂੰ ਰੋਕ ਕੇ ਜਦੋਂ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਹੇਠਾਂ ਉਤਰੀਆਂ ਸਵਾਰੀਆਂ ਵਿੱਚੋਂ ਦੋ ਲੜਕੀਆਂ ਪੁਲਿਸ ਨੂੰ ਵੇਖ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੀਆਂ। ਪੁਲਿਸ ਨੂੰ ਸ਼ੱਕ ਹੋਇਆ ਤਾਂ ਥੋੜੀ ਦੂਰ ਜਾਣ ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਦੋਂ ਇਹਨਾਂ ਦੀ ਪਹਿਚਾਨ ਪੁੱਛੀ ਗਈ ਤਾਂ ਇੱਕ ਲੜਕੀ ਨੇ ਆਪਣਾ ਨਾਮ ਇਕਬਾਲ ਕੌਰ ਪੁੱਤਰੀ ਰਾਜਾ ਸਿੰਘ ਨਿਵਾਸੀ ਹਾਕਮ ਸਿੰਘ ਵਾਲਾ ਜ਼ਿਲਾ ਬਠਿੰਡਾ ਦੱਸਿਆ ਜਦ ਕਿ ਉਸ ਦੇ ਨਾਲ ਦੀ ਦੂਜੀ ਲੜਕੀ ਨੇ ਆਪਣੀ ਪਹਿਚਾਨ ਅਮਨਪ੍ਰੀਤ ਉਰਫ ਅਨਾਮਿਕਾ ਪਤਨੀ ਹਰਪ੍ਰੀਤ ਸਿੰਘ ਬਾਸੀ ਬਰਨਾਲਾ ਵਜੋਂ ਦੱਸੀ।
ਇਹਨਾਂ ਦੋਵੇਂ ਨਸ਼ਾ ਤਸਕਰ ਲੜਕੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਉਹਨਾਂ ਖਿਲਾਫ ਐਨਡੀਪੀਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਇਸ ਪੁਲਿਸ ਰਿਮਾਂਡ ਦੌਰਾਨ ਹੋਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਲੜਕੀਆਂ ਮੋਹਾਲੀ ਵਿਖੇ ਇੱਕ ਪੀਜੀ ਵਿੱਚ ਰਹਿ ਕੇ ਪਿਛਲੇ ਇੱਕ ਸਾਲ ਤੋਂ ਹੈਰੋਇਨ ਨਸ਼ਾ ਤਸਕਰੀ ਦਾ ਧੰਦਾ ਕਰ ਰਹੀਆਂ ਹਨ। ਇਹਨਾਂ ਇਹਨਾਂ ਤਸਕਰ ਲੜਕੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਕੋਲੋਂ ਬਰਾਮਦ ਹੋਈ ਹੈਰੋਇਨ ਉਹ ਫਿਰੋਜ਼ਪੁਰ ਬਾਰਡਰ ਏਰੀਏ ਤੋਂ ਖਰੀਦ ਕੇ ਲਿਆਈਆਂ ਸਨ ਅਤੇ ਅੱਗੇ ਉਹਨਾਂ ਵੱਲੋਂ ਇਸ ਦੀ ਸਪਲਾਈ ਚੰਡੀਗੜ੍ਹ ਅਤੇ ਮੋਹਾਲੀ ਦੇ ਨਾਮੀ ਕਾਲਜਾਂ ਦੇ ਨੇੜੇ ਤੇੜੇ ਕੀਤੀ ਜਾਣੀ ਸੀ।
ਐਸ ਐਚ ਓ ਪਵਿੱਤਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨਸ਼ਾ ਤਸਕਰ ਲੜਕੀਆਂ ਦੀ ਉਮਰ 25 ਤੋਂ 28 ਸਾਲ ਦੇ ਵਿਚਕਾਰ ਹੈ ਅਤੇ ਹੁਣ ਤੱਕ ਦੀ ਪੜਤਾਲ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਪਹਿਲੀ ਵਾਰ ਪੁਲਿਸ ਦੇ ਕਾਬੂ ਆਈਆਂ ਹਨ। ਜਦ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਉਹ ਹੈਰੋਇਨ ਸਪਲਾਈ ਦਾ ਧੰਦਾ ਬੜੀ ਸਰਗਰਮੀ ਨਾਲ ਕਰ ਰਹੀਆਂ ਸਨ ਅਤੇ ਇਸ ਕੰਮ ਵਿੱਚ ਇਹਨਾਂ ਵੱਲੋਂ ਮੋਟੀ ਕਮਾਈ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਹਨਾਂ ਤੋਂ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਵੀ ਉਮੀਦ ਹੈ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੀਆਂ ਗਈਆਂ ਇਹ ਦੋਵੇਂ ਲੜਕੀਆਂ ਖੁਦ ਵੀ ਹੈਰੋਇਨ ਪੀਣ ਦੀਆਂ ਆਦੀ ਹਨ ਅਤੇ ਇਸੇ ਨਸ਼ੇ ਦੀ ਲੱਤ ਕਾਰਨ ਇਹਨਾਂ ਦੋਵਾਂ ਦੇ ਤਲਾਕ ਹੋ ਚੁੱਕੇ ਹਨ। ਤਲਾਕ ਤੋਂ ਬਾਅਦ ਇਹ ਦੋਵੇਂ ਲੜਕੀਆਂ ਮੋਹਾਲੀ ਦੇ ਬਲੌਂਗੀ ਪਿੰਡ ਚ ਇੱਕ ਪੀਜੀ ਵਿੱਚ ਕਿਰਾਏ ਤੇ ਰਹਿ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੀਆਂ ਸਨ ।
Byte :- ਪਵਿੱਤਰ ਸਿੰਘ ਥਾਣਾ ਮੁਖੀ ਸਮਰਾਲਾ
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowSept 13, 2025 17:32:340
Report
RBRohit Bansal
FollowSept 13, 2025 17:31:400
Report
DSDharmindr Singh
FollowSept 13, 2025 17:21:062
Report
SKSanjeev Kumar
FollowSept 13, 2025 16:46:543
Report
RKRAMAN KHOSLA
FollowSept 13, 2025 16:04:435
Report
SGSatpal Garg
FollowSept 13, 2025 15:17:495
Report
AJAnil Jain
FollowSept 13, 2025 15:16:208
Report
BSBhushan Sharma
FollowSept 13, 2025 14:47:0310
Report
DSDharmindr Singh
FollowSept 13, 2025 14:46:447
Report
VKVipan Kumar
FollowSept 13, 2025 14:45:566
Report
BKBIMAL KUMAR
FollowSept 13, 2025 14:45:184
Report
JSJagmeet Singh
FollowSept 13, 2025 14:31:526
Report
RMRakesh Malhi
FollowSept 13, 2025 14:31:117
Report