Back
डोराहा हाईवे पर इंफ्लुएंसर हनी सेठी पर तलवार से हमला, वीडियो वायरल
DSDharmindr Singh
Sept 13, 2025 14:46:44
Khanna, Punjab
ਦੋਰਾਹਾ ਹਾਈਵੇਅ 'ਤੇ ਇੰਨਫਲੂਇੰਸਰ ਹਨੀ ਸੇਠੀ ਦੀ ਕਾਰ 'ਤੇ ਤਲਵਾਰ ਨਾਲ ਹਮਲਾ
ਦੋਰਾਹਾ ਨੈਸ਼ਨਲ ਹਾਈਵੇਅ 'ਤੇ ਬੀਤੀ ਰਾਤ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਕਾਰ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਹ ਹਮਲਾਵਰ ਇੱਕ ਸਕਾਰਪੀਓ ਕਾਰ ਵਿੱਚ ਸਵਾਰ ਸੀ। ਜਿਵੇਂ ਹੀ ਹਨੀ ਸੇਠੀ ਦੀ ਕਾਰ ਉਸਦੀ ਕਾਰ ਦੇ ਨੇੜੇ ਪਹੁੰਚੀ, ਇੱਕ ਨੌਜਵਾਨ ਮੂੰਹ 'ਤੇ ਕੱਪੜਾ ਬੰਨ੍ਹ ਕੇ ਬਾਹਰ ਨਿਕਲਿਆ ਅਤੇ ਕਾਰ ਦੇ ਅੱਗੇਲੇ ਸ਼ੀਸ਼ੇ 'ਤੇ ਤਲਵਾਰ ਮਾਰ ਦਿੱਤੀ। ਇਸ ਤੋਂ ਬਾਅਦ ਹਨੀ ਸੇਠੀ ਨੇ ਕਿਸੇ ਤਰ੍ਹਾਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਅਤੇ ਤੁਰੰਤ ਦੋਰਾਹਾ ਪੁਲਿਸ ਸਟੇਸ਼ਨ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ।
ਹਨੀ ਸੇਠੀ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਕੁਝ ਲੋਕ ਉਸਦਾ ਪਿੱਛਾ ਕਰ ਰਹੇ ਸਨ। ਬੀਤੀ ਰਾਤ ਉਹ ਆਪਣਾ ਸ਼ੋਅਰੂਮ ਬੰਦ ਕਰਕੇ ਘਰ ਵੱਲ ਜਾ ਰਿਹਾ ਸੀ ਜਦੋਂ ਇਹ ਵਾਰਦਾਤ ਵਾਪਰੀ। ਉਸਨੇ ਦਾਅਵਾ ਕੀਤਾ ਕਿ ਉਸਨੂੰ ਸ਼ੱਕ ਹੈ ਕਿ ਗੁਰਵਿੰਦਰ ਸਿੰਘ ਪ੍ਰਿੰਕਲ ਨੇ ਆਪਣੇ ਸਾਥੀਆਂ ਰਾਹੀਂ ਉਸ 'ਤੇ ਹਮਲਾ ਕਰਵਾਇਆ ਹੈ। ਇਸ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ, ਜੋ ਉਸਨੇ ਪੁਲਿਸ ਨੂੰ ਸੌਂਪੀ ਹੈ।
ਦੂਜੇ ਪਾਸੇ, ਦੋਰਾਹਾ ਥਾਣੇ ਦੇ ਐਸਐਚਓ ਆਕਾਸ਼ ਨੇ ਪੁਸ਼ਟੀ ਕੀਤੀ ਕਿ ਹਨੀ ਸੇਠੀ ਵੱਲੋਂ ਸ਼ਿਕਾਇਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਕਾਰ 'ਤੇ ਹਮਲਾ ਕਰਦਾ ਹੈ। ਹਨੀ ਦੇ ਬਿਆਨ ਅਨੁਸਾਰ ਉਸਦੀ ਪ੍ਰਿੰਕਲ ਨਾਲ ਰੰਜਿਸ਼ ਹੈ, ਪਰ ਇਸਦੀ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਫਿਲਹਾਲ, ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
7
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SKSanjeev Kumar
FollowSept 13, 2025 16:46:541
Report
RKRAMAN KHOSLA
FollowSept 13, 2025 16:04:432
Report
VKVarun Kaushal
FollowSept 13, 2025 15:31:051
Report
SGSatpal Garg
FollowSept 13, 2025 15:17:495
Report
AJAnil Jain
FollowSept 13, 2025 15:16:206
Report
BSBhushan Sharma
FollowSept 13, 2025 14:47:0310
Report
VKVipan Kumar
FollowSept 13, 2025 14:45:566
Report
BKBIMAL KUMAR
FollowSept 13, 2025 14:45:182
Report
JSJagmeet Singh
FollowSept 13, 2025 14:31:525
Report
RMRakesh Malhi
FollowSept 13, 2025 14:31:115
Report
RKRAMAN KHOSLA
FollowSept 13, 2025 13:32:107
Report
BKBIMAL KUMAR
FollowSept 13, 2025 13:31:126
Report
BNBISHESHWAR NEGI
FollowSept 13, 2025 13:22:338
Report