Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ ਪੁਲਿਸ ਨੇ 36 ਘੰਟਿਆਂ ਵਿੱਚ ਕਤਲ ਦਾ ਮਾਮਲਾ ਸੁਲਝਾਇਆ!

Tarsem Bhardwaj
Jun 27, 2025 13:06:01
Ludhiana, Punjab
ਲੁਧਿਆਣਾ ਪੁਲਿਸ ਨੇ ਨੀਲੇ ਰੰਗ ਦੇ ਡ੍ਰੰਰਮ ਵਿੱਚੋਂ ਮਿਲੀ ਲਾਸ਼ ਮਾਮਲੇ ਦੇ ਕਤਲ ਦੀ ਗੁੱਥੀ 36 ਘੰਟੇ ਵਿੱਚ ਸੁਲਝਾਈ ਇੱਕ ਔਰਤ ਸਮੇਤ ਛੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਖਾਲੀ ਪਲਾਟ ਇੱਕ ਨੀਲੇ ਰੰਗ ਦੇ ਡਰਮ ਵਿੱਚ ਰਸੀਆਂ ਨਾਲ ਬੰਨੀ ਹੋਈ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਇਸ ਮਾਮਲੇ ਦੇ ਵਿੱਚ ਜਦ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੁਚਿਤ ਕੀਤਾ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਅਤੇ 36 ਘੰਟੇ ਦੇ ਵਿੱਚ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਛੇ ਆਰੋਪੀਆਂ ਨੂੰ ਕਾਬੂ ਕੀਤਾ ਇਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਏਡੀਸੀਪੀ ਕਰਨਵੀਰ ਸਿੰਘ ਨੇ ਪੱਤਰਕਾਰ ਵਾਰਤਾ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਮਨੋਜ ਨਾਮਕ ਵਿਅਕਤੀ ਦਾ ਉਸਦੇ ਹੀ ਸਾਥੀਆਂ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਛਪਾਉਣ ਲਈ ਪਹਿਲਾਂ ਲਾਸ਼ ਨੂੰ ਰੱਸੀਆਂ ਨਾਲ ਬੰਨਿਆ ਉਸ ਤੋਂ ਬਾਅਦ ਪਲਾਸਟਿਕ ਦੇ ਲਿਫਾਫੇ ਵਿੱਚ ਪਾਇਆ ਅਤੇ ਇੱਕ ਨੀਲੇ ਡਰਮ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਅਤੇ ਕੁਝ ਘੰਟਿਆਂ ਬਾਅਦ ਉਸ ਲਾਸ਼ ਨੂੰ ਟਿਕਾਉਣੇ ਲਗਾਉਣ ਲਈ ਇਕ ਈ ਰਿਕਸ਼ਾ ਕਿਰਾਏ ਤੇ ਲਿਆ ਅਤੇ ਕੁਛ ਈ ਰਿਕਸ਼ਾ ਵਿੱਚ ਨੀਲੇ ਡਰਮ ਨੂੰ ਰੱਖ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਪੁਲਿਸ ਨੇ ਜਾਂਚ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਪੁਲਿਸ ਵੱਲੋਂ ਡਿਵੀਜ਼ਨ ਨੰਬਰ ਛੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਆਪਣੇ ਦੋਸਤਾਂ ਦੇ ਘਰ ਖਾਣ ਪੀਣ ਗਿਆ ਸੀ ਜਿੱਥੇ ਕਿ ਸਰਾਬ ਦੇ ਨਸੇ ਵਿੱਚ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਤੇ ਉਸ ਤੋਂ ਬਾਅਦ ਦੋਸ਼ੀਆਂ ਨੇ ਉਸਦੇ ਸੱਟਾਂ ਮਾਰੀਆਂ ਜਿਸ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ ਇਸ ਮਾਮਲੇ ਵਿੱਚ ਪੁਲਿਸ ਨੇ ਛੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। Byte ਕਰਨਵੀਰ ਸਿੰਘ ਏਡੀਸੀਪੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement