Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

ਗੁਰਦੁਆਰੇ ਦੇ ਗ੍ਰੰਥੀ 'ਤੇ 10 ਸਾਲੀ ਬੱਚੀ ਨਾਲ ਅਸ਼ਲੀਲਤਾ ਦਾ ਦੋਸ਼!

Rajneesh Bansal
Jun 27, 2025 07:32:34
Jagraon, Punjab
ਐਂਕਰ -- ਜਗਰਾਓਂ ਨੇੜੇ ਪਿੰਡ ਭੈਣੀ ਆਰਾਈਆਂ ਦੇ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਪੁਲਿਸ ਨੇ ਇੱਕ ਦੱਸ ਸਲਾ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਜੋਂ ਕਾਬੂ ਕਰਕੇ ਉਸਦਾ ਰਿਮਾਂਡ ਲਿਆ ਹੈ ਤੇ ਰਿਮਾਂਡ ਦੌਰਾਨ ਉਸ ਤੋਂ ਪੂਰੇ ਮਾਮਲੇ ਦੀ ਪੁੱਛਗਿੱਛ ਕੀਤੀ ਜਾਵੇਗੀ। ਪੂਰੀ ਜਾਣਕਾਰੀ ਦਿੰਦੇ ਥਾਣਾ ਸਿੱਧਵਾਂ ਬੇਟ ਦੇ ਥਾਣੇਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਇਸ ਗ੍ਰੰਥੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਤੇ ਪਿੰਡ ਵਾਲਿਆਂ ਤੇ ਛੋਟੀ ਬੱਚੀ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਇਸ ਗ੍ਰੰਥੀ ਸਿੰਘ ਨੇ ਬੱਚੀ ਨੂੰ ਆਪਣੇ ਕਮਰੇ ਦੀ ਸਫ਼ਾਈ ਦੇ ਬਹਾਨੇ ਬੁਲਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ ।ਜਿਸ ਤੇ ਲੜਕੀ ਨੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਤੇ ਫਿਰ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ। ਜਿਸ ਤੇ ਇਸ ਗ੍ਰੰਥੀ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਹੁਣ ਹੋਰ ਪੁੱਛਗਿੱਛ ਲਈ ਇਸ ਗ੍ਰੰਥੀ ਸਿੰਘ ਦਾ ਰਿਮਾਂਡ ਲਿਆ ਗਿਆ ਹੈ। ਬਾਈਟ -- ਥਾਣੇਦਾਰ ਰਾਜਵਿੰਦਰ ਸਿੰਘ ਇਸ ਮੌਕੇ ਗ੍ਰੰਥੀ ਸਿੰਘ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ ਤੇ ਕਿਹਾਕਿ ਉਹ ਇਸ ਗੁਰਦੁਆਰਾ ਸਾਹਿਬ ਵਿਚ ਪਿਛਲੇ 19 ਸਲਾ ਤੋ ਸੇਵਾ ਕਰ ਰਿਹਾ ਹੈ ਤੇ ਹੁਣ ਉਸਦੇ ਨਾਲ ਪਿੰਡ ਦੇ ਕੁਝ ਲੋਕਾਂ ਨੇ ਉਸ ਨਾਲ ਪਾਰਟੀਬਾਜੀ ਕਰਕੇ ਉਸ ਨੂੰ ਨਾਜਾਇਜ਼ ਫਸਾਇਆ ਹੈ। ਉਸਨੇ ਕਿਸੇ ਬੱਚੀ ਨਾਲ ਕੋਈ ਗਲਤ ਹਰਕਤ ਨਹੀਂ ਕੀਤੀ ,ਉਸਦੇ ਨਾਲ ਪੂਰੀ ਤਰਾਂ ਧੱਕਾ ਹੋਇਆ ਹੈ। ਬਾਈਟ -- ਗ੍ਰੰਥੀ ਸਿੰਘ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement