Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

ਪਿੰਡ ਕਮਾਲੂ ਵਿੱਚ ਫੈਕਟਰੀ ਵਿਰੋਧ: ਲੋਕਾਂ ਨੇ ਰੋਡ ਜਾਮ ਕੀਤਾ!

Kulbir Beera
Jul 06, 2025 14:02:33
Bathinda, Punjab
ਮਾਮਲਾ ਪਿੰਡ ਕਮਾਲੂ ਵਿਖ਼ੇ ਲੱਗੀ ਫੈਕਟਰੀ ਦਾ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਲੱਗੀ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਦਾ ਪਿੰਡ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਪਿੰਡ ਵਾਸੀਆਂ ਨੇ ਤਲਵੰਡੀ ਸਾਬੋ ਰਿਫਾਇਨਰੀ ਰੋਡ ਜਾਮ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ ਪ੍ਰਦਰਸ਼ਨ ਦੌਰਾਨ ਅਮਤੋਜ਼ ਮਾਨ, ਲੱਖਾ ਸਿਧਾਣਾ ਅਤੇ ਕਿਸਾਨ ਆਗੂਆਂ ਨੇ ਕੀਤੀ ਸ਼ਿਰਕਤ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਦਾ ਪਿੰਡ ਵਾਸੀਆਂ ਵੱਲੋਂ ਪਿਛਲੇ 50 ਦਿਨਾਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਬੇਸ਼ੱਕ ਪਿਛਲੇ 50 ਦਿਨਾਂ ਤੋਂ ਫੈਕਟਰੀ ਦੇ ਨੇੜੇ ਧਰਨਾ ਲਗਾ ਕੇ ਫੈਕਟਰੀ ਬੰਦ ਕਰਾਉਣ ਦੀ ਮੰਗ ਉਠਾਈ ਹੋਈ ਸੀ ਪਰ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਮੰਗ ਵੱਲ ਕੋਈ ਧਿਆਨ ਨਾ ਦੇਣ ਤੇ ਅੱਜ ਪਿੰਡ ਵਾਸੀਆਂ ਨੇ ਤਲਵੰਡੀ ਸਾਬੋ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰੋਡ ਜਾਮ ਕਰਕੇ ਪਿੰਡ ਜੱਜਲ ਨੇੜੇ ਰੋਸ ਧਰਨਾ ਦਿੱਤਾ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਜਹਰੀਲਾ ਪਾਣੀ ਜਹਰੀਲਾ ਵਾਤਾਵਰਨ ਦੇ ਕੇ ਮਾਰਨ ਤੇ ਤੁਲੀਆਂ ਹੋਈਆਂ ਹਨ ਉਹਨਾਂ ਕਿਹਾ ਕਿ ਸਰਕਾਰਾਂ ਪੈਸੇ ਦੇ ਲਾਲਚ ਵਿੱਚ ਧਨਾ ਲੋਕਾਂ ਦੀਆਂ ਫੈਕਟਰੀਆਂ ਧੜਾਧੜ ਲਗਵਾ ਰਹੀਆਂ ਹਨ ਜਿਸ ਨਾਲ ਪੰਜਾਬ ਵਿੱਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਤੋਂ ਲੋਕ ਤਰਸ ਰਹੇ ਹਨ, ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਫੈਕਟਰੀਆਂ ਬੰਦ ਕਰਾਉਣੀਆਂ ਚਾਹੀਦੀਆਂ ਹਨ ਜੋ ਲੋਕਾਂ ਦੀ ਸਿਹਤ ਅਤੇ ਪਾਣੀ ਨੂੰ ਖਰਾਬ ਕਰ ਰਹੀਆਂ ਹਨ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਦਰਸ਼ਨ ਦਾ ਢੰਗ ਬਦਲਣਾ ਪਵੇਗਾ ਜਿਸ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਅਤੇ ਪ੍ਰਦਰਸ਼ਨ ਦੀ ਗੂੰਜ ਚੰਡੀਗੜ੍ਹ ਤੱਕ ਇਹਨਾਂ ਦੇ ਦਫਤਰਾਂ ਤੱਕ ਪੁੱਜੇ ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਸੜਕ ਦੇ ਉੱਪਰ ਮੁੱਖ ਮੰਤਰੀ ਅਤੇ ਹਲਕੇ ਦੇ ਵਿਧਾਇਕ ਦਾ ਬੁੱਤ ਲਗਾ ਕੇ ਉਸ ਤੇ ਛਤਰ ਮਾਰੇ ਜਾਣਗੇ ਤਾਂ ਜੋ ਇਸ ਨਾਲ ਲੋਕ ਸਰਕਾਰਾਂ ਨੂੰ ਜਗਾਇਆ ਜਾ ਸਕੇ, ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਪਿਛਲੇ 50 ਦਿਨਾਂ ਤੋਂ ਜਾਂਚ ਕਰਨ ਦਾ ਭਰੋਸਾ ਦੇ ਰਹੇ ਹਨ ਪਰ ਅਜੇ ਤੱਕ ਕੋਈ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਨੂੰ ਕੋਈ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਹੈ ਪਰ ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਵੱਲੋਂ ਸੰਘਰਸ਼ ਜਾਰੀ ਰਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਬਾਈਟ 01 ਅਮਤੋਜ ਮਾਨ ਬਾਈਟ 02 ਰੁਪਿੰਦਰ ਸਿੱਧੂ ਸਮਾਜ ਸੇਵੀ ਬਾਈਟ 03 04 ਪਿੰਡ ਵਾਸੀ ਸਾਬਕਾ ਸਰਪੰਚ ਉਧਰ ਪ੍ਰਦਰਸ਼ਨ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਜਾਣ ਆਉਣ ਵਾਲੇ ਟਰੱਕ ਵੀ ਜਾਮ ਦੇ ਵਿੱਚ ਖੜੇ ਰਹੇ,
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement