Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151203

ਫਰੀਦਕੋਟ ਵਿੱਚ ਨਿੰਮ ਦੇ ਦਰੱਖਤ ਦੀ ਕਟਾਈ 'ਤੇ ਵਾਤਾਵਰਨ ਪ੍ਰੇਮੀ ਗੁੱਸੇ ਵਿੱਚ!

Naresh Sethi
Jul 06, 2025 07:09:20
Faridkot, Punjab
ਐਂਕਰ ਫਰੀਦਕੋਟ ਦੇ ਠਾਕਰ ਦੁਆਰਾ ਬਾਜ਼ਾਰ ਦੇ ਵਿੱਚ ਅੱਜ ਸੁਬਹਾ ਕਈ ਦਹਾਕੇ ਪੁਰਾਣੇ ਨਿੰਮ ਦੇ ਹਰੇ ਭਰੇ ਦਰੱਖਤ ਤੋਂ ਕੁਝ ਲੋਕਾਂ ਵੱਲੋਂ ਵੱਢ ਕੇ ਉਸ ਦੀ ਲੱਕੜ ਟਰਾਲੀ ਵਿੱਚ ਭਰ ਕੇ ਲਿਜਾਇਆ ਗਿਆ। ਗੌਰਤਲਬ ਕੀ ਇਸ ਸਾਰੇ ਕਾਰੇ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਅਤੇ ਸੀਰ ਸੋਸਾਇਟੀ ਜੋ ਕਿ ਸ਼ਹਿਰ ਨੂੰ ਹਰੇ ਭਰੇ ਰੱਖਣ ਲਈ ਲਗਾਤਾਰ ਸੈਂਕੜੇ ਰੁੱਖ ਲਗਾ ਚੁੱਕੀ ਹੈ ਉਸ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਉਹਨਾਂ ਮੁਤਾਬਕ ਅੱਜ ਸੁਭਾ ਮੂੰਹ ਹਨੇਰੇ ਕੁਝ ਲੋਕਾਂ ਵੱਲੋਂ ਇਸ ਨਿੰਮ ਦੇ ਦਰਖਤ ਨੂੰ ਵੱਡਿਆ ਜਾ ਰਿਹਾ ਸੀ ਅਤੇ ਜਦ ਉਸ ਨੂੰ ਰੋਕਿਆ ਗਿਆ ਤਾਂ ਇੱਕ ਵਾਰ ਉਹ ਇਸ ਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ। ਪਰ ਜਦ ਕੁਝ ਦੇਰ ਬਾਅਦ ਵਾਪਸ ਜਾ ਕੇ ਦੇਖਿਆ ਤਾਂ ਨਿੰਮ ਨੂੰ ਪੂਰੀ ਤਰ੍ਹਾਂ ਵੱਢ ਕੇ ਉਸਦੀ ਲੱਕੜ ਨੂੰ ਟਰਾਲੀਆਂ ਵਿੱਚ ਭਰ ਕੇ ਲਿਜਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਸੀਰ ਸੋਸਾਇਟੀ ਦੇ ਵਰਕਰਾਂ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ।ਸੀਰ ਸੋਸਾਇਟੀ ਮੈਂਬਰਾਂ ਮੁਤਾਬਿਕ ਕੁਝ ਦਿਨ ਪਹਿਲਾਂ ਇਸ ਦਰਖਤ ਦੇ ਪਿੱਛੇ ਇੱਕ ਦੁਕਾਨ ਵਿਕੀ ਸੀ ਜਿਸ ਦੇ ਮਾਲਕ ਵੱਲੋਂ ਉਕਤ ਨਿੰਮ ਨੂੰ ਵੱਢਣ ਲਈ ਇਥੋਂ ਦੇ ਸਥਾਨਕ ਗੁਰਦੁਆਰਾ ਮਾਤਾ ਖੀਵੀ ਦੇ ਪ੍ਰਬੰਧਕਾਂ ਨੂੰ ਸੱਚ ਲਕੋ ਕੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਸ ਦਰਖਤ ਨੂੰ ਵੱਢਣ ਦੀ ਮਨਜ਼ੂਰੀ ਲਈ ਗਈ ਹੈ ਅਤੇ ਇਸ ਦਰਖਤ ਦੀਆਂ ਲੱਕੜਾਂ ਵੱਢ ਕੇ ਗੁਰਦੁਆਰਾ ਵਿਖੇ ਲਿਜਾਈਆਂ ਜਾ ਸਕਦੀਆਂ ਹਨ ਜਿਸ ਤੋਂ ਬਾਅਦ ਗੁਰਦੁਆਰਾ ਮੈਨੇਜਮੈਂਟ ਵੱਲੋਂ ਇਸ ਦਰਖਤ ਨੂੰ ਵੱਡਿਆ ਗਿਆ। ਉਹਨਾਂ ਦੱਸਿਆ ਕੀ ਮੌਕੇ ਤੇ ਸਬੰਧਤ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦਫਤਰ,ਜੰਗਲਾਤ ਵਿਭਾਗ ਵਿੱਚ ਕਾਲ ਕਰਕੇ ਜਦ ਇਸ ਦਰੱਖਤ ਦੀ ਕੱਟੇ ਜਾਣ ਦੀ ਮਨਜ਼ੂਰੀ ਬਾਰੇ ਪੁੱਛਿਆ ਤਾਂ ਅਫਸਰਾਂ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ ਕਿ ਇਸ ਦਰਖਤ ਨੂੰ ਕੱਟਣ ਦੀ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ। ਉਹਨਾਂ ਮੰਗ ਕੀਤੀ ਕਿ ਜਿਸ ਵੱਲੋਂ ਵੀ ਇਸ ਦਰਖਤ ਦੀ ਕਟਾਈ ਕੀਤੀ ਗਈ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਹ ਐਨ.ਜੀ.ਟੀ. ਨੂੰ ਵੀ ਕਰਨ ਜਾ ਰਹੇ ਨੇ ਅਤੇ ਜਿਨਾਂ ਲੋਕਾਂ ਵੱਲੋਂ ਇਸ ਰੁੱਖ ਨੂੰ ਵੱਡਿਆ ਗਿਆ ਉਹਨਾਂ ਖਿਲਾਫ ਉਹ ਕਾਰਵਾਈ ਕਰਵਾ ਕੇ ਹੀ ਪਿੱਛੇ ਹਟਣਗੇ। ਬਾਈਟ- ਸੀਰ ਸੋਸਾਇਟੀ ਮੇੱਬਰ ਬਾਈਟ- ਚਮਕੌਰ ਸਿੰਘ ਜਾਂਚ ਅਧਿਕਾਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement