Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ ਵਿੱਚ ਨੌਜ਼ਵਾਨਾਂ ਦੇ ਖਤਰਨਾਕ ਕਾਰ ਸਟੰਟ ਨੇ ਮਚਾਈ ਹੰਗਾਮਾ!

BHARAT SHARMA
Jun 27, 2025 14:01:57
Amritsar, Punjab
*ਸ਼ੋਸ਼ਲ ਮੀਡੀਆ ਤੇ ਵਾਈਰਲ ਵੀਡਿਓ:, ਜਿਸ ਵਿੱਚ ਨੌਜ਼ਵਾਨ ਕਾਰ ਵਰਨਾਂ ਤੇ ਖਤਰਨਾਕ ਸਟੰਟ ਕਰ ਰਹੇ ਦਿਖਾਈ ਦੇ ਰਹੇ ਹਨ, ਦਾ ਕੀਤਾ ਚਲਾਣ।* ਅੰਮ੍ਰਿਤਸਰ ਸਿਟੀ/27 ਜੂਨ, ਸ਼ੋਸ਼ਲ ਮੀਡੀਆਂ ਤੇ ਇੱਕ ਵੀਡਿਓ ਵਾਈਰਲ ਹੋਈ ਸੀ, ਜਿਸ ਵਿੱਚ ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਖੇਤਰ ਵਿੱਚ ਨੌਜ਼ਵਾਨਾਂ ਵੱਲੋਂ ਇੱਕ ਕਾਰ ਮਾਰਕਾ ਹੰਡੁਈ ਵਰਨਾ ਰੰਗ ਚਿੱਟਾ ਤੇ ਖਤਰਨਾਕ ਸਟੰਟ ਕਰ ਰਹੇ ਦਿਖਾਈ ਦੇ ਰਹੇ ਹਨ। ਜਿਸ ਨਾਲ ਉਹ ਆਪਣੀ ਤਾਂ ਜਾਨ ਖਤਰੇ ਵਿੱਚ ਪਾ ਹੀ ਰਹੇ ਸਨ, ਨਾਲ ਦੇ ਨਾਲ ਪਬਲਿਕ ਦੀ ਜਾਨ-ਮਾਲ ਦਾ ਖਦਸ਼ਾ ਬਣਿਆ ਹੋਇਆ ਸੀ। ਇਸ ਵਾਈਰਲ ਵੀਡਿਓ ਬਾਰੇ ਸ੍ਰੀ ਪਵਨ ਕੁਮਾਰ ਪਰਾਸ਼ਰ, ਏ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੇ ਧਿਆਨ ਵਿੱਚ ਆਉਂਣ ਤੇ ਸਬ-ਇੰਸਪੈਕਟਰ ਮੰਗਲ ਸਿੰਘ, ਇੰਚਾਂਰਜ਼ ਟਰੈਫਿਕ ਜੋਨ ਨੰਬਰ 06, ਅੰਮ੍ਰਿਤਸਰ ਸਿਟੀ ਸਮੇਤ ਏ.ਐਸ.ਆਈ ਮੰਗਲ ਸਿੰਘ ਅਤੇ ਮੁੱਖ ਸਿਪਾਹੀ ਜਤਿੰਦਰ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ, ਸਟੰਟ ਕਰਨ ਵਾਲੀ ਕਾਰ ਵਰਨਾਂ ਦਾ ਨੰਬਰ ਟਰੇਸ ਕਰਕੇ ਉਸਦੇ ਚਾਲਕਾਂ ਦੀ ਭਾਲ ਕਰਕੇ Dangerous Drive ਦਾ ਚਲਾਣ ਕੱਟਿਆ ਗਿਆ। ਜੋ ਸਟੰਟ ਕਰਨ ਵਾਲੇ ਨੌਜ਼ਵਾਨ ਵੱਲੋਂ ਗਲਤੀ ਮੰਨਦੇ ਹੋਏ ਕਿਹਾ ਕਿ ਭਵਿੱਖ ਵਿੱਚ ਅਜਿਹਾ ਕੰਮ ਨਹੀ ਕਰੇਗਾ, ਜਿਸ ਵਿੱਚ ਉਹਨਾਂ ਦੀ ਜਾਂ ਪਬਲਿਕ ਦੀ ਜਾਨ-ਮਾਨ ਨੂੰ ਕੋਈ ਨੁਕਸਾਨ ਹੋਵੇ। ਕਮਿਸ਼ਨਰੇਟ ਪੁਲਿਸ, ਟਰੈਫਿਕ ਸਟਾਫ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। byte ਪਵਨ ਕੁਮਾਰ ਪਰੈਸ਼ਰ ਏਸੀਪੀ ਟਰੈਫਿਕ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement