Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਦਲ ਸਿੰਘ ਵਾਲਾ ਚੋਰੀ: 2 ਗਿਰੋਹ ਮੈਂਬਰ ਜੈਤੋ ਪੁਲਿਸ ਦੇ ਹੱਥਾਂ ਵਿੱਚ!

Khem Chand
Jun 27, 2025 11:34:27
Kot Kapura, Punjab
ਪਿੰਡ ਦਲ ਸਿੰਘ ਵਾਲਾ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 02 ਮੈਬਰ ਜੈਤੋ ਪੁਲਿਸ ਦੀ ਗ੍ਰਿਫਤ ਚ, ਦੋਸ਼ੀਆ ਪਾਸੋ ਚੋਰੀ ਕੀਤੀ ਨਕਦੀ ਅਤੇ ਗਹਿਣੇ ਵੀ ਕੀਤੇ ਬਰਾਮਦ -- ਦੋਸ਼ੀਆਂ ਖਿਲਾਫ ਡਿਕੈਤੀ, ਚੋਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਦਰਜ ਹਨ ਮੁਕੱਦਮੇ - - ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗਿਰੋਹ ਦੇ ਮੈਂਬਰ ਘਰਾਂ ਦੀ ਰੈਕੀ ਲਈ ਸਮਾਨ ਵੇਚਣ ਦੇ ਬਹਾਨੇ ਪਿੰਡਾਂ ਵਿੱਚ ਦਾਖਲ ਹੁੰਦੇ ਸਨ ਅਤੇ ਸੁਨਸਾਨ ਘਰ ਵੇਖ ਕੇ ਚੋਰੀ ਕਰਦੇ ਸਨ। ਡਾ. ਪ੍ਰਗਿਆ ਜੈਨ, ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਅਤੇ ਨਿਰਦੇਸ਼ਾਂ ਅਨੁਸਾਰ ਜੈਤੋ ਪੁਲਿਸ ਵੱਲੋਂ ਮਾੜੇ ਅਨਸ਼ਰਾਂ ਵਿਰੁੱਧ ਚਲ ਰਹੀ ਮੁਹਿੰਮ ਹੇਠ ਵੱਡੀ ਸਫਲਤਾ ਮਿਲੀ ਹੈ। ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਪੁਲਿਸ ਟੀਮਾਂ ਨੇ ਪਿੰਡ ਦਲ ਸਿੰਘ ਵਾਲਾ ਵਿਖੇ ਹੋਈ ਚੋਰੀ ਦੀ ਵਾਰਦਾਤ ਵਿੱਚ ਸ਼ਾਮਿਲ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਡੀ.ਐਸ.ਪੀ ਜੈਤੋ ਮਨੋਜ ਕੁਮਾਰ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਗੋਬਿੰਦ ਪੁੱਤਰ ਕਾਲਾ ਸਿੰਘ ਵਾਸੀ ਮੁਹੱਲਾ ਪੰਜ ਪੀਰ ਸਮਾਣਾ (ਜਿਲਾ ਪਟਿਆਲਾ) ਅਤੇ ਸੰਨੀ ਪੁੱਤਰ ਮਾਘੀ ਰਾਮ ਵਾਸੀ ਸ਼ਾਹਬਾਦ (ਜਿਲਾ ਕੁਰੂਕਸ਼ੇਤਰ, ਹਰਿਆਣਾ) ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਵੱਲੋਂ ਚੋਰੀ ਕੀਤੇ ਗਹਿਣੇ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਹਨਾ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਕ੍ਰਿਮੀਨਲ ਪਿਛੋਕੜ ਦੇ ਹਨ, ਇਹਨਾ ਦੇ ਖਿਲਾਫ ਡਿਕੈਤੀ, ਚੋਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ (ਬਰਨਾਲਾ, ਸੰਗਰੂਰ ਅਤੇ ਐਸ.ਬੀ.ਐਸ ਨਗਰ) ਅੰਦਰ ਮੁਕੱਦਮੇ ਦਰਜ ਹਨ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਜੈਤੋ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਲ ਸਿੰਘ ਵਾਲਾ ਵਿਖੇ ਇੱਕ ਚੋਰ ਗਿਰੋਹ ਵੱਲੋਂ ਘਰ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਵਿੱਚ ਇਹਨਾ ਵੱਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਗਈ ਸੀ। ਜਿਸ ਤੇ ਜੈਤੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇਟੈਲੀਜੈਸ ਦੇ ਅਧਾਰ ਤੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੌਰਾਨ ਸਫਲਤਾ ਹਾਸਿਲ ਕਰਦੇ ਹੋਏ ਇਸ ਗਿਰੋਹ ਦੇ 02 ਮੈਬਰਾ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 85 ਮਿਤੀ 24.06.2025 ਅਧੀਨ ਧਾਰਾ 305/331(3) ਬੀ.ਐਨ.ਐਸ ਦਰਜ ਰਜਿਸਟਰ ਹੈ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦੇ ਮੈਂਬਰ ਪਿੰਡਾਂ ਵਿੱਚ ਸਮਾਨ ਵੇਚਣ ਦੇ ਬਹਾਨੇ ਦਾਖਲ ਹੋ ਕੇ ਘਰਾਂ ਦੀ ਰੈਕੀ ਕਰਦੇ ਸਨ, ਅਤੇ ਜਦੋਂ ਉਹਨਾਂ ਨੂੰ ਕਿਸੇ ਘਰ ਵਿੱਚ ਪਰਿਵਾਰਕ ਮੈਂਬਰ ਦੀ ਗੈਰਮੌਜੂਦਗੀ ਦਾ ਪਤਾ ਲੱਗਦਾ, ਤਾਂ ਇਹਨਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਦਾ ਸੀ। ਮਨੋਜ ਕੁਮਾਰ ਡੀ.ਐਸ.ਪੀ (ਸ:ਡ) ਜੈਤੋ ਨੇ ਦੱਸਿਆ ਕਿ ਇਹਨਾ ਦੇ ਦੂਸਰੇ ਸਾਥੀਆਂ ਦੀ ਭਾਲ ਵੀ ਜਾਰੀ ਹੈ, ਉਹਨਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਬਾਈਟ ਮਨੋਜ ਕੁਮਾਰ ਡੀ ਐਸ ਪੀ ਜੈਤੋ ਬਾਈਟ ਘਰ ਦੇ ਮਾਲਿਕ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement