Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ 'ਚ ਪਰਿਵਾਰਕ ਖੂਨੀ ਜੰਗ, DSP ਨੇ ਚਲਾਈਆਂ ਗੋਲੀਆਂ!

Parambir Singh Aulakh
Jul 04, 2025 08:41:02
Amritsar, Punjab
WT FROM SPOT + UPDATED SCRIPT ਅੰਮ੍ਰਿਤਸਰ ਦੇ ਥਾਣਾ ਸਦਰ ਦੇ ਬਾਹਰ ਚੱਲੀਆਂ ਤਾਬੜ ਤੋੜ ਗੋਲੀਆਂ ਪਰਿਵਾਰ ਦੇ ਵਿੱਚ ਹੋਈ ਆਪਸੀ ਖੂਨੀ ਜੰਗ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਵਿੱਚ ਝਗੜੇ ਤੋਂ ਬਾਅਦ ਕੰਪਲੇਂਟ ਕਰਵਾਉਣ ਗਏ ਪਰਿਵਾਰ ਦਾ ਥਾਣੇ ਦੇ ਬਾਹਰ ਹੀ ਹੋਇਆ ਖੂਨੀ ਝਗੜਾ CRPF ਦੇ ਰਿਟਾਇਰਡ DSP ਨੇ ਆਪਣੇ ਹੀ ਪਰਿਵਾਰ ਤੇ ਚਲਾਈਆਂ ਗੋਲੀਆਂ ਪਰਿਵਾਰ ਦੇ ਇੱਕ ਜੀਅ ਦੀ ਹੋਈ ਮੌਤ 2 ਪਰਿਵਾਰਿਕ ਮੈਂਬਰ ਜੇਰੇ ਇਲਾਜ਼ ਸਾਬਕਾ CRPF ਦੇ ਅਧਿਕਾਰੀ ਨੇ ਆਪਣੇ ਪੁੱਤਰ, ਨਹੁੰ ਅਤੇ ਪਹਿਲੀ ਪਤਨੀ ਤੇ ਚਲਾਈਆਂ ਤਾਬੜਤੋੜ ਗੋਲੀਆਂ DSP ਰਿਸ਼ਭ ਭੋਲਾ ਨੇ ਦਸਿਆ ਕਿ ਇਹ ਇੱਕ ਸੀਆਰਪੀਐਫ ਦਾ ਰਿਟਾਇਰਡ ਅਧਿਕਾਰੀ ਸੀ ਜਿਸ ਦੀ ਪਹਿਲੀ ਪਤਨੀ ਅਤੇ ਪਹਿਲੇ ਬੱਚਿਆਂ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਇਹਨਾਂ ਦਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਸੀ ਅੱਜ ਇਹ ਥਾਣਾ ਸਦਰ ਦੇ ਬਾਹਰ ਪਹੁੰਚੇ ਤੇ ਇਹਨਾਂ ਦਾ ਆਪਸੀ ਝਗੜਾ ਹੋ ਗਿਆ ਤੇ ਉਸ ਨੇ ਆਪਣੇ ਹੀ ਪਰਿਵਾਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ, ਉਹਨਾਂ ਦੱਸਿਆ ਕਿ ਸੀਆਰਪੀਐਫ ਦਾ ਅਧਿਕਾਰੀ ਟਰੇਂਡ ਅਫਸਰ ਸੀ ਜਿਸ ਨੂੰ ਪਿਸਟਲ ਚਲਾਉਣ ਦੀ ਟ੍ਰੇਨਿੰਗ ਸੀ ਉਸ ਨੂੰ ਅਸੀਂ ਮੌਕੇ ਤੇ ਹੀ ਕਾਬੂ ਕਰ ਲਿਆ ਸਾਡੇ ਪੁਲਿਸ ਦੇ ਜਵਾਨਾਂ ਨੇ ਮੌਕੇ ਤੇ ਹੀ ਬਹੁਤ ਹੀ ਮੁਸ਼ੱਕਤ ਦੇ ਨਾਲ ਕਾਬੂ ਕੀਤਾ। ਕਿਉਂਕਿ ਅਜਿਹੇ ਵਿਅਕਤੀ ਨੂੰ ਕਾਬੂ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਜੋ ਪਹਿਲਾਂ ਤੋਂ ਹੀ ਟ੍ਰੇਨਡ ਹੋਵੇ। ਸੋ ਤਰਸੇਮ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੇ ਆਪਣੇ ਪੁੱਤਰ ਨਹੁੰ ਅਤੇ ਪਤਨੀ ਤੇ ਗੋਲੀਆਂ ਚਲਾਈਆਂ ਹਨ। ਤਰਸੇਮ ਸਿੰਘ ਦੀ ਨਹੁੰ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਸਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਹੈ। ਤੇ ਉਸਨੇ ਦੱਸਿਆ ਕਿ ਮੇਰੇ ਸਹੁਰੇ ਨੇ ਮੇਰੇ ਅਤੇ ਮੇਰੀ ਸੱਸ ਅਤੇ ਮੇਰੇ ਘਰਵਾਲੇ ਤੇ ਤਾਬੜਤੋੜ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement