Become a News Creator

Your local stories, Your voice

Follow us on
Download App fromplay-storeapp-store
Advertisement
Back
Pathankot145001

10 ਕਿਲੋਮੀਟਰ ਸੜਕ ਨਿਰਮਾਣ ਦਾ ਸੁਭਾਅਰੰਭ, 18 ਸਾਲਾਂ ਦੀ ਉਡੀਕ ਖਤਮ!

Ajay Mahajan
Jul 04, 2025 15:30:36
Pathankot, Punjab
ਐਂਕਰ : ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਮਾਰਗ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਨਿਰਮਾਣ ਕਾਰਜ ਦਾ ਸੁਭਾਅਰੰਭ, 3 ਕਰੋੜ 36 ਲੱਖ ਰੁਪਏ ਖਰਚ ਕਰਕੇ ਕੀਤਾ ਜਾਵੇਗਾ 10 ਕਿਲੋਮੀਟਰ ਸੜਕ ਦਾ ਨਿਰਮਾਣ ਵਿਓ 1:  ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਮਾਰਗ ਦਾ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਨਿਰਮਾਣ ਕਾਰਜ ਦਾ ਸੁਭਾਅਰੰਭ, 3 ਕਰੋੜ 36 ਲੱਖ ਰੁਪਏ ਖਰਚ ਕਰਕੇ ਕੀਤਾ ਜਾਵੇਗਾ 10 ਕਿਲੋਮੀਟਰ ਸੜਕ ਦਾ ਨਿਰਮਾਣ, ਪਿਛਲੇ 18-20 ਸਾਲਾਂ ਤੋਂ ਨਹੀਂ ਕੀਤਾ ਸੀ ਸੜਕ ਦਾ ਨਿਰਮਾਣ, ਖਸਤਾ ਹਾਲਤ ਰੋਡ ਤੇ ਕਰ ਦਿੱਤਾ ਸੀ ਲੋਕਾਂ ਨੇ ਆਉਂਣਾ ਜਾਣਾ ਬੰਦ,  ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਸੜਕਾਂ ਦੇ ਜਾਲ ਵਿਛਾਉਂਣ ਦੇ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ ਅੱਜ ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਨੂੰ ਜਾਣ ਵਾਲੀ ਕਰੀਬ 10 ਕਿਲੋਮੀਟਰ ਸੜਕ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕੀਤਾ ਗਿਆ ਹੈ ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਨਰੰਗਪੁਰ ਵਿਖੇ ਸੜਕ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕਰਨ ਮਗਰੋਂ ਕੀਤਾ ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਜਿਸ ਅਧੀਨ ਵਿਧਾਨ ਸਭਾ ਹਲਕਾ ਭੋਆ ਦੇ 74 ਰੋਡ ਅਜਿਹੇ ਹਨ ਜਿਨ੍ਹਾਂ ਦਾ ਨਵਨਿਰਮਾਣ ਕੀਤਾ ਜਾਣਾ ਹੈ ਅਤੇ ਪਿਛਲੇ ਦਿਨ੍ਹਾਂ ਤੋਂ ਲਗਾਤਾਰ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਸੜਕਾਂ ਦੇ ਨਿਰਮਾਣ ਕਾਰਜ ਅਰੰਭ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਨੂੰ ਜਾਣ ਵਾਲੀ ਕਰੀਬ 10 ਕਿਲੋਮੀਟਰ ਸੜਕ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਤਰ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਕਰੀਬ 18-20 ਸਾਲਾਂ ਤੋਂ ਇਸ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ ਸੀ ਅਤੇ ਸੜਕ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਲੋਕਾਂ ਨੇ ਇਸ ਮਾਰਗ ਤੋਂ ਗੁਜਰਨਾ ਵੀ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਕਾਰਜ ਲਈ ਕਰੋੜਾਂ ਰੁਪਏ ਦੀ ਰਾਸੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਵੀ ਕਰੀਬ 3 ਕਰੋੜ 36 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਉਨ੍ਹਾਂ ਇਸ ਮੋਕੇ ਤੇ ਸੜਕ ਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜੋ ਰਾਸ਼ੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਰਾਸ਼ੀ ਵਿੱਚੋਂ ਇੱਕ ਇੱਕ ਪਾਈ ਸੜਕ ਦੇ ਨਿਰਮਾਣ ਕਾਰਜ ਤੇ ਖਰਚ ਕੀਤੀ ਜਾਵੈ ਅਤੇ ਵਧੀਆ ਕਵਾਲਿਟੀ ਅਤੇ ਗੁਣਬੱਤਾ ਵਾਲਾ ਰੋਡ ਇਲਾਕਾ ਨਿਵਾਸੀਆਂ ਨੂੰ ਬਣਾ ਕੇ ਸਮਰਪਿਤ ਕੀਤਾ ਜਾਵੈ। ਬੁਇਟ : ਲਾਲ ਚੰਦ ਕਟਾਰੁਚਕ (ਮੰਤਰੀ)
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement