Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ ਪੁਲਿਸ ਨੇ 01 ਕਿੱਲੋ ਆਈਸ ਡਰੱਗ ਅਤੇ ਪਿਸਟਲ ਨਾਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ!

BHARAT SHARMA
Jul 06, 2025 12:30:23
Amritsar, Punjab
*ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 01 ਕਿੱਲੋ 227 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ) 01 ਗਲੌਕ ਪਿਸਟਲ, ਇੱਕ ਗੱਡੀ ਅਤੇ ਇੱਕ ਮੋਬਾਈਲ ਫੋਨ ਸਮੇਤ ਇੱਕ ਦੋਸ਼ੀ ਗ੍ਰਿਫਤਾਰ* ਗ੍ਰਿਫ਼ਤਾਰ ਦੋਸ਼ੀ: 1. *ਰਵਿੰਦਰ ਸਿੰਘ ਉਰਫ ਵਿੱਕੀ* ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੱਕੜ ਥਾਣਾ ਲੋਪੋਕੇ ਜਿਲਾ ਅੰਮ੍ਰਿਤਸਰ ਰਿਕਵਰੀ:- 1. *01 ਕਿੱਲੋ 227 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ)* 2. *01 ਗਲੌਕ ਪਿਸਟਲ* 3. ਇੱਕ ਆਈ-20 ਗੱਡੀ (ਬਿਨ੍ਹਾ ਨੰਬਰੀ) 4. ਇੱਕ ਮੋਬਾਈਲ ਫੋਨ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਕਾਮਯਾਬੀ ਹਾਸਿਲ ਕਰਦਿਆ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਗੁਰਵਿੰਦਰ ਸਿੰਘ ਡੀ.ਐਸ.ਪੀ ਅਜਨਾਲਾ ਜੀ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਵੱਲੋ ਇੱਕ ਸਪੈਸ਼ਲ਼ ਆਪਰੇਸ਼ਨ ਦੌਰਾਨ ਪੁੱਲ ਨਹਿਰ ਪਿੰਡ ਜਗਦੇਵ ਖੁਰਦ ਤੋਂ ਰਵਿੰਦਰ ਸਿੰਘ ਉਰਫ ਵਿੱਕੀ ਨੂੰ 01 ਕਿੱਲੋ 227 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ) ਅਤੇ 01 ਗਲੌਕ ਪਿਸਟਲ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ਼੍ਰੀ ਗੁਰਵਿੰਦਰ ਸਿੰਘ ਡੀ.ਐਸ.ਪੀ ਅਜਨਾਲਾ ਜੀ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਰਵਿੰਦਰ ਸਿੰਘ ਉਰਫ ਵਿੱਕੀ ਵਾਸੀ ਪਿੰਡ ਕੱਕੜ ਥਾਣਾ ਲੋਪੋਕੇ ਜਿਲਾ ਅੰਮ੍ਰਿਤਸਰ ਅਤੇ ਅਰਮਾਨਦੀਪ ਸਿੰਘ ਵਾਸੀ ਪਿੰਡ ਲੋਧੀ ਗੁੱਜਰ ਥਾਣਾ ਲੋਪੋਕੇ ਜਿਲਾ ਅੰਮ੍ਰਿਤਸਰ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿਚ ਹਨ ਅਤੇ ਉਹਨਾ ਪਾਸੋ ਭਾਰੀ ਮਾਰਤਾ ਵਿੱਚ ਨਸ਼ੇ ਦੀਆ ਖੇਪਾ ਅੱਗੇ ਸ਼ਪਲਾਈ ਕਰਦੇ ਹਨ। ਜਿਸ ਤੇ ਸਪੈਸ਼ਲ ਸੈੱਲ ਦੀ ਟੀਮ ਵੱਲੋ ਪੁੱਲ ਨਹਿਰ ਪਿੰਡ ਜਗਦੇਵ ਖੁਰਦ ਤੋਂ ਨਾਕਾਬੰਦੀ ਦੌਰਾਨ ਉਕਤ ਦੋਸ਼ੀ ਕਾਬੂ ਆ ਗਿਆ। ਜਿਸ ਸਬੰਧੀ ਉਕਤ ਗ੍ਰਿਫਤਾਰ ਦੋਸ਼ੀਆ ਖਿਲਾਫ ਥਾਣਾ ਅਜਨਾਲਾ ਵਿਖੇ ਮੁਕੱਦਮਾ ਨੰ. 177 ਮਿਤੀ 05-07-25 ਜੁਰਮ 21(ਸੀ), 22(ਸੀ)/25/29/61/85 ਐਨ.ਡੀ.ਪੀ.ਐਸ ਐਕਟ, 25/54/59 ਅਸਲਾ ਅੇਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾ ਦੱਸਿਆ ਕਿ ਉਕਤ ਗ੍ਰਿਫਤਾਰ ਦੋਸ਼ੀ ਕੋਲੋ ਕੀਤੀ ਪੁੱਛਗਿਛ ਜਾਰੀ ਹੈ ਅਤੇ ਉਸਦੇ ਸਾਥੀ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਕਤ ਗ੍ਰਿਫਤਾਰ ਦੋਸ਼ੀ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਨੂੰ ਖੰਘਾਲਿਆ ਜਾ ਰਿਹਾ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਰੀ ਕੀਤੀ ਜਾਵੇਗੀ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement