Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

42 ਸਾਲਾ ਵਿਅਕਤੀ ਨੇ ਖੁਦਖੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ!

Rajneesh Bansal
Jul 06, 2025 08:30:33
Jagraon, Punjab
ਐਂਕਰ -- ਜਗਰਾਓਂ ਦੇ ਰਹਿਣ ਵਾਲੇ 42 ਸਾਲ ਦੇ ਇਕ ਵਿਅਕਤੀ ਵਲੋਂ ਤਿੰਨ ਵਿਅਕਤੀਆਂ ਵਲੋਂ ਪੈਸੇ ਵਾਪਿਸ ਨਾ ਦਿੱਤੇ ਜਾਣ ਕਰਕੇ ਆਪਣੀ ਹੀ ਐਨਕਾ ਦੀ ਦੁਕਾਨ ਵਿਚ ਖੁਦਖੁਸ਼ੀ ਕਰ ਲਈ ਤੇ ਖੁਦਖੁਸ਼ੀ ਕਰਨ ਤੋਂ ਪਹਿਲਾਂ ਖੁਦਖੁਸ਼ੀ ਦੇ ਕਾਰਣ ਦੀ ਇਕ ਵੀਡਿਓ ਆਪਣੇ ਫੋਨ ਵਿੱਚ ਬਣਾ ਲਈ। ਫਿਲਹਾਲ ਪੁਲਿਸ ਨੇ ਮ੍ਰਿਤਕ ਵਿਕਰਮ ਸ਼ਰਮਾ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਂ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੂਰੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾਕਿ ਵਿਕਰਮ ਸ਼ਰਮਾ ਜਗਰਾਓਂ ਨੇੜੇ ਕਸਬਾ ਸਿੱਧਵਾਂ ਬੇਟ ਵਿਚ ਐਨਕਾਂ ਦੀ ਦੁਕਾਨ ਕਰਦਾ ਸੀ ਤੇ ਉਥੇ ਹੀ ਉਸਦੀ ਤਬੀਅਤ ਵਿਗੜੀ ਤੇ ਉਸਨੂੰ ਜਗਰਾਓਂ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ,ਜਿਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ ਤੇ ਬਾਅਦ ਵਿਚ ਮ੍ਰਿਤਕ ਦੀ ਲਾਸ਼ ਨੂੰ ਵਿਦੇਸ਼ ਤੋਂ ਉਸਦੀ ਭੈਣ ਦੇ ਆਉਣ ਤੱਕ ਮੋਰਚਰੀ ਵਿੱਚ ਰੱਖ ਦਿੱਤਾ ਗਿਆ। ਪਰ ਜਦੋਂ ਬਾਅਦ ਵਿੱਚ ਉਸਦਾ ਫੋਨ ਚੈਕ ਕੀਤਾ ਗਿਆ ਤਾਂ ਮ੍ਰਿਤਕ ਵਿਕਰਮ ਸ਼ਰਮਾ ਦੇ ਫੋਨ ਵਿੱਚੋ ਉਸ ਵਲੋਂ ਬਣਾਈਆਂ ਵੀਡਿਓ ਮਿਲੀਆਂ,ਜਿਸ ਵਿਚ ਉਸਨੇ ਆਪਣੀ ਦੁਕਾਨ ਦੇ ਨੇੜੇ ਦੇ ਤਿੰਨ ਵਿਅਕਤੀਆਂ ਤੋਂ ਪੈਸੇ ਲੈਣੇ ਸਨ ਤੇ ਉਹ ਪੈਸੇ ਉਸਨੂੰ ਨਹੀਂ ਦੇ ਰਹੇ ਸਨ,ਜਿਸ ਕਰਕੇ ਉਸਨੇ ਖੁਦਖੁਸ਼ੀ ਕਰਨ ਦੀ ਵੀਡਿਓ ਵਿਚ ਕਹੀ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਪਤਨੀ ਤੇ ਮਾਂ ਨੂੰ ਛੱਡ ਗਿਆ ਹੈ,ਜਿਸ ਕਰਕੇ ਓਨਾ ਦਾ ਰੋ ਰੋ ਕੇ ਬੁਰਾ ਹਾਲ ਹੈ। ਫਿਰ ਪੂਰੇ ਮਾਮਲੇ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮ੍ਰਿਤਕ ਦਾ ਫੋਨ ਕਬਜੇ ਵਿਚ ਲੈਂ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਉਥੇ ਹੀ ਦੂਜੇ ਪਾਸੇ ਜਿਹੜੇ ਵਿਅਕਤੀਆਂ ਨੇ ਮ੍ਰਿਤਕ ਦੇ ਪੈਸੇ ਦੇਣੇ ਸਨ,ਓਨਾ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾਕਿ ਓਨਾ ਨੂੰ ਇਸ ਬਾਰੇ ਕੁਝ ਨਹੀਂ ਪਤਾ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦੀ ਜਾਂਚ ਵਿਚ ਉਹ ਪੂਰਾ ਸਹਿਯੋਗ ਕਰਨਗੇ। ਬਾਈਟ -- ਮ੍ਰਿਤਕ ਦੇ ਪਰਿਵਾਰਿਕ ਮੈਂਬਰ ਬਾਈਟ -- ਪੈਸੇ ਦੇਣ ਵਾਲਿਆਂ ਦੇ ਪਰਿਵਾਰਿਕ ਮੈਂਬਰ ਬਾਈਟ -- ਪੁਲਿਸ ਅਧਿਕਾਰੀ ਪਰਮਜੀਤ ਸਿੰਘ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement