Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

ਪਟਿਆਲਾ ਵਿੱਚ ਡਾਇਰੀਆ ਦੀ ਬਿਮਾਰੀ, 30 ਲੋਕ ਪੀੜਿਤ!

BALINDER SINGH
Jul 06, 2025 08:05:51
Patiala, Punjab
STORY IDEA STATION PATIALA ETA 1PM ਪਟਿਆਲਾ ਦੇ ਸਰਹੰਦ ਬਾਈਪਾਸ ਦੇ ਉੱਪਰ ਪੈਂਦੇ ਅਲੀਪੁਰ ਵਿਖੇ ਪਿਛਲੇ 2 ਦਿਨਾਂ ਤੋਂ ਤਕਰੀਬਨ 30 ਲੋਕ ਡਾਇਰੀਆ ਦੀ ਬਿਮਾਰੀ ਦੇ ਨਾਲ ਪੀੜਿਤ ਪਾਏ ਗਏ ਜਿਨਾਂ ਦੇ ਵਿੱਚੋਂ ਅੱਠ ਦੇ ਕਰੀਬ ਜਣਿਆਂ ਨੂੰ ਪਟਿਆਲਾ ਦੇ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਨਾਂ ਦੇ ਵਿੱਚੋਂ ਫਿਲਹਾਲ ਪੰਜ ਠੀਕ ਹੋ ਕੇ ਘਰ ਵਾਪਸ ਭੇਜ ਦਿੱਤੇ ਗਏ ਹਨ। ਇਸ ਬੰਦੇ ਜਾਣਕਾਰੀ ਦਿੰਦਿਆਂ ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਅਸੀਂ ਕੱਲ ਤੋਂ ਹੀ ਡਾਕਟਰਾਂ ਦੀਆਂ ਪੱਕੀਆਂ ਟੀਮਾਂ ਇੱਥੇ ਬਿਠਾਈਆਂ ਹੋਈਆਂ ਹਨ ਜੋ ਘਰ ਘਰ ਜਾ ਕੇ ਲੋਕਾਂ ਦੇ ਸੈਂਪਲ ਵੀ ਲੈ ਰਹੇ ਹਨ ਅਤੇ ਲੋਕਾਂ ਨੂੰ ਓਆਰਐਸ ਅਤੇ ਹੋਰ ਵੀ ਦਵਾਈਆਂ ਦੇ ਰਹੇ ਹਨ ਅਤੇ ਜੇਕਰ ਕੋਈ ਜਿਆਦਾ ਸੀਰੀਅਸ ਲੱਗਦਾ ਹੈ ਤਾਂ ਉਸ ਨੂੰ ਫੋਰਨ ਤੌਰ ਦੇ ਉੱਪਰ ਹੋਸਪਿਟਲ ਰੈਫਰ ਕੀਤਾ ਜਾ ਰਿਹਾ ਹੈ।। ਉਹਨਾਂ ਦੱਸਿਆ ਕਿ ਅਸੀਂ ਕੱਲ ਹੀ ਇੱਕ ਪੱਤਰ ਲਿਖ ਕੇ ਨਗਰ ਨਿਗਮ ਨੂੰ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਮਿਕਸਿੰਗ ਹੋਣ ਦੇ ਖਦਸ਼ੇ ਸਬੰਧੀ ਇੱਕ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਫੌਰਨ ਨਗਰ ਨਿਗਮ ਦੀਆਂ ਟੀਮਾਂ ਦੇ ਦੁਆਰਾ ਕਨੈਕਸ਼ਨ ਕੱਟ ਦਿੱਤੇ ਗਏ ਸਨ ਫਿਲਹਾਲ ਹੁਣ ਹਾਲਾਤ ਕੰਟਰੋਲ ਹੇਠਾਂ ਹਨ । ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਦਸਤ ਜਾਂ ਉਲਟੀਆਂ ਦੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਆਪਣੇ ਨਜ਼ਦੀਕੀ ਡਿਸਪੈਂਸਰੀ ਨੂੰ ਸੰਪਰਕ ਕਰਨਾ ਅਤੇ ਇਸ ਮੌਸਮ ਦੇ ਵਿੱਚ ਪਾਣੀ ਨੂੰ ਉਬਾਲ ਕੇ ਹੀ ਪੀਣ। ਬਾਈਟ ਡਾਕਟਰ ਗੁਰਪ੍ਰੀਤ ਬਾਈਟ ਇਲਾਕਾ ਨਿਵਾਸੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement