Back
मिलकफेड पंजाब चेयरमैन का इस्तीफा: किसानों के विकास के लिए नया दौर शुरू
RBRohit Bansal
Mar 03, 2026 10:16:23
Chandigarh, Chandigarh
ਪੰਜਾਬ ਦੇਸ਼ ਅਤੇ ਦੁਨੀਆਂ ਚ ਵੱਸਦੇ ਪੰਜਾਬੀਓ ਅਤੇ ਮੇਰੀ ਪਾਰਟੀ ਦੇ ਸਮੂਹ ਸਾਥੀਓ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਵਿਧਾਨ ਸਭਾ ਹਲਕਾ ਖਰੜ ਮੋਹਾਲੀ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਤੁਹਾਡੇ ਰੂਬਰੂ ਹਾਂ ਜੋ ਕੱਲ 2 ਮਾਰਚ 2026 ਤੱਕ ਮਿਲਕਫੈਡ ਪੰਜਾਬ ਦੇ ਚੇਅਰਮੈਨ ਵਜੋਂ ਪੰਜਾਬ ਸਰਕਾਰ ਨੂੰ ਸੇਵਾਵਾਂ ਦੇ ਰਿਹਾ ਸੀ । ਮੈਂ 28 ਫਰਵਰੀ ਨੂੰ ਆਪਣੇ ਚੇਅਰਮੈਨ ਦੇ ਅਹੁਦੇ ਤੋਂ ਪਾਰਟੀ ਦੇ ਹੁਕਮਾਂ ਮੁਤਾਬਕ ਅਸਤੀਫਾ ਦੇ ਦਿੱਤਾ ਸੀ ਜੋ 2 ਮਾਰਚ ਨੂੰ ਮਨਜ਼ੂਰ ਹੋਇਆ ਕਿਉਂਕਿ ਮੇਰੇ ਲਈ ਮੇਰਾ ਹਲਕਾ ਖਰੜ ਹਮੇਸ਼ਾ ਪ੍ਰਾਰਥਮਿਕ ਰਿਹਾ ਹੈ ਮੈਨੂੰ ਇਸ ਗੱਲ ਦਾ ਵੱਡਾ ਸਕੂਨ ਅਤੇ ਤਸੱਲੀ ਰਹੀ ਹੈ ਕਿ ਮੇਰੇ ਅਸਤੀਫੇ ਦੀ ਖਬਰ ਉਪਰੰਤ ਮੈਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਫੋਨ ਅਤੇ ਮੈਸੇਜ ਆ ਰਹੇ ਹਨ। ਹਰ ਇੱਕ ਦਾ ਜਵਾਬ ਦੇਣਾ ਕੋਸ਼ਿਸ਼ ਦੇ ਬਾਵਜੂਦ ਸੰਭਵ ਨਹੀਂ ਹੈ ਇਸ ਕਰਕੇ ਮੈਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ । ਇਨੀ ਜਿਆਦਾ ਅਪਨਤ ਜਿਤਾਉਣ ਲਈ ਆਪ ਸਭ ਦਾ ਦਿਲੋਂ ਧੰਨਵਾਦ । ਸਾਥੀਓ 27 ਸਤੰਬਰ 2022 ਨੂੰ ਜਦੋਂ ਮੈਂ ਮਿਲਕ ਫੈਡ ਪੰਜਾਬ ਦੇ ਚੇਅਰਮੈਨ ਵਜੋਂ ਜਿੰਮੇਵਾਰੀ ਸੰਭਾਲੀ ਸੀ ਉਦੋਂ ਮਿਲਕ ਫੈਡ ਦੀ ਸਲਾਨਾ ਟਰਨ ਓਵਰ ਕਰੀਬ 4200 ਕਰੋੜ ਸੀ ਤਸੱਲੀ ਇਸ ਗੱਲ ਦੀ ਹੈ ਕਿ ਅੱਜ ਇਸ ਦੀ ਟਰਨ ਓਵਰ 6800 ਕਰੋੜ ਪਲਸ ਹੈ । ਦਹਾਕਿਆਂ ਤੋਂ ਜੰਮੀ ਭਰਿਸ਼ਟਾਚਾਰ ਵਿਰੁੱਧ ਅੰਦਰੋਂ ਅਤੇ ਬਾਹਰੋਂ ਡੱਟ ਕੇ ਲੜਾਈ ਲੜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਭਰਿਸ਼ਟਾਚਾਰ ਵਿਰੁੱਧ ਲੜਾਈ ਅਤੇ ਅਦਾਰੇ ਦੀ ਤਰੱਕੀ ਲਈ ਡਟ ਕੇ ਸਾਥ ਦਿੱਤਾ ਅਤੇ ਪਹਿਲੀ ਵਾਰ ਮਿਲਕਫੈਡ ਨੂੰ ਸਲਾਨਾ ਸੌ ਸੌ ਕਰੋੜ ਰੁਪਏ ਮਦਦ ਸ਼ੁਰੂ ਕੀਤੀ ਤਾਂ ਕਿ ਮਿਲਕਫੈਡ ਅਤੇ ਦੁੱਧ ਉਤਪਾਦਕ ਖੁਸ਼ਹਾਲ ਹੋਣ। ਮੈਂ ਆਪਣੇ ਕਾਰਜ ਕਾਲ ਦੌਰਾਨ ਅਦਾਰਾ ਮਿਲਕਫੈਡ ਵੇਰਕਾ ਨੂੰ ਤਰੱਕੀ ਦੀਆਂ ਰਾਹਾਂ ਤੇ ਪਹੁੰਚਾਉਣ ਲਈ ਕਿਸਾਨ,ਮਜਦੂਰ ਅਤੇ ਹਰ ਵਰਗ ਨੂੰ ਨਾਲ ਲੇ ਕੇ ਪਾਰਟੀਬਾਜੀ ਤੋਂ ਉੱਪਰ ਉਠ ਕੇ ਚੰਗੇ ਲੋਕਾਂ ਨੂੰ ਨਾਲ ਲੈ ਕੇ ਅਦਾਰੇ ਦੀ ਚੜ੍ਹਦੀ ਕਲਾ ਲਈ ਤਤਪਰ ਰਿਹਾ ਹਾਂ ਜਿਸ ਦਾ ਮੈਨੂੰ ਅੰਦਰੂਨੀ ਸਕੂਨ ਹੈ । ਸਭ ਨੂੰ ਨਾਲ ਲੇ ਕੇ ਕਾਰਜ ਕੀਤੇ ਹਨ ਅਤੇ ਇਸ ਗੱਲ ਦਾ ਸਕੂਨ ਹੈ ਕਿ ਕੋਈ ਵੀ ਮੈਨੂੰ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਤੇ ਕੋਈ ਬੇਈਮਾਨੀ ਕੀਤੀ ਹੈ ਜਾਂ ਕੋਈ ਕੁਤਾਹੀ ਕੀਤੀ ਹੈ ਸਾਰਾ ਕਾਰਜ ਮੇਰਾ ਬਿਲਕੁਲ ਚਿੱਟੀ ਚਾਦਰ ਵਰਗਾ ਹੈ ਪਿਛਲੀਆਂ ਸਰਕਾਰਾਂ ਵੱਲੋਂ ਸੀਟੀਸੀ ਰਾਹੀਂ ਅਦਾਰੇ ਦਾ ਨਿੱਜੀਕਰਨ ਕਰਨ ਦੀ ਜੋ ਚੋਰ ਮੋਰੀ ਖੋਲੀ ਗਈ ਸੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਸਹਿਯੋਗ ਨਾਲ ਬੰਦ ਕਰਾਇਆ ਜਿਸ ਨਾਲ ਹਜ਼ਾਰਾਂ ਮੁਲਾਜ਼ਮਾਂ ਦਾ ਆਰਥਿਕ ਮਾਨਸਿਕ ਸ਼ੋਸ਼ਣ ਬੰਦ ਹੋਇਆ ਅਤੇ ਕਰੀਬ ਪੰਜ ਹਜਾਰ ਨਵੇ ਮੁਲਾਜ਼ਮਾਂ ਦੀ ਭਰਤੀ ਲਈ ਰਾਹ ਖੋਲਿਆ। ਇਸ ਤਰ੍ਹਾਂ ਦੀਆਂ ਦਰਜਨਾਂ ਉਪਲਬਧੀਆਂ ਨਾਲ ਅਦਾਰੇ ਨੂੰ ਅਲਵਿਦਾ ਕਹਿਣ ਸਮੇਂ ਮਾਣ ਮਹਿਸੂਸ ਹੋ ਰਿਹਾ ਹੈ ਬਾਕੀ ਗੱਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਨਾਲ ਧੰਨਵਾਦੀ ਮੁਲਾਕਾਤ ਕਰਨ ਉਪਰੰਤ ਫਿਰ ਸਾਂਝੀਆਂ karਾਂਗੇ । ਧੰਨਵਾਦ ਸਹਿਤ ਤੁਹਾਡਾ ਆਪਣਾ ਨਰਿੰਦਰ ਸਿੰਘ ਸ਼ੇਰਗਿੱਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 03, 2026 11:45:530
Report
RKRAJESH KATARIA
FollowMar 03, 2026 11:45:310
Report
MJManoj Joshi
FollowMar 03, 2026 11:34:290
Report
KSKuldeep Singh
FollowMar 03, 2026 11:33:080
Report
MSManish Sharma
FollowMar 03, 2026 11:30:340
Report
MJManoj Joshi
FollowMar 03, 2026 11:17:520
Report
SSSanjay Sharma
FollowMar 03, 2026 11:17:120
Report
TBTarsem Bhardwaj
FollowMar 03, 2026 11:04:430
Report
KBKulbir Beera
FollowMar 03, 2026 11:01:470
Report
MJManoj Joshi
FollowMar 03, 2026 10:32:53Chandigarh, Chandigarh:punjab cabinet की बैठक पाँच मार्च को मुख्यमंत्री निवास पर की जाएगी
0
Report
MSManish Shanker
FollowMar 03, 2026 10:30:340
Report
KKKIRTIPAL KUMAR
FollowMar 03, 2026 10:30:170
Report
TBTarsem Bhardwaj
FollowMar 03, 2026 10:18:310
Report
MSManish Shanker
FollowMar 03, 2026 10:17:420
Report
SSSanjay Sharma
FollowMar 03, 2026 10:16:30Noida, Uttar Pradesh:MUMBAI: FLIGHT FROM DUBAI ARRIVES AT AIRPORT AMID ISRAEL-IRAN CONFLICT/ VISUALS/ REAX
0
Report
