Back
शिरोमणी कमेटी के प्रमुख पदों की कार्यकारी नियुक्तियों पर सवाल: प्रशासनिक मजबूरी या साजिश?
SSSanjay Sharma
Mar 03, 2026 11:17:12
Noida, Uttar Pradesh
ਸ਼੍ਰੋਮਣੀ ਕਮੇਟੀ ‘ਚ ਕਾਰਜਕਾਰੀ ਪ੍ਰਬੰਧਨ ਮਜਬੂਰੀ ਜਾਂ ਸਾਜਿਸ਼? : ਪ੍ਰੋ. ਸਰਚੰਦਾ ਸਿੰਘ ਖਿਆਲਾਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਕੱਤਰ ਸੈਕਸ਼ਨ 85 ਅਤੇ ਅਮਲਾ ਵਿਭਾਗ — ਸਭ ਕੁਝ ਕਾਰਜਕਾਰੀ!
ਅੰਮ੍ਰਿਤਸਰ: 3 ਮਾਰਚ
ਸਿੱਖ ਚਿੰਤਕ ਅਤੇ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਗੁਰਦੁਆਰਾ ਸੈਕਸ਼ਨ 85 ਦੇ ਸਕੱਤਰ ਅਤੇ ਅਮਲਾ ਵਿਭਾਗ ਦੇ ਪ੍ਰਬੰਧ ਵਰਗੇ ਸਾਰੇ ਅਹਿਮ ਅਹੁਦੇ ਕਾਰਜਕਾਰੀ ਤੌਰ ‘ਤੇ ਚਲਾਏ ਜਾ ਰਹੇ ਹੋਣ ਦੀ ਸਥਿਤੀ ਉਤੇ ਚਿੰਤਾ ਜਤਾਉਂਦਿਆਂ ਸਖਤ ਸਵਾਲ ਕੀਤਾ ਹੈ ਕਿ ਕੀ ਇਹ ਸਿਰਫ਼ ਪ੍ਰਸ਼ਾਸਨਿਕ ਮਜਬੂਰੀ ਹੈ ਜਾਂ ਸਿਆਸੀ ਮੁਫ਼ਾਦ ਦੀ ਪੂਰਤੀ ਲਈ ਯੋਜਨਾਬੱਧ ਸਾਜਿਸ਼ ਅਧੀਨ ਅਹੁਦਿਆਂ ਨੂੰ ਅਸਥਿਰ ਰੱਖ ਕੇ ਨਿਯੰਤਰਣ ਬਣਾਈ ਰੱਖਣ ਦੀ ਰਣਨੀਤੀ ਹੈ?
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਜੋ ਸਿੱਖ ਕੌਮ ਦੀਆਂ ਅਣਗਿਣਤ ਸ਼ਹੀਦੀਆਂ ਅਤੇ ਸੰਘਰਸ਼ਾਂ ਦਾ ਪਰਿਣਮ ਹੈ, ਅੱਜ ਇੱਕ ਗੰਭੀਰ ਪ੍ਰਸ਼ਨ ਚਿੰਨ੍ਹ ਹੇਠ ਖੜੀ ਹੋ ਚੁੱਕੀ ਹੈ, ਜਦੋਂ ਇੱਕ ਪਾਸੇ ਕਰੋੜਾਂ ਦੇ ਘਪਲੇ ਸਾਹਮਣੇ आ ਰਹੇ ਹਨ ਅਤੇ ਦੂਜੇ ਪਾਸੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਹਿ ਦੇਣਾ ਕਿ “ਵੱਡੇ ਪ੍ਰਬੰਧ ਵਿੱਚ 10–20 ਘਪਲੇ ਰੋਜ਼ਾਨਾ ਹੋ ਹੀ ਜਾਂਦੇ ਹਨ”,. ਇਹ ਬਿਆਨ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਸੰਸਥਾਤਮਕ ਗਿਰਾਵਟ ਦੀ ਮਨੋਵਿਰਤੀ ਨੂੰ ਦਰਸਾਉਂਦਾ ਹੈ ਅਤੇ ਜਵਾਬਦੇਹੀ ਤੋਂ ਸਪਸ਼ਟ ਪਲਾਇਨ ਹੈ।
ਮੌਜੂਦਾ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮਰਿਆਦਾ ਪ੍ਰਬੰਧਨ ਅਤੇ ਸ਼੍ਰੋਮਣੀ ਕਮੇਟੀ ਦਾ ਅਹਿਮ ਪ੍ਰਬੰਧਕੀ ਅਮਲਾ ਇੱਕ ਅਸਥਾਈ ਢਾਂਚੇ ‘ਤੇ ਟਿਕਿਆ ਹੋਇਆ ਹੈ।
ਸਵਾਲ ਸਪਸ਼ਟ ਹੈ — ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਕਾਰਜਕਾਰੀ ਤੌਰ ‘ਤੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਤੌਰ ‘ਤੇ, ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਦੇ ਹੁੰਦਿਆਂ ਜਿੰਮੇਵਾਰੀ ਕਾਰਜਕਾਰੀ ਵਿਵਸਥਾ ‘ਤੇ ਹੈ। ਗੁਰਦੁਆਰਾ ਸੈਕਸ਼ਨ 85 ਦੇ ਸਕੱਤਰ ਕਾਰਜਕਾਰੀ ਤੌਰ ‘ਤੇ, ਅਤੇ ਅਮਲਾ ਵਿਭਾਗ ਦੀ ਜਿੰਮੇਵਾਰੀ ਮੀਤ ਸਕੱਤਰ ਕੋਲ ਹੈ।
ਕੀ ਇਹ ਸਿਰਫ਼ ਪ੍ਰਸ਼ਾਸਨਿਕ ਮਜਬੂਰੀ ਨਾ ਹੋ ਕੇ ਅਹੁਦਿਆਂ ਨੂੰ ਅਸਥਿਰ ਰੱਖ ਕੇ ਕੇਂਦਰੀਕ੍ਰਿਤ ਨਿਯੰਤਰਣ ਬਣਾਈ ਰੱਖਣ ਦੀ ਯੋਜਨਾ ਨਹੀਂ?
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇੱਕ ਸਾਲ ਤੋਂ ਸਥਾਈ ਜਥੇਦਾਰ ਨਹੀਂ ਹੈ। 16 ਜੂਨ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਕਾਰਜਕਾਰੀ ਸੇਵਾਵਾਂ ਵਾਪਸ ਲਈਆਂ ਗਈਆਂ। ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਵੀ ਸੌਂਪੀਆਂ ਗਈਆਂ।
ਫਿਰ 7 ਮਾਰਚ 2025 ਨੂੰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਤੋਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਬਣਾਕੇ ਕਾਰਜਕਾਰੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਵੀ ਦੇ ਦਿੱਤੀਆਂ ਗਈਆਂ।
ਉਸ ਵੇਲੇ ਦਾਅਵਾ ਕੀਤਾ ਗਿਆ ਕਿ ਜਲਦ ਹੀ ਸਥਾਈ ਜਥੇਦਾਰ ਨਿਯੁਕਤ ਕੀਤਾ ਜਾਵੇਗਾ, ਪਰ ਇੱਕ ਸਾਲ ਬੀਤ ਚੁੱਕਾ ਹੈ — ਅਜੇ ਤੱਕ ਕੋਈ ਸਥਾਈ ਨਿਯੁਕਤੀ ਨਹੀਂ ਹੋਈ। ਇਸੇ ਦੌਰਾਨ ਗਿਆਨੀ ਗੜਗੱਜ ਦੀ ਦੁਬਾਰਾ ਦਸਤਾਰਬੰਦੀ ਦੇ ਵੇਲੇ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵੱਲੋਂ ਅਕਾਲ ਤਖਤ ਸਾਹਿਬ ‘ਤੇ ਪੱਕਾ ਜਥੇਦਾਰ ਲਗਾਉਣ ਲਈ ਕੀਤੀ ਅਪੀਲ ਨੂੰ ਹੁਣ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ। ਕੀ ਪੰਥ ਦੇ ਸਰਵੋਚ ਤਖ਼ਤ ਨੂੰ ਅਣਿਸ਼ਚਿਤਤਾ ਵਿੱਚ ਰੱਖਣਾ ਸਹੀ ਪ੍ਰਬੰਧ ਹੈ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੁਬਾਨੀ ਪ੍ਰਬੰਧ ਹੇਠ ਹੈ। 26 ਫਰਵਰੀ 2026 ਨੂੰ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਜਬਰੀ ਸੇਵਾ-ਮੁਕਤ ਕਰ ਦਿੱਤਾ ਗਿਆ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਪਾਸੋਂ ਜਿੰਮੇਵਾਰੀਆਂ “ਜੁਬਾਨੀ” ਤੌਰ ‘ਤੇ ਲਈਆਂ ਜਾ ਰਹੀਆਂ ਹਨ।
ਨਾ ਕੋਈ ਲਿਖਤੀ ਹੁਕਮ, ਨਾ ਕੋਈ ਪਾਰਦਰਸ਼ੀ ਪ੍ਰਕਿਰਿਆ।
ਕੀ ਸਿੱਖ ਕੌਮ ਦੇ ਆਧਿਆਤਮਿਕ ਕੇਂدਰ ਦਾ ਪ੍ਰਬੰਧ ਇਸ ਤਰ੍ਹਾਂ ਜੁਬਾਨੀ ਹੁਕਮਾਂ ‘ਤੇ ਚੱਲੇਗਾ?
ਸਕੱਤਰ ਸੈਕਸ਼ਨ 85 ਅਤੇ ਅਮਲਾ ਵਿਭਾਗ ਦੇ ਸਕੱਤਰ ਪ੍ਰਤਾਪ ਸਿੰਘ ਦੇ ਗੁਰਦੁਆਰਾ ਅੰਬ ਸਾਹਿਬ ਜ਼ਮੀਨ ਘੁਟਾਲੇ ਦੇ ਵਿਵਾਦਾਂ ਤੋਂ ਬਾਅਦ ਜਿੰਮੇਵਾਰੀਆਂ ਵਧੀਕ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਨੂੰ ਕਾਰਜਕਾਰੀ ਤੌਰ ਬਾਰੇ ਦੇ ਦਿੱਤੀਆਂ ਗਈਆਂ।
ਅਮਲਾ ਵਰਗਾ ਅਹਿਮ ਵਿਭਾਗ ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ ਸਿੰਘ ਮੀਤ ਸਕੱਤਰ ਕੋਲ ਹੈ।
ਕੀ ਸ਼੍ਰੋਮਣੀ ਕਮੇਟੀ ਕੋਲ ਯੋਗ, ਨਿਰਪੱਖ ਅਤੇ ਮਜ਼ਬੂਤ ਅਧਿਕਾਰੀ ਨਹੀਂ ਹਨ?
ਜਾਂ ਫਿਰ ਇਹ ਮੰਨ ਲਿਆ ਜਾਵੇ ਕਿ ਕਾਰਜਕਾਰੀ ਪ੍ਰਬੰਧ ਇਸ ਲਈ ਹੈ ਕਿ ਅਹੁਦੇਦਾਰ ਸੁਤੰਤਰ ਫੈਸਲੇ ਨਾ ਲੈ ਸਕਣ?
ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਵਰਗੇ ਅਹੁਦੇਦਾਰਾਂ ਦੀ ਲਗਾਤਾਰ ਬਦਲੀ ਇੱਕ ਰੁਝਾਨ ਨੂੰ ਦਰਸਾਉਂਦੀ ਹੈ।
ਕੀ ਜੋ ਵੀ ਅਕਾਲੀ ਲੀਡਰਸ਼ਿਪ ਦੀਆਂ ਇੱਛਾਵਾਂ ਦੀ ਪੂਰਤੀ ਨਾ ਕਰੇ ਜਾਂ ਆਪਣੀ ਮਨਮਰਜ਼ੀ ਅਨੁਸਾਰ ਨਾ ਚਲੇ, ਉਸ ਨੂੰ ਹਟਾ ਦੇਣਾ ਹੀ ਨਵਾਂ ਮਾਪਦੰਡ ਬਣ ਗਿਆ ਹੈ?
ਸਵਾਲ ਇਹ ਉੱਠਦਾ ਹੈ ਕਿ ਜੇ ਯੋਗ ਸ਼ਖਸੀਅਤਾਂ ਮੌਜੂਦ ਹਨ ਤਾਂ ਸਥਾਈ ਨਿਯੁਕਤੀਆਂ ਕਿਉਂ ਨਹੀਂ? ਜੇ ਨਹੀਂ ਹਨ, ਤਾਂ ਇਹ ਸ਼੍ਰੋਮਣੀ ਕਮੇਟੀ ਦੀ ਸੰਰਚਨਾਤਮਕ ਅਸਫਲਤਾ ਹੈ। ਇਸ ਨੂੰ ਦੂਰ ਕਰਨ ਲਈ ਕੀ ਸ਼੍ਰੋਮਣੀ ਕਮੇਟੀ ਕੋਲ ਕੋਈ ਯੋਜਨਾ ਹੈ ਵੀ? ਦੋਹਾਂ ਹਾਲਾਤਾਂ ਵਿੱਚ ਸਵਾਲ ਸੰਸਥਾ ਦੀ ਸਾਖ ‘ਤੇ ਖੜਾ ਹੁੰਦਾ ਹੈ।
ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਸ਼ਹੀਦੀਆਂ ਨਾਲ ਸਥਾਪਿਤ ਕੀਤੀ ਗਈ ਸੰਸਥਾ ਹੈ। ਇਸ ਨੂੰ ਇੰਨੀ ਅਸਥਿਰਤਾ ਵੱਲ ਨਾ ਧੱਕਿਆ ਜਾਵੇ ਕਿ ਪੂਰਾ ਪ੍ਰਬੰਧ ਹੀ “ਕਾਰਜਕਾਰੀ” ਬਣ ਕੇ ਰਹਿ ਜਾਵੇ।
6 ਮਾਰਚ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ —
ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਈ ਜਥੇਦਾਰ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਥਾਈ ਮੁੱਖ ਗ੍ਰੰਥੀ,
ਸੈਕਸ਼ਨ 85 ਲਈ ਸਥਾਈ ਸਕੱਤਰ,
ਅਤੇ ਅਮਲਾ ਵਿਭਾਗ ਲਈ ਯੋਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ।
ਨਹੀਂ ਤਾਂ ਆਉਣ ਵਾਲਾ ਬਜਟ ਜਨਰਲ ਇਜਲਾਸ ਇਤਿਹਾਸ ਵਿੱਚ ਇੱਕ ਅਜਿਹੇ ਅਜਲਾਸ ਵਜੋਂ ਦਰਜ ਹੋਵੇਗਾ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਾਰਜਕਾਰੀ ਰੂਪ ਵਿੱਚ ਹੀ ਸ਼ਾਮਲ ਹੋਣਗੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowMar 03, 2026 12:31:180
Report
KSKuldeep Singh
FollowMar 03, 2026 12:21:170
Report
DSDharmindr Singh
FollowMar 03, 2026 12:17:000
Report
SBSANJEEV BHANDARI
FollowMar 03, 2026 12:04:270
Report
TBTarsem Bhardwaj
FollowMar 03, 2026 12:04:120
Report
BNBISHESHWAR NEGI
FollowMar 03, 2026 12:03:460
Report
RBRohit Bansal
FollowMar 03, 2026 12:03:160
Report
HSHarmeet Singh Maan
FollowMar 03, 2026 12:01:090
Report
KDKuldeep Dhaliwal
FollowMar 03, 2026 12:00:540
Report
BKBIMAL KUMAR
FollowMar 03, 2026 11:45:530
Report
RKRAJESH KATARIA
FollowMar 03, 2026 11:45:310
Report
MJManoj Joshi
FollowMar 03, 2026 11:34:290
Report
KSKuldeep Singh
FollowMar 03, 2026 11:33:080
Report
MSManish Sharma
FollowMar 03, 2026 11:30:340
Report
MJManoj Joshi
FollowMar 03, 2026 11:17:520
Report
