Back
लुधियाणा शिवाजी नगर में चोरों का कहर: कन्फेक्शनरी दुकान पर हमला, व्यापारी भयभीत
TBTarsem Bhardwaj
Mar 03, 2026 10:18:31
Ludhiana, Punjab
ਲੁਧਿਆਾਣਾ ਸ਼ਿਵਾਜੀ ਨਗਰ ਵਿੱਚ ਚੋਰਾਂ ਦਾ ਕਹਿਰ, ਕਨਫੈਕਸ਼ਨਰੀ ਦੁਕਾਨ ਨਿਸ਼ਾਨਾ — ਮਾਲਕ ’ਤੇ ਹਮਲਾ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਲੁੱਟ ਕਰਨ ਵਾਲਿਆ ਦੀ ਵੀਡਿਓ ਸੀ ਸੀ ਟੀਵੀ ਵਿਚ ਹੋਈ ਕੈਦ ਇਲਾਕੇ ਦੇ ਲੋਕਾਂ ਦਾ ਕਹਿਣਾ ਕੀ ਆਏ ਦਿਨ ਦਿਹਾੜੇ ਇਸ ਲੁੱਟ ਖੋਹ ਦੀਆ ਘਟਨਾਵਾਂ ਵਾਪਰ ਰਹੀਆ ਪੁਲਿਸ ਖ਼ਿਲਾਫ਼ ਕੀਤਾ ਪਰਦਰਸ਼ਨ
ਲੁਧਿਆਣਾ ਸ਼ਿਵਾਜੀ ਨਗਰ ਇਲਾਕੇ ਵਿੱਚ ਬੀਤੀ ਰਾਤ ਚੋਰਾਂ ਨੇ ਇਕ ਵਾਰ ਫਿਰ ਵਪਾਰੀਆਂ ਦੀ ਨੱਕ ਵਿੱਚ ਦਮ ਕਰ ਦਿੱਤਾ। ਡੇਢ ਵਜੇ ਦੇ ਕਰੀਬ ਦੋ ਨਕਾਬਪੋਸ਼ ਬਾਈਕ ਸਵਾਰ ਚੋਰਾਂ ਨੇ ਇੱਕ ਕਨਫੈਕਸ਼ਨਰੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਦੋਵੇਂ ਚੋਰ ਮੂੰਹ ਢੱਕ ਕੇ ਆਏ ਅਤੇ ਪਹਿਲਾਂ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰਨ ਲੱਗੇ। ਸ਼ਟਰ ਦੀ ਆਵਾਜ਼ ਸੁਣ ਕੇ ਦੁਕਾਨ ਮਾਲਕ ਹੇਠਾਂ ਆ ਗਿਆ ਅਤੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚੋਰਾਂ ਨੇ ਆਪਣੀ ਕੋਲ ਮੌਜੂਦ ਹਥਿਆਰਾਂ ਨਾਲ ਮਾਲਕ ਉੱਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਮਾਲਕ ਦਾ ਭਰਾ ਵੀ ਮੌਕੇ ’ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਚੋਰ ਘਬਰਾ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ।
ਦਿਲਚਸਪ ਗੱਲ ਇਹ ਰਹੀ ਕਿ ਚੋਰ ਆਪਣੀ ਬਾਈਕ ਮੌਕੇ ’ਤੇ ਹੀ ਛੱਡ ਕੇ ਭੱਜ ਗਏ। ਜਾਣਕਾਰੀ ਅਨੁਸਾਰ ਚੋਰਾਂ ਦੇ ਹੱਥਾਂ ਵਿੱਚ ਬੀਅਰ ਦੀਆਂ ਬੋਤਲਾਂ, ਸੰਗਲ ਅਤੇ ਸੂਆ ਵਰਗੇ ਤੇਜ਼ ਹਥਿਆਰ ਸਨ, ਜਿਨ੍ਹਾਂ ਨਾਲ ਉਹਨਾਂ ਨੇ ਦੁਕਾਨ ਮਾਲਕ ਉੱਤੇ ਵਾਰ ਕੀਤਾ। ਘਟਨਾ ਦੌਰਾਨ ਇਕ ਮਹਿਲਾ ਨੂੰ ਵੀ ਚੋਟਾਂ ਆਈਆਂ ਹਨ।ਇਲਾਕਾ ਵਾਸੀਆਂ ਨੇ ਕਿਹਾ ਕਿ ਸ਼ਿਵਾਜੀ ਨਗਰ ਵਿੱਚ ਲਗਾਤਾਰ ਚੋਰੀਆਂ, ਲੁੱਟਾਂ ਅਤੇ ਹਿੰਸਕ ਵਾਰਦਾਿਤਾਂ ਵੱਧ ਰਹੀਆਂ ਹਨ, ਜਿਸ ਕਾਰਨ ਉਹ ਆਪਣੀ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਚੋਰੀਆਂ ਹੁੰਦੀਆਂ ਰਹੀਆਂ ਤਾਂ ਵਪਾਰ ਕਰਨਾ ਮੁਸ਼ਕਿਲ ਹੋ ਜਾਵੇਗਾ। “ਜੇ ਅਸੀਂ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ?” ਇੱਕ ਵਪਾਰੀ ਨੇ ਗੁੱਸਾ ਜਤਾਉਂਦਿਆਂ ਕਿਹਾ।ਵਾਰਡ ਨੰਬਰ 79 ਦੇ ਕੌਂਸਲਰ ਸਿਮਰਨਜੀਤ ਸਿੰਘ ਸਿੰਮੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਦਿਨ ਦਿਹਾੜੇ ਇੱਕ ਵਪਾਰੀ ’ਤੇ ਸੂਆ ਮਾਰ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਵਿਰੋਧ ਵਿੱਚ ਵਪਾਰੀਆਂ ਵੱਲੋਂ ਧਰਨਾ ਵੀ ਲਾਇਆ ਗਿਆ ਅਤੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਗਾਏ ਜਾ ਰਹੇ ਨਾਕਿਆਂ ਦਾ ਵੀ ਕੋਈ ਖਾਸ ਅਸਰ ਨਹੀਂ ਦਿਖ ਰਿਹਾ।
ਇਲਾਕਾ ਵਾਸੀਆਂ ਨੇ ਦੋਸ਼ ਲੱਗਾਇਆ ਕਿ ਸ਼ਿਵਾਜੀ ਨਗਰ ਵਿੱਚ ਨਸ਼ੇ ਦੀ ਵਿਕਰੀ ਅਤੇ ਗੁੰਡਾਗਰਦੀ ਆਮ ਹੋ ਚੁੱਕੀ ਹੈ, ਜਦਕਿ ਡਵੀਜ਼ਨ ਨੰਬਰ 3 ਦੀ ਪੁਲਿਸ ਚੁੱਪੀ ਸਾਧ ਕੇ ਬੈਠੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਹਾਲ ਕੀਤੀ ਜਾਵੇ, ਤਾਂ ਜੋ ਵਪਾਰੀ ਅਤੇ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 03, 2026 11:45:530
Report
RKRAJESH KATARIA
FollowMar 03, 2026 11:45:310
Report
MJManoj Joshi
FollowMar 03, 2026 11:34:290
Report
KSKuldeep Singh
FollowMar 03, 2026 11:33:080
Report
MSManish Sharma
FollowMar 03, 2026 11:30:340
Report
MJManoj Joshi
FollowMar 03, 2026 11:17:520
Report
SSSanjay Sharma
FollowMar 03, 2026 11:17:120
Report
TBTarsem Bhardwaj
FollowMar 03, 2026 11:04:430
Report
KBKulbir Beera
FollowMar 03, 2026 11:01:470
Report
MJManoj Joshi
FollowMar 03, 2026 10:32:53Chandigarh, Chandigarh:punjab cabinet की बैठक पाँच मार्च को मुख्यमंत्री निवास पर की जाएगी
0
Report
MSManish Shanker
FollowMar 03, 2026 10:30:340
Report
KKKIRTIPAL KUMAR
FollowMar 03, 2026 10:30:170
Report
MSManish Shanker
FollowMar 03, 2026 10:17:420
Report
SSSanjay Sharma
FollowMar 03, 2026 10:16:30Noida, Uttar Pradesh:MUMBAI: FLIGHT FROM DUBAI ARRIVES AT AIRPORT AMID ISRAEL-IRAN CONFLICT/ VISUALS/ REAX
0
Report
