Back
पंथक पार्टी की रैली से राजनीतिक उथल-पथल, 2 दिसम्बर के फैसले पर चर्चा तेज
BKBIMAL KUMAR
Mar 03, 2026 11:45:53
Anandpur Sahib, Punjab
ਇਸ ਰੈਲੀ ਵਿੱਚ ਉਹ ਲੋਕ ਇਕੱਠੇ ਹੋਏ ਹਨ ਜੋ ਪੰਥ ਦੀ ਗੱਲ ਕਰਦੇ ਹਨ ਅਤੇ ਪੰਥਕ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ( ਗਿਆਨੀ ਹਰਪ੍ਰੀਤ )
ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਥ ਦੀ ਗੱਲ ਕਰਦਾ ਹੈ ਅਤੇ ਬਾਦਲ ਪਰਿਵਾਰ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ
ਪਾਰਟੀ ਇੱਕ ਪਰਿਵਾਰ ਦੀ ਗੁਲਾਮ ਬਣ ਚੁੱਕੀ ਹੈ ( ਗਿਆਨੀ ਰਘੁਬੀਰ ਸਿੰਘ )
ਖ਼ਾਸ ਗੱਲ ਇਹ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਇਕੋ ਗੱਡੀ ਵਿੱਚ ਸਵਾਰ ਹੋ ਕੇ ਰैਲੀ ਸਥਾਨ ‘ਤੇ ਪਹੁੰਚੇ
2 ਦਿਸੰਬਰ ਦੇ ਫ਼ੈਸਲੇ ‘ਤੇ ਡਟੇ ਰਹੀਏ, ਤਾਂ ਪਾਰਟੀ ਮੁੜ ਮਜ਼ਬੂਤ ਹੋ ਸਕਦੀ ਹੈ ( ਪ੍ਰੇਮ ਸਿੰਘ ਚੰਦੂਮਾਜਰਾ)
2 ਦਿਸੰਬਰ ਦੇ ਫ਼ੈਸਲੇ ਨੂੰ ਮੰਨ ਲਿਆ ਜਾਵੇ, ਤਾਂ ਉਹ ਖੁਦ ਅੱਗੇ ਵੱਧ ਕੇ ਗੱਲਬਾਤ ਕਰਨ ਲਈ ਤਿਆਰ ਹਨ ( ਸੁਰਜੀਤ ਸਿੰਘ ਰੱਖੜਾ )
Anchor – ਖਾਲਸੇ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਮੌਕੇ ‘ਤੇ ਖਾਲਸੇ ਦੀ ਜਨਮਭੂਮੀ Sri Anandpur Sahib ਵਿਖੇ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਾਜ਼ਰੀ ਭਰੀ ਅਤੇ ਪੰਥਕ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਰੈਲੀ ਵਿੱਚ ਸਾਬਕਾ ਮੰਤਰੀ Surjit Singh Rakhra, ਸੀਨੀਅਰ ਆਗੂ Prem Singh Chandumajra, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ Giani Harpreet Singh ਅਤੇ ਸਾਬਕਾ ਜਥੇਦਾਰ Giani Raghubir Singh ਵੀ ਮੌਜੂਦ ਰਹੇ। ਖ਼ਾਸ ਗੱਲ ਇਹ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਇਕੋ ਗੱਡੀ ਵਿੱਚ ਸਵਾਰ ਹੋ ਕੇ ਰੈਲੀ ਸਥਾਨ ‘ਤੇ ਪਹੁੰਚੇ। ਗਿਆਨੀ ਹਰਪ੍ਰੀਤ ਇਸ ਰੈਲੀ ਵਿੱਚ ਉਹ ਲੋਕ ਇਕੱਠੇ ਹੋਏ ਹਨ ਜੋ ਪੰਥ ਦੀ ਗੱਲ ਕਰਦੇ ਹਨ ਅਤੇ ਪੰਥਕ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਇਸ ਰੈਲੀ ਵਿੱਚ ਹਰਮੀਤ ਸਿੰਘ ਕਾਲਕਾ ਵੀ ਪਹੁੰਚੇ ।
VO1 – ਉੱਧਰ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਥ ਦੀ ਗੱਲ ਕਰਦਾ ਹੈ ਅਤੇ ਬਾਦਲ ਪਰਿਵਾਰ ਦੇ ਵਿਰੁੱਧ ਆਵਾਜ਼ ਉਠਾਊਦਾ ਹੈ, ਉਸਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਪਾਰਟੀ ਇੱਕ ਪਰਿਵਾਰ ਦੀ ਗੁਲਾਮ ਬਣ ਚੁੱਕੀ ਹੈ। ਓਹਨਾਂ ਕਿਹਾ “ਜੋ ਪੰਥ ਦੀ ਗੱਲ ਕਰਦਾ ਹੈ, ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਪਾਰਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਬਚਾਉਣ ਦੀ ਲੋੜ ਹੈ।”
VO2 –ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਨੂੰ ਮੁੜ ਇਕੱਠਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 2 ਦਿਸੰਬਰ ਨੂੰ ਹੋਏ ਫ਼ੈਸਲੇ ਮੁਤਾਬਕ ਹੀ ਅਗਲਾ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਓਹਨਾਂ ਕਿਹਾ ਜੇ ਅਸੀਂ 2 ਦਿਸੰਬਰ ਦੇ ਫ਼ੈਸਲੇ ‘ਤੇ ਡਟੇ ਰਹੀਏ, ਤਾਂ ਪਾਰਟੀ ਮੁੜ ਮਜ਼ਬੂਤ ਹੋ ਸਕਦੀ ਹੈ।”
VO3 –ਉੱਧਰ ਸੁਰਜੀਤ ਸਿੰਘ ਰੱਖੜਾ ਨੇ ਇਸ ਰੈਲੀ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ ਕਿ ਲੋਕ ਪੰਥਕ ਪਾਰਟੀ ਨੂੰ ਦੁਬਾਰਾ ਮਜ਼ਬੂਤ ਦੇਖਣਾ ਚਾਹੁੰਦੇ ਹਨ ਜੋ ਪੰਜਾਬ ਦਾ ਭਲਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇ 2 ਦਿਸੰਬਰ ਦੇ ਫ਼ੈਸਲੇ ਨੂੰ ਮੰਨ ਲਿਆ ਜਾਵੇ, ਤਾਂ ਉਹ ਖੁਦ ਅੱਗੇ ਵੱਧ ਕੇ ਗੱਲਬਾਤ ਕਰਨ ਲਈ ਤਿਆਰ ਹਨ। ਰੱਖੜਾ ਨੇ ਕਿਹਾ ਕਿ ਜੇ 2 ਦਿਸੰਬਰ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਸਾਨੂੰ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ, ਅਸੀਂ ਖੁਦ ਚਲ ਕੇ ਗੱਲ ਕਰਨ ਲਈ ਤਿਆਰ ਹਾਂ।”
ਹੁਣ ਹੋਲਾ ਮਹੱਲਾ ਦੇ ਪਾਵਨ ਮੌਕੇ ‘ਤੇ ਹੋਈ ਇਸ ਰੈਲੀ ਨੇ ਪੰਥਕ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਇਕੱਠ ਕਿਹ ਼ਰਾ ਰੁਖ ਅਖਤਿਆਰ ਕਰਦਾ ਹੈ।
ਬਾਈਟ - ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਰਘੁਬੀਰ ਸਿੰਘ
ਸੁਰਜੀਤ ਸਿੰਘ ਰੱਖੜਾ
ਪ੍ਰੇਮ ਸਿੰਘ ਚੰਦੂਮਾਜਰਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowMar 03, 2026 13:18:380
Report
SSSanjay Sharma
FollowMar 03, 2026 13:15:370
Report
VKVipan Kumar
FollowMar 03, 2026 13:00:390
Report
SSSanjay Sharma
FollowMar 03, 2026 13:00:08Noida, Uttar Pradesh:दिल्ली में केंद्रीय मंत्री ने राम मोहन नायडू से मुलाकात, पंजाब मंत्री रवजोत सिंह
0
Report
HSHarmeet Singh Maan
FollowMar 03, 2026 12:53:160
Report
RKRAMAN KHOSLA
FollowMar 03, 2026 12:53:050
Report
RMRakesh Malhi
FollowMar 03, 2026 12:46:070
Report
NSNitesh Saini
FollowMar 03, 2026 12:31:180
Report
KSKuldeep Singh
FollowMar 03, 2026 12:21:170
Report
DSDharmindr Singh
FollowMar 03, 2026 12:17:000
Report
SBSANJEEV BHANDARI
FollowMar 03, 2026 12:04:270
Report
TBTarsem Bhardwaj
FollowMar 03, 2026 12:04:120
Report
BNBISHESHWAR NEGI
FollowMar 03, 2026 12:03:460
Report
RBRohit Bansal
FollowMar 03, 2026 12:03:160
Report
HSHarmeet Singh Maan
FollowMar 03, 2026 12:01:090
Report
