Back
दिलचस्प खबर: फैक्ट्री में जहरीली गैस से दो युवकों की मौत, जाँच शुरू
VKVarun Kaushal
Jan 09, 2026 08:24:06
Samrala, Punjab
ਫੁੱਫੜ ਤੇ ਭਤੀਜੇ ਦੀ ਅੰਗੀਠੀ ਤੋਂ ਜ਼ਹਿਰੀਲੀ ਗੈਸ ਨਾਲ ਦਮ ਘੁੱਟਣ ਕਾਰਨ ਮੌਤ
ਕੈਂਟਰ ਦੇ ਕੈਬਿਨ ਵਿਚ ਮਿਲੀਆਂ ਲਾਸ਼ਾਂ, ਫੈਕਟਰੀ ’ਚ ਤੇਲ ਭਰਵਾਉਣ ਆਇਆ ਸੀ ਦੋਵੇਂ
ਮਾਚੀਵਾੜਾ ਦੇ ਪਿੰਡ ਭੱਟੀਆਂ ਵਿਖੇ ਸਥਿਤ ਇੱਕ ਫੈਕਟਰੀ ਵਿਚ ਅੱਜ ਸਵੇਰੇ ਕੈਂਟਰ ਦੇ ਕੈਬਿਨ ਵਿਚ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਤ ਵਿਚ ਲਾਸ਼ਾਂ ਪਈਆਂ ਮਿਲੀਆਂ ਅਤੇ ਸ਼ੰਕਾ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵਲੋਂ ਠੰਢ ਤੋਂ ਬਚਾਅ ਲਈ ਕੋਲੇ ਪਾ ਕੇ ਅੰਗੀਠੀ ਬਾਲੀ ਹੋਈ ਸੀ ਜਿਸ ਦੀ ਗੈਸ ਨਾਲ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋਈ। ਫੈਕਟਰੀ ਦੇ ਸਕਿਉਰਿਟੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਂਟਰ ਰਿਫਾਇੰਡ ਤੇਲ ਲੈਣ ਲਈ 5 ਜਨਵਰੀ ਨੂੰ ਫੈਕਟਰੀ ਵਿਚ ਆਇਆ ਸੀ ਜਿਸ ਦੇ ਚਾਲਕ ਦਾ ਨਾਮ ਛੋਟੂ ਵਾਸੀ ਪਿੰਡ ਡੂੰਗਰਾਂਵਾਲਾ, ਤਹਿਸ਼ੀਲ ਖੇਰਾਗੜ੍ਹ (ਯੂ.ਪੀ.) ਜਦਕਿ ਉਸਦੇ ਸਾਥੀ ਦਾ ਨਾਮ ਸ੍ਰੀ ਭਗਵਾਨ ਵਾਸੀ ਪਿੰਡ ਮਹਿਤਾ, ਜ਼ਿਲਾ ਭਰਤਪੁਰ (ਰਾਜਸਥਾਨ) ਵਜੋਂ ਹੋਈ ਹੈ ਜੋ ਕਿ ਰਿਸ਼ਤੇ ਵਿਚ ਫੁਫ਼ੜ ਤੇ ਭਤੀਜਾ ਲੱਗਦੇ ਹਨ। ਜਦੋਂ ਇਹ ਦੋਵੇਂ ਅੱਜ ਕੈਬਿਨ ਵਿਚ ਮ੍ਰਿਤਕ ਪਾਏ ਗਏ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
Byte :- ਫੈਕਟਰੀ ਦੇ ਸਕਿਉਰਿਟੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ
Byte :- ਟਰੱਕ ਡਰਾਈਵਰ
ਮੌਕੇ ’ਤੇ ਪੁੱਜੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਫੈਕਟਰੀ ਦੇ ਪ੍ਰਬੰਧਕਾਂ ਅਨੁਸਾਰ ਇਹ ਦੋਵੇਂ ਨੌਜਵਾਨ ਰਾਤ ਖਾਣਾ ਖਾ ਕੇ ਕੈਂਟਰ ਦੇ ਕੈਬਿਨ ਵਿਚ ਸੌਂ ਗਏ ਅਤੇ ਇਨ੍ਹਾਂ ਨੇ ਠੰਢ ਤੋਂ ਬਚਾਅ ਲਈ ਕੋਲਿਆਂ ਵਾਲੀ ਅੰਗੀਠੀ ਬਾਲੀ ਹੋਈ ਸੀ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆ ਰਿਹਾ ਹੈ ਕਿ ਕੋਲੇ ਵਾਲੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਇਨ੍ਹਾਂ ਦਾ ਦਮ ਘੁੱਟਿਆ ਗਿਆ ਅਤੇ ਇਨ੍ਹਾਂ ਦੀ ਮੌਤ ਹੋ ਗਈ। ਥਾਣਾ ਮੁਖੀ ਅਨੁਸਾਰ ਫੈਰੋਂਸਿਕ ਟੀਮ ਬੁਲਾਈ ਗਈ ਹੈ ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ ਕਿ ਮੌਤ ਦੇ ਅਸਲ ਕਾਰਨ ਕੀ ਹਨ। ਪੁਲਸ ਅਨੁਸਾਰ ਦੋਵਾਂ ਦੇ ਪਰિવਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਅੱਜ ਬਾਅਦ ਦੁਪਹਿਰ ਤੱਕ ਮਾਚੀਵਾੜਾ ਥਾਣਾ ਵਿਖੇ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਲਾਸ਼ਾਂ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭਿਜਵਾਇਆ ਜਾਵੇਗਾ ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਕੈਬਿਨ ਵਿਚ ਪਈਆਂ ਦੋਵੇਂ ਲਾਸ਼ਾਂ ਕੋਲ ਕੋਲੇ ਦੀ ਅੰਗੀਠੀ ਵੀ ਬਰਾਮਦ ਹੋਈ ਹੈ ਜਿਨ੍ਹਾਂ ਨੇ ਗੈਸ ਚੜ੍ਹਨ ਕਾਰਨ ਉਲਟੀਆਂ ਵੀ ਕੀਤੀਆਂ ਸਨ ਪਰ ਇਹ ਗੈਸ ਐਨੀ ਜ਼ਹਿਰੀਲੀ ਸੀ ਕਿ ਉਨ੍ਹਾਂ ਨੂੰ ਦਰਵਾਜਾ ਖੋਲ੍ਹਣ ਦਾ ਮੌਕਾ ਵੀ ਨਹੀਂ ਮਿਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਆਪਸ ਵਿਚ ਰਿਸ਼ਤੇ ਵਜੋਂ ਫੁਫ਼ੜ ਤੇ ਭਤੀਜਾ ਲੱਗਦੇ ਹਨ。
ਪਵਿੱਤਰ ਸਿੰਘ ਥਾਣਾ ਮੁਖੀ ਮਾਚੀਵਾੜਾ ਸਾਹਿਬ
ਮਾਚੀਵਾੜਾ ਨੇੜ੍ਹੇ ਅੱਜ ਵਾਪਰੇ ਦਰਦਨਾਕ ਹਾਦਸੇ ਵਿਚ ਜੋ ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਵਿਅਕਤੀਆਂ ਦੀ ਮੌਤ ਹੋਈ ਹੈ ਉਸ ਵਿਚ ਮ੍ਰਿਤਕ ਸ੍ਰੀ ਭਗਵਾਨ ਜਿਸ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਜਦੋਂ ਉਸਦੀ ਪਤਨੀ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਹ ਦੁਨੀਆਂ ਵਿਚ ਨਹੀਂ ਰਿਹਾ ਤਾਂ ਉਸਦਾ ਰੋ ਰੋ ਕੇ ਬੁਰਾ ਹਾਲ ਸੀ। ਦੂਸਰਾ ਮ੍ਰਿਤਕ ਡਰਾਇਵਰ ਛੋਟੂ ਜੋ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਇਕਲੌਤਾ ਵਿਕਅਤੀ ਸੀ ਕਿਉਂਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਪਤਨੀ ਤੋਂ ਇਲਾਵਾ 2 ਛੋਟੇ ਛੋਟੇ ਬੱਚੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਦਾ ਇੱਕ ਭਰਾ ਜੋ ਅੰਨਾ ਹੈ ਅਤੇ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਛੋਟੂ ਦੀ ਕਮਾਈ ਤੋਂ ਹੀ ਹੁੰਦਾ ਸੀ। ਉਸਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁਟ ਗਿਆ ਅਤੇ ਉਸਦੇ 2 ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
0
Report
HSHITESH SHARMA
FollowJan 09, 2026 19:00:400
Report
HSHITESH SHARMA
FollowJan 09, 2026 19:00:130
Report
0
Report
0
Report
0
Report
VSVishnu Sharma
FollowJan 09, 2026 18:46:230
Report
MJManoj Jain
FollowJan 09, 2026 18:46:020
Report
HSHITESH SHARMA
FollowJan 09, 2026 18:45:310
Report
0
Report
सोनभद्र: जीवन देने वाले ने ही छीन ली सांसे, प्रेम प्रसंग से नाराज थे मां बाप,आरोप प्रेमी पर डाल दिया
0
Report
RSRakesh Singh Thaku
FollowJan 09, 2026 18:32:040
Report