Back
पंजाब में सरपंच हत्या के बाद गैंगवार का डर कायम
BSBHARAT SHARMA
Feb 19, 2026 12:49:46
Amritsar, Punjab
ਬੀਤੇ ਦਿਨੀਂ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਹਲਕੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਹੋਈ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਮਲੇ ਦੌਰਾਨ ਸਰਪੰਚ ਦਾ ਇੱਕ ਚਚੇਰਾ ਭਰਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖ਼ਮੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਹ ਆਈਸੀਯੂ ‘ਚ ਇਲਾਜ ਅਧੀਨ ਹੈ। ਜ਼ਖ਼ਮੀ ਦਾ ਹਾਲ-ਚਾਲ ਜਾਣਨ ਲਈ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਹਸਪਤਾਲ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚਿੱਟੇ ਦਿਨ ਵਿਆਹ ਵਰਗੇ ਪਵਿੱਤਰ ਸਮਾਗਮ ਵਿੱਚ ਗੈਂਗਸਟਰਾਂ ਵੱਲੋਂ ਸਰਪੰਚ ਦੀ ਹੱਤਿਆ ਕਰਨਾ ਬਹੁਤ ਹੀ ਮੰਦਭਾਗੀ ਅਤੇ ਡਰਾਉਣੀ ਘਟਨਾ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦੌਰਾਨ ਇੱਕ ਹੋਰ ਵਿਅਕਤੀ ਨੇ ਗੈਂਗਸਟਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸਨੂੰ ਵੀ ਗੋਲੀ ਮਾਰੀ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਬਹੁਤ ਹੀ ਖ਼ਰਾਬ ਹੈ। ਆਮ ਨਾਗਰਿਕ ਡਰ ਦੇ ਸਾਏ ‘ਚ ਜੀ ਰਹੇ ਹਨ, ਬਾਜ਼ਾਰ ਸ਼ਾਮ ਦੇ ਪੰਜ-ਛੇ ਵਜੇ ਹੀ ਬੰਦ ਹੋ ਜਾਂਦੇ ਹਨ ਅਤੇ ਰਾਤ ਨੂੰ ਸ਼ਹਿਰਾਂ ‘ਚ ਰੌਣਕਾਂ ਖਤਮ ਹੋ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਤੇ ਸੱਤਾ ਧਾਰੀ ਨੇਤਾਵਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ, ਪੋਡਕਾਸਟਾਂ ਅਤੇ ਆਪਣੇ ਆਪ ਨੂੰ “ਤਾਕਤਵਰ” ਦਿਖਾਉਣ ਦੀ ਲਾਲਸਾ ਨੇ ਗੈਂגਸਟਰਾਂ ਨੂੰ ਖੁੱਲ੍ਹੀ ਛੂਟ ਦਿੱਤੀ ਹੈ। ਔਜਲਾ ਨੇ ਕਿਹਾ ਕਿ ਹਾਲ ਹੀ ਵਿੱਚ ਮੰਤਰੀਆਂ ਵੱਲੋਂ ਕੀਤੇ ਗਏ ਪੋਡਕਾਸਟਾਂ ਅਤੇ ਬਿਆਨਾਂ ਨਾਲ ਗੈਂਗਸਟਰਾਂ ਨੂੰ ਅਪਰੋਕਸ਼ ਤੌਰ ‘ਤੇ ਚੁਣੌਤੀ ਮਿਲੀ, ਜਿਸਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਇੱਕ ਨਿਰਦੋਸ਼ ਅਤੇ ਭਲੇਮਾਣਸ ਸਰਪੰਚ ਨੂੰ ਸੌਫਟ ਟਾਰਗੇਟ ਬਣਾ ਲਿਆ। ਉਨ੍ਹਾਂ ਸਪਸ਼ਟ ਕੀਤਾ ਕਿ ਮ੍ਰਿਤਕ ਸਰਪੰਚ ਦਾ ਕਿਸੇ ਨਾਲ ਕੋਈ ਨਿੱਜੀ ਵਿਵਾਦ ਨਹੀਂ ਸੀ ਅਤੇ ਉਹ ਪਿੰਡ ‘ਚ ਸਦਾ ਮਦਦਗਾਰ ਸੁਭਾਵ ਲਈ ਜਾਣਿਆ ਜਾਂਦਾ ਸੀ। ਕੰਾਗਰਸੀ ਸਾਂਸਦ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਵਿੱਚ ਹਰ ਰੋਜ਼ ਔਸਤਨ 20 ਤੋਂ 25 ਗਨ-ਸ਼ਾਟ ਕੇਸ ਆ ਰਹੇ ਹਨ, ਜੋ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੁਕਾਬਲੇ ਜਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੀ ਹੱਲ ਨਹੀਂ ਹੈ, ਸਗੋਂ ਇਹ ਜਾਣਨਾ ਜ਼ਰੂਰੀ ਹੈ ਕਿ ਗੈਂਗਵਾਦ ਦੀ “ਬੈਕਬੋਨ” ਕੌਣ ਹੈ ਅਤੇ ਇਸਨੂੰ ਸਿਆਸੀ ਸਹਾਰਾ ਕਿੱਥੋਂ ਮਿਲ ਰਿਹਾ ਹੈ। ਅੰਤ ਵਿੱਚ ਔਜਲਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਾਨੂੰਨ ਨੂੰ ਮਜ਼ਬੂਤ ਨਹੀਂ ਕਰਦੀ ਅਤੇ ਪੁਲਿਸ ਨੂੰ ਰਾਜਨੀਤਿਕ ਦਬਾਅ ਤੋਂ ਮੁਕਤ ਨਹੀਂ ਕੀਤਾ ਜਾਂਦਾ, ਤਦ ਤੱਕ ਪੰਜਾਬ ‘ਚ ਅਮਨ-ਸ਼ਾਂਤੀ ਬਹਾਲ ਨਹੀਂ ਹੋ ਸਕਦੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹਾਲਾਤ ਐਸੇ ਹੀ ਰਹੇ, ਤਾਂ ਪੰਜਾਬ ਗੈਂਗਲੈਂਡ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸਦੀ ਜ਼ਿੰਮੇਵਾਰੀ ਸਿੱਧੀ ਤੌਰ ਤੇ ਮੌਜੂਦਾ ਸਰਕਾਰ ‘ਤੇ ਆਉਦੀ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
प्रसव पीड़ा होने पर महिला ने चाकू से पेट फाड़ नवजात बच्ची को निकाला बाहर, बेटी स्वस्थ, मां लखनऊ रेफर
0
Report
ADArjun Devda
FollowFeb 19, 2026 14:21:320
Report
RKRANJEET Kumar OJHA
FollowFeb 19, 2026 14:21:150
Report
KKKRISNDEV KUMAR
FollowFeb 19, 2026 14:20:57Noida, Uttar Pradesh:कानपुर में बड़े डिग्री माफिया गिरोह पर पुलिस ने शिकंजा कसते हुए 4 आरोपियों को गिरफ्तार किया है
वहीं पुलिस डिग्री माफीया गिरोह से जुड़े बाकि लोगों की तलाश में जुटी है
0
Report
OBOrin Basu
FollowFeb 19, 2026 14:18:420
Report
0
Report
RSRajkumar Singh
FollowFeb 19, 2026 14:18:200
Report
PKPrashant Kumar
FollowFeb 19, 2026 14:18:000
Report
DTDinesh Tiwari
FollowFeb 19, 2026 14:16:070
Report
MIMohammad Imran
FollowFeb 19, 2026 14:15:470
Report
PSPradeep Soni
FollowFeb 19, 2026 14:15:260
Report
0
Report
DSDanvir Sahu
FollowFeb 19, 2026 14:07:260
Report
SLSanjay Lohani
FollowFeb 19, 2026 14:07:150
Report
MMMohd Mubashshir
FollowFeb 19, 2026 14:07:011
Report