Back
Kot Kapura: ਸੀ ਆਈ ਏ ਸਟਾਫ ਵੱਲੋਂ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 1 ਨਸ਼ਾ ਤਸਕਰ ਨੂੰ 40 ਕਿਲੋ ਭੁੱਕੀ ਚੂਰੇ ਪੋਸਤ ਸਮੇਤ ਕੀਤਾ ਕਾਬੂ
Kot Kapura, Punjab
ਕੋਟਕਪੂਰਾ ਦੇ ਪਿੰਡ ਹਰੀਨੋ ਨੇੜਿਓਂ ਪੁਲਿਸ ਨੇ 40 ਕਿਲੋ ਚੂਰਾ ਪੋਸਟ ਸਮੇਤ ਕਾਰ ਸਵਾਰ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੁਲਜ਼ਮ ਦੀ ਪਹਿਚਾਣ ਮੁਕਤਸਰ ਦੇ ਪਿੰਡ ਦੋਦਾ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਉਰਫ ਰਾਜਵਿੰਦਰ ਸਿੰਘ ਰਾਜੂ ਵਜੋਂ ਹੋਈ ਅਤੇ ਉਸਦੇ ਖਿਲਾਫ ਥਾਣਾ ਸਦਰ ਕੋਟਕਪੁਰਾ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸੀਆਈਏ ਸਟਾਫ ਫਰੀਦਕੋਟ ਦੀ ਇੱਕ ਪੁਲਿਸ ਪਾਰਟੀ ਦੀ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਪਿੰਡ ਹਰੀਨੋ ਦੇ ਸੇਮਨਾਲੇ ਪੁੱਲ ਤੋਂ ਕਾਰ ਸਵਾਰ ਉਕਤ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ ਅਤੇ ਤਲਾਸ਼ੀ ਲਏ ਜਾਣ ਤੇ ਉਸ ਦੀ ਕਾਰ ਵਿੱਚੋਂ 40 ਕਿਲੋ ਚੂਰਾ ਪੋਸਤ ਬਰਾਮਦ ਹੋਏ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com