Back
Patiala140601blurImage

Patiala - ਕਿਸਾਨ ਆਗੂ ਨੇ ਮੰਡੀ ਬੋਰਡ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ

Kuldeep Singh
Apr 16, 2025 09:32:43
Gobindpura, Punjab

 ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਭਾਰਤੀ ਕਿਸਾਨ ਯੂਨੀਅਨ ਜਿਲਾ ਮੋਹਾਲੀ ਦੇ ਪ੍ਰਧਾਨ ਬਲਵੰਤ ਸਿੰਘ ਨਲ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਕਿਸਾਨ ਆਗੂ ਨੇ ਮੰਡੀ ਬੋਰਡ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਅਨਾਜ ਮੰਡੀ ਰਾਜਪੁਰਾ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਕੁਝ ਆੜਤੀਆਂ ਵੱਲੋਂ ਕੀਤੀ ਗਈ ਬਦਸਲੂਕੀ ਤੇ ਐਕਸ਼ਨ ਲਿਆ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਅਕਸਰ ਕਿਸਾਨਾਂ ਦੀ ਜੀਨਸ ਵੱਧ ਤੋਲੀ ਜਾਂਦੀ ਹੈ। ਅਜਿਹਾ ਹੀ ਮਾਮਲਾ ਦੇ ਉੱਤੇ ਮਾਰਕੀਟ ਕਮੇਟੀ ਰਾਜਪਰਾ ਦੇ ਚੇਅਰਮੈਨ ਵੱਲੋਂ ਕਾਰਵਾਈ ਕੀਤੀ ਗਈ ਸੀ। ਜਿਸ ਤੇ ਕੁਝ ਆੜਤੀਆਂ ਵੱਲੋਂ ਇਸ ਨੂੰ ਮਾਮਲੇ ਨੂੰ ਕਿਸਾਨ ਵਰਸਿਸ ਚੇਅਰਮੈਨ ਬਣਾ ਕੇ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਹੈ।

0
Report

For breaking news and live news updates, like us on Facebook or follow us on Twitter and YouTube . Read more on Latest News on Pinewz.com