Back
शिरोमणि अकाली दल ने चुनाव आयोग से पिटीशन की पुष्टि पर सख्त नोटिस लिया
KSKapil sharma
Mar 18, 2026 13:35:22
Noida, Uttar Pradesh
ਸ਼੍ਰੋਮਣੀ ਅਕਾਲੀ ਦਲ ਨੇ ਪੁਨਰ ਸੁਰਜੀਤ ਪਾਰਟੀ ਵੱਲੋਂ ਇਸਦੀ ਪਟੀਸ਼ਨ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਜਾਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆਚੰਡੀਗੜ੍ਹ, 18 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਇਸਦੀ ਪਟੀਸ਼ਨ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਜਾਣ ਬਾਰੇ ਕੀਤੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਮੀਡੀਆ ਵਿਚ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਜਥੇਬੰਦੀ ਦੇ ਆਗੂ ਪੰਜਾਬੀਆਂ ਦੇ ਮਨਾਂ ਵਿਚ ਭੰਬਲਭੂਸਾ ਪੈਦਾ ਕਰਨ ਵਾਸਤੇ ਇਕ ਡੂੰਘੀ ਸਾਜ਼ਿਸ਼ ਅਧੀਨ ਕੰਮ ਕਰ ਰਹੇ ਹਨ ਅਤੇ ਆਪਣੇ ਜਥੇਬੰਦੀ ਦੇ ਅਸਲ ਹੋਣ ਦੇ ਦਾਅਵੇ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਅਜਿਹੀ ਸਸਤੀ ਸਿਆਸਤ ਕਰਨ ਦੇ, ਪੁਨਰ ਸੁਰਜੀਤ ਅਕਾਲੀ ਦਲ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ ਅਕਾਲੀ ਦਲ ਕੋਲ ਇਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੈ ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਇਹ ਪਾਰਟੀ ਪਹਿਲਾਂ ਆਪਣਾ ਰਜਿਸਟਰੇਸ਼ਨ ਸਰਟੀਫਿਕੇਟ ਜੇਕਰ ਕੋਈ ਹੈ, ਤਾਂ ਜਨਤਕ ਕਰੇ ਤੇ ਫਿਰ ਹੀ ਕੋਈ ਦਾਅਵੇ ਕਰੇ। ਉਹਨਾਂ ਨੇ ਜਥੇਬੰਦੀ ਨੂੰ ਆਖਿਆ ਕਿ ਉਹ ਝੂਠੇ ਦਾਅਵਿਆਂ ਵਾਸਤੇ ਤੁਰੰਤ ਮੁਆਫੀ ਮੰਗੇ। ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸੂਬਾ ਚੋਣ ਕਮਿਸ਼ਨਰ ਆਨੰਦਿੱਤਾ ਮਿਸ਼ਰਾ ਕੋਲ ਪਹੁੰਚ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਅਜਿਹੀ ਕੋਈ ਚੋਣ ਪਟੀਸ਼ਨ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੇ ਪ੍ਰਵਾਨ ਕੀਤੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 18, 2026 14:02:111018
Report
SBSANJEEV BHANDARI
FollowMar 18, 2026 13:51:22965
Report
VSVARUN SHARMA
FollowMar 18, 2026 13:51:06993
Report
KBKulbir Beera
FollowMar 18, 2026 13:50:301008
Report
KSKapil sharma
FollowMar 18, 2026 13:36:491015
Report
MTManish Thakur
FollowMar 18, 2026 13:35:041039
Report
SSSandeep Singh
FollowMar 18, 2026 13:33:311096
Report
KDKuldeep Dhaliwal
FollowMar 18, 2026 13:23:581071
Report
VKVipan Kumar
FollowMar 18, 2026 13:22:411065
Report
KKKIRTIPAL KUMAR
FollowMar 18, 2026 13:22:101043
Report
BSBHARAT SHARMA
FollowMar 18, 2026 13:21:221034
Report
MTManish Thakur
FollowMar 18, 2026 13:09:411059
Report
KSKapil sharma
FollowMar 18, 2026 13:08:271062
Report
VKVipan Kumar
FollowMar 18, 2026 13:07:571029
Report