Back
संत सीचेवाल ने किसानों की मदद से क्षेत्र में मकई की बुवाई शुरू करवाई
VSVARUN SHARMA
Feb 21, 2026 15:48:44
Mansurwal Dona, Punjab
ਸੰਤ ਸੀਚੇਵਾਲ ਨੇ ਆਪਣੀ ਤਨਖਾਹ ਵਿੱਚੋਂ ਕਿਸਾਨਾਂ ਨੂੰ ਲੈਕੇ ਦਿਤੇ ਖਾਦ ਦੇ ਬੋਰੇ
ਮੰਡ ਇਲਾਕੇ ਵਿੱਚ 50 ਏਕੜ ਨਵੇਂ ਪੱਧਰੇ ਖੇਤਾਂ ਵਿੱਚ ਮੱਕੀ ਦੀ بੀਜਾਈ ਸ਼ੁਰੂ
ਜ਼ਮੀਨ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੀ ਬਣੇ ਸੰਤ ਸੀਚੇਵਾਲ
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਡ ਇਲਾਕੇ ਦੇ ਕਿਸਾਨਾਂ ਦੀ ਸਹਾਇਤਾ ਲਈ ਆਪਣੀ ਰਾਜ ਸਭਾ ਦੀ ਤਨਖਾਹ ਵਿੱਚੋਂ 100 ਬੋਰੇ ਖਾਦ ਦੇ ਮੁਹੱਈਆ ਕਰਵਾਏ ਗਏ ਹਨ। ਇਲਾਕੇ ਵਿੱਚ ਪਿਛਲੇ ਸੱਤ ਮਹੀਨੇ ਤੱਕ ਛੋਟੇ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੀ ਕਾਰਸੇਵਾ ਲਗਾਤਾਰ ਜਾਰੀ ਹੈ। ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦੀ ਜ਼ਿੰਦਗੀ ਮੁੜ ਪਟੜੀ ‘ਤੇ ਆ ਰਹੀ ਹੈ।
ਅੱਜ ਮੰਡ ਇਲਾਕੇ ਵਿੱਚ ਲਗਭਗ 50 ਏਕੜ ਨਵੇਂ ਪੱਧਰੇ ਕੀਤੇ ਖੇਤਾਂ ਵਿੱਚ ਮੱਕੀ ਦੀ ਬੀਜਾਈ ਦੀ ਸ਼ੁਰੂਆਤ ਵੀ ਕਰਵਾਈ ਗਈ। ਇਸ ਤੋਂ ਪਹਿਲਾਂ ਪਿੰਡ ਬਾਊਪੁਰ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ ਵਿੱਚ ਕਾਰਸੇਵਾ ਦੇ ਕਾਰਜ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਨਵੰਬਰ ਮਹੀਨੇ ਤੱਕ ਕਰੀਬ 200 ਤੋਂ 250 ਖੇਤ ਪੱਧਰੇ ਕਰਕੇ ਕਣਕ ਦੀ bੀਜਾਈ ਕੀਤੀ ਗਈ ਸੀ। ਜਿਹੜੇ ਕਿਸਾਨਾਂ ਦੇ ਖੇਤ ਉਸ ਸਮੇਂ ਪੱਧਰੇ ਹੋਣ ਤੋਂ ਰਹਿ ਗਏ ਸਨ, ਉਨ੍ਹਾਂ ਦੇ ਖੇਤ ਤਿਅਰ ਕਰਕੇ ਹੁਣ ਮੱਕੀ ਦੀ ਬੀਜਾਈ ਸ਼ੁਰੂ ਕਰ ਦਿੱਤੀ ਗਈ ਹੈ。
ਪਿੰਡ ਬਾਊਪੁਰ ਦੇ ਸਰਪੰਚ ਗੁਰਮੀਤ ਸਿੰਘ ਨੇ ਇਲਾਕੇ ਦੇ ਵਾਸੀਆਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਵਗਦੇ ਪਾਣੀਆਂ ਵਿੱਚ ਵੀ ਅਤੇ ਹੁਣ ਪਾਣੀ ਉਤਰ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਇਲਾਕੇ ਦੇ ਨਾਲ ਡਟੇ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਸੀ, ਪਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਕਾਰਸੇਵਾ ਨੇ ਕਿਸਾਨਾਂ ਵਿੱਚ ਨਵੀਂ ਆਸ ਜਗਾਈ ਹੈ।
ਇਸੇ ਤਰ੍ਹਾਂ ਕਿਸਾਨ ਸਤਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਸੰਤ ਸੀਚੇਵਾਲ ਜ਼ਮੀਨ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਇਲਾਕੇ ਨੂੰ ਵੱਡੀ ਸਹਾਇਤਾ ਦੀ ਲੋੜ ਹੈ, ਤਾਂ ਸੰਤ ਸੀਚੇਵਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ।
*ਬਾਕਸ ਆਈਟਮ:*
*ਵਿਸ਼ਵ ਮਾਂ ਬੋਲੀ ਦਿਵਸ ਮੌਕੇ ਪਾਰਲੀਮੈਂਟ ਵਿੱਚ ਪੰਜਾਬੀ ਨੂੰ ਮਾਨਤਾ ਦਿਵਾਉਣ ‘ਤੇ ਵਧਾਈਆਂ*
ਵਿਸ਼ਵ ਮਾਂ ਬੋਲੀ ਦਿਵਸ ਮਇਕੇ ਸੰਤ ਬਲਬੀਰ ਸਿੰਘ ਸੀਚੇਵਾਲੁ ਨੂੰ ਦੇਸ਼-ਵਿਦੇਸ਼ ਤੋਂ ਫੋਨ ਰਾਹੀਂ ਵਧਾਈਆਂ ਪ੍ਰਾਪਤ ਹੋਈਆਂ। ਉਨ੍ਹਾਂ ਵੱਲੋਂ ਰਾਜ ਸਭਾ ਮੈਂਬਰ ਬਣਨ ਉਪਰੰਤ ਪਾਰਲੀਮੈਂਟ ਵਿੱਚ ਉਠਾਇਆ ਗਿਆ ਪਹਿਲਾ ਮੁੱਦਾ ਮਾਂ ਬੋਲੀ ਨੂੰ ਮਾਨਤਾ ਦਿਵਾਉਣ ਸਬੰਧੀ ਸੀ। ਉਸ ਵੇਲੇ ਦੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਾਇਆ ਨਾਇਡੂ ਦੇ ਸਮਰਥਨ ਨਾਲ ਪੰਜਾਬੀ ਸਮੇਤ 22 ਖੇਤਰੀ ਭਾਸ਼ਾਵਾਂ ਨੂੰ ਸਦਨਾਂ ਵਿੱਚ ਮਾਨਤਾ ਪ੍ਰਾਪਤ ਹੋਈ। ਇਹ ਕਦਮ ਨਾ ਸਿਰਫ਼ ਪੰਜਾਬੀ ਭਾਸ਼ਾ ਲਈ, ਸਗੋਂ ਦੇਸ਼ ਦੀ ਵਿਭਿੰਨ ਭਾਸ਼ਾਈ ਵਿਰਾਸਤ ਦੇ ਸਤਿਕਾਰ ਲਈ ਵੀ ਇੱਕ ਇਤਿਹਾਸਕ ਪ੍ਰਾਪਤੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DRDivya Rani
FollowFeb 21, 2026 17:17:040
Report
VSVARUN SHARMA
FollowFeb 21, 2026 17:02:280
Report
SSSanjay Sharma
FollowFeb 21, 2026 16:19:040
Report
VSVARUN SHARMA
FollowFeb 21, 2026 16:17:260
Report
KCKhem Chand
FollowFeb 21, 2026 15:46:480
Report
SSSanjay Sharma
FollowFeb 21, 2026 15:46:050
Report
MJManoj Joshi
FollowFeb 21, 2026 15:31:000
Report
NSNitesh Saini
FollowFeb 21, 2026 15:18:370
Report
KKKIRTIPAL KUMAR
FollowFeb 21, 2026 15:15:220
Report
SSSanjay Sharma
FollowFeb 21, 2026 15:03:380
Report
SSSanjay Sharma
FollowFeb 21, 2026 14:33:550
Report
SSSanjay Sharma
FollowFeb 21, 2026 14:19:200
Report
MJManoj Joshi
FollowFeb 21, 2026 14:01:530
Report
PSParambir Singh Aulakh
FollowFeb 21, 2026 13:45:570
Report