Back
युद्ध-नशा अभियान में CIA टीम ने 150 ग्राम हेरोइन समेत दो आरोपियों को गिरफ्तार
KCKhem Chand
Mar 25, 2026 11:07:24
Kot Kapura, Punjab
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਜੈਤੋ ਦੀ ਇੱਕ ਹੋਰ ਵੱਡੀ ਸਫਲਤਾ, 150 ਗ੍ਰਾਮ ਹੈਰੋਇਨ ਅਤੇ ਕਾਰ ਸਮੇਤ 02 ਨਸ਼ਾ ਤਸਕਰ ਕੀਤੇ ਕਾਬੂ
— \tਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਕੀਤੀ ਜਾਂਦੀ ਹੈ ਬਾਰੀਕੀ ਨਾਲ ਜਾਚ
ਡਾ. ਪ੍ਰਗਿਆ ਜੈਨ ਐਸ.ਐਸ.ਪੀ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਜਿਲ੍ਹੇ ਅੰਦਰ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲਗਾਤਾਰ ਨਸ਼ਾ ਤਸਕਰੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਅਤੇ ਅਵਤਾਰ ਸਿੰਘ ਡੀ.ਐਸਪੀ. ਇੰਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾ ਹੇਠ ਇੱਕ ਹੋਰ ਵੱਡੀ ਸਫਲਤਾ ਹਾਸਿਲ ਕਰਦਿਆ ਸੀ.ਆਈ.ਏ ਸਟਾਫ ਜੈਤੋ ਵੱਲੋਂ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ 02 ਦੋਸ਼ੀਆਂ ਨੂੰ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਫਾਜਿਲਕਾ ਜਿ਼ਲ੍ਹਾ ਦੇ ਰਹਿਣ ਵਾਲੇ ਸੰਦੀਪ ਕੁਮਾਰ ਉਰਫ ਤਨੇਜਾ ਅਤੇ ਲੁਧਿਆਣਾ ਜਿਲ੍ਹਾ ਦੇ ਰਿਹਾਇਸ਼ੀ ਅੰਗਰੇਜ ਸਿੰਘ ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ ਹੈਰੋਇਨ ਸਮੇਤ ਨਸ਼ੇ ਦੀ ਤਸਕਰੀ ਲਈ ਵਰਤੀ ਜਾ ਰਹੀ ਸਵਿਫਟ ਡਿਜਾਇਰ ਕਾਰ ਨੂੰ ਵੀ ਕਬਜੇ ਵਿੱਚ ਲਿਆ ਗਿਆ ਹੈ।
CAR-ਵਰਤਕਾਰਵਾਈ ਦੇ ਵੇਰਵਿਆ ਮੁਤਾਬਿਕ ਸਹਾਇਕ ਥਾਨੇਦਾਰ ਦਰਸ਼ਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜੈਤੋ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਡੇਲਿਆਵਾਲੀ ਪੁਲ ਸੂਆ ਦੇ ਚੋਰਸਤੇ ਨਜਦੀਕ ਮੌਜੂਦ ਸੀ ਤਾਂ ਉਡੀਕ ਘਰ ਪਾਸ ਇੱਕ ਚਿੱਟੇ ਰੰਗ ਦੀ ਸਵਿਫਟ ਡਿਜਾਇਰ ਕਾਰ ਖੜੀ ਦਿਖਾਈ ਦਿੱਤੀ, ਜਿਸ ਵਿੱਚ ਸਵਾਰ ਦੋਸ਼ੀਆਂ ਸੰਦੀਪ ਕੁਮਾਰ ਉਰਫ ਤਨੇਜਾ ਅਤੇ ਅੰਗਰੇਜ ਸਿੰਘ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਗੱਡੀ ਸਟਾਰਟ ਕਰਕੇ ਮੌਕਾ ਤੋ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ਪਰ ਰੋਕ ਕੇ ਤਲਾਸ਼ੀ ਕੀਤੀ ਤਾਂ ਕਾਰ ਵਿੱਚੋ 150 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਸ ਸਬੰਦੀ ਥਾਣਾ ਜੈਤੋ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ)/61/85 ਤਹਿਤ ਮੁਕੱਦਮਾ ਨੰਬਰ 63 ਮਿਤੀ 24.03.2026 ਦਰਜ ਰਜਿਸਟਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆਂ ਦੇ ਬੈਕਵਰਡ ਅਤੇ ਫారਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਤੋ ਨਸੇ ਦੀ ਖੇਪ ਨੂੰ ਲੈ ਕੇ ਆਉਦੇ ਸੀ ਤੇ ਕਿੱਥੇ-ਕਿੱਥੇ ਇਹਨਾ ਵੱਲੋਂ ਸਪਲਾਈ ਕੀਤਾ ਜਾਣਾ ਸੀ। ਇਸ ਤੋ ਇਲਾਵਾ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਸਕੇ。
ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣکاری ਮਿਲਣ ‘ਤੇ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੇ ਖਤਮ ਕੀਤਾ ਜਾ ਸਕੇ。
ਬਾਈਟ ਇਕਬਾਲ ਸੰਧੂ ਡੀਐਸਪੀ ਜੈਤੋ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 25, 2026 12:02:120
Report
KSKapil sharma
FollowMar 25, 2026 12:02:040
Report
SBSANJEEV BHANDARI
FollowMar 25, 2026 11:51:23964
Report
SBSANJEEV BHANDARI
FollowMar 25, 2026 11:48:39835
Report
NSNavdeep Singh
FollowMar 25, 2026 11:47:59779
Report
HSHarmeet Singh Maan
FollowMar 25, 2026 11:36:36973
Report
DSDEVINDER SHARMA
FollowMar 25, 2026 11:36:01903
Report
PSParambir Singh Aulakh
FollowMar 25, 2026 11:30:54986
Report
KBKulbir Beera
FollowMar 25, 2026 11:30:35958
Report
MSManish Shanker
FollowMar 25, 2026 11:03:081034
Report
DSDharmindr Singh
FollowMar 25, 2026 11:02:501051
Report
TSTEJINDER SINGH
FollowMar 25, 2026 10:53:591093
Report
ADAnkush Dhobal
FollowMar 25, 2026 10:53:32917
Report
ADAnkush Dhobal
FollowMar 25, 2026 10:53:231033
Report