Back
पंजाब में FIR और DDR फीस पर बड़ा कानूनी विवाद, PIL दाखिल
SBSANJEEV BHANDARI
Mar 25, 2026 11:51:23
Zirakpur, Punjab
جیਰਕਪੁਰ
ਪੰਜਾਬ ਵਿੱਚ ਐਫਆਈਆਰ (FIR) ਅਤੇ ਹੋਰ ਪੁਲਿਸ ਦਸਤਾਵੇਜ਼ਾਂ ‘ਤੇ ਲਾਗੂ ਕੀਤੀਆਂ ਗਈਆਂ ਫੀਸਾਂ ਨੂੰ ਲੈ ਕੇ ਹੁਣ ਵੱਡਾ ਕਾਨੂੰਨੀ ਵਿਵਾਦ ਖੜ੍ਹਾ ਹੋ ਗਿਆ ਹੈ۔ ਇਸ ਮਾਮਲੇ ਨੂੰ ਗੰਭੀਰ ਮੰਨਦਿਆਂ ਐਡਵੋਕੇਟ ਵਾਸੁ ਰੰਜਨ ਸ਼ਾਂਡਿਲਿਆ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਗਈ ਹੈ।
ਪਟੀਸ਼ਨ ਵਿੱਚ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਦੇ ਤਹਿਤ ਐਫਆਈਆਰ ਦੀ ਕਾਪੀ ਡਾਊਨਲੋਡ ਕਰਨ ਲਈ ₹80, ਡੀ.ਡੀ.ਆਰ (ਡੇਲੀ ਡਾਇਰੀ ਰਿਪੋਰਟ) ਲਈ ₹100 ਅਤੇ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਲਈ ₹20 ਤੱਕ ਦੀ ਫੀਸ ਵਸੂਲ ਕੀਤੀ ਜਾ ਰਹੀ ਹੈ।
ਯਾਚਿਕਾਕਾਰਾਂ ਦਾ ਕਹਿਣਾ ਹੈ ਕਿ ਇਹ ਫੀਸ ਨਾ sਿਰਫ ਆਮ ਲੋਕਾਂ ‘ਤੇ ਬੇਜਾ ਆਰਥਿਕ ਬੋਝ ਪਾਉਂਦੀ ਹੈ, ਸਗੋਂ ਇਹ ਉਨ੍ਹਾਂ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਵੀ ਹੈ। ਉਨ੍ਹਾਂ ਦਾ ਤਰਕ ਹੈ ਕਿ ਐਫਆਈਆਰ ਅਤੇ ਡੀ.ਡੀ.ਆਰ ਵਰਗੇ ਦਸਤਾਵੇਜ਼ ਕਿਸੇ ਵੀ ਨਾਗਰਿਕ ਲਈ ਕਾਨੂੰਨੀ ਕਾਰਵਾਈ, ਬੀਮਾ ਕਲੇਮ, ਅਦਾਲਤੀ ਕਾਰਵਾਈ ਅਤੇ ਪੁਲਿਸ ਜਾਂਚ ਵਿੱਚ ਬਹੁਤ ਮਹੱਤਵਪੂਰਨ ਹੁੰਦੇ ਹਨ।
ਪਟੀਸ਼ਨ ਵਿੱਚ ਜ਼ੋਰ ਦੇ ਕੇ ਕਿਹਾ गया ਹੈ ਕਿ ਸ਼ਿਕਾਇਤ ਦਰਜ ਕਰਵਾਉਣਾ ਅਤੇ ਉਸ ਨਾਲ ਸੰਬੰਧਤ ਦਸਤਾਵੇਜ਼ ਪ੍ਰਾਪਤ ਕਰਨਾ ਹਰ ਨਾਗਰਿਕ ਦਾ ਅਧਿਕਾਰ ਹੈ, ਜਿਸ ਨੂੰ ਕਿਸੇ ਵੀ ਕਿਸਮ ਦੀ ਫੀਸ ਲਾਗੂ ਕਰਕੇ ਸੀਮਿਤ ਨਹੀਂ ਕੀਤਾ ਜਾ ਸਕਦਾ। ਖਾਸ ਕਰਕੇ ਜਦੋਂ ਭਾਰਤ ਦਾ ਸੰਵਿਧਾਨ ਹਰ ਵਿਅਕਤੀ ਨੂੰ ਸਮਾਨ ਅਤੇ ਸੌਖੀ ਨਿਆਂ ਪ੍ਰਣਾਲੀ ਦੀ ਗਾਰੰਟੀ ਦਿੰਦਾ ਹੈ।
ਇਸ ਮਾਮਲੇ ਵਿੱਚ ਇਹ ਵੀ ਸਵਾਲ ਉਠਾਇਆ ਗਿਆ ਹੈ ਕਿ ਕੀ ਸਰਕਾਰ ਕੋਲ ਅਜਿਹੀਆਂ ਫੀਸਾਂ ਲਗਾਉਣ ਦਾ ਕਾਨੂੰਨੀ ਅਧਿਕਾਰ ਹੈ? ਕੀ ਇਹ ਫੈਸਲਾ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਦੇ ਖਿਲਾਫ ਨਹੀਂ ਜਾਂਦਾ?
ਯਾਚਿਕਾਕਾਰਾਂ ਨੇ ਹਾਈਕੋਰਟ ਕੋਲ ਮੰਗ ਕੀਤੀ ਹੈ ਕਿ ਇਹ ਸਾਰੀਆਂ ਫੀਸਾਂ ਤੁਰੰਤ ਪ੍ਰਭਾਵ ਨਾਲ ਰੱਦ ਕੀਤੀਆਂ ਜਾਣ ਅਤੇ ਲੋਕਾਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਐਫਆਰ ਅਤੇ ਡੀ.ਡੀ.ਆਰ ਦੀਆਂ ਕਾਪੀਆਂ ਉਪਲਬਧ ਕਰਵਾਈਆਂ ਜਾਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 25, 2026 13:01:160
Report
SNSUNIL NAGPAL
FollowMar 25, 2026 13:01:020
Report
VBVIJAY BHARDWAJ
FollowMar 25, 2026 13:00:310
Report
HSHarmeet Singh Maan
FollowMar 25, 2026 12:49:07868
Report
KBKulbir Beera
FollowMar 25, 2026 12:48:04795
Report
KSKapil sharma
FollowMar 25, 2026 12:45:56919
Report
SBSANJEEV BHANDARI
FollowMar 25, 2026 12:45:43848
Report
KSKuldeep Singh
FollowMar 25, 2026 12:45:22854
Report
ASAnmol Singh Warring
FollowMar 25, 2026 12:33:42901
Report
KDKuldeep Dhaliwal
FollowMar 25, 2026 12:33:23902
Report
PSParambir Singh Aulakh
FollowMar 25, 2026 12:32:10982
Report
ADAnkush Dhobal
FollowMar 25, 2026 12:02:121008
Report
KSKapil sharma
FollowMar 25, 2026 12:02:041067
Report
SBSANJEEV BHANDARI
FollowMar 25, 2026 11:48:39996
Report