Back
शिरोमणि कमेटी ने पाकिस्तान दर्शन के लिए पासपोर्ट मांगे; महाराजा रणजीत सिंह स्मृति जथा जून में रवाना
PSParambir Singh Aulakh
Mar 25, 2026 11:30:54
Amritsar, Punjab
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਵੇਗਾ ਸਿੱਖ ਜਥਾ; ਸ਼੍ਰੋਮਣੀ ਕਮੇਟੀ ਵੱਲੋਂ ਪਾਸਪੋਰਟਾਂ ਦੀ ਮੰਗ
31 ਮਾਰਚ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ ਪਾਸਪੋਰਟ; 21 ਜੂਨ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ ਜਥਾ
ਅੰਮ੍ਰਿਤਸਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾ ਨੇ ਦੱਸਿਆ ਕਿ ਸਿੱਖ ਸੰਗਤਾਂ ਹਮੇਸ਼ਾ ਅਰਦਾਸ ਕਰਦੀਆਂ ਹਨ ਕਿ ਉਨ੍ਹਾਂ ਨੂੰ ਵੰਡ ਵੇਲੇ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ-ਦੀਦਾਰ ਨਸੀਬ ਹੋਣ। ਹਾਲਾਂਕਿ ਸਰਕਾਰੀ ਪ੍ਰੋਟੋਕੋਲ ਮੁਤਾਬਕ ਸਾਲ ਵਿੱਚ ਚਾਰ ਜਥੇ ਪਾਕਿਸਤਾਨ ਜਾਂਦੇ ਹਨ, ਜਿਨ੍ਹਾਂ ਵਿੱਚੋਂ ਤੀਜਾ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰਵਾਨਾ ਹੁੰਦਾ ਹੈ।
ਸ. ਕਾਹਲਵਾ ਨੇ ਦੱਸਿਆ ਕਿ ਇਸ ਜਥੇ ਦੀ ਰਵਾਨਗੀ 21 ਜੂਨ 2026 ਨੂੰ ਸ੍ਰੀ ਅੰਮ੍ਰਿਤਸਰ ਤੋਂ ਹੋਵੇਗੀ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਜਥਾ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ। 22 ਜੂਨ ਨੂੰ ਸੰਗਤਾਂ ਗੁਰਦੁਆਰਾ ਸੱਚਾ ਸੌਦਾ (ਮੰਡੀ ਚੂੜਕਾਣਾ) ਦੇ ਦਰਸ਼ਨ ਕਰਕੇ ਵਾਪਸ ਨਨਕਾਣਾ ਸਾਹਿਬ ਪਰਤਣਗੀਆਂ। ਇਸ ਤੋਂ ਬਾਅਦ 23 ਜੂਨ ਨੂੰ ਜਥਾ ਸ੍ਰੀ ਪੰਜਾ ਸਾਹਿਬ ਜਾਵੇਗਾ ਅਤੇ 25 ਜੂਨ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ। 27 ਜੂਨ ਨੂੰ ਗੁਰਦੁਆਰਾ ਰੋੜੀ ਸਾਹਿਬ (ਏਮਨਾਬਾਦ) ਦੇ ਦਰਸ਼ਨ ਕਰਦਿਆਂ ਸ਼ਾਮ ਨੂੰ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਲਾਹੌਰ ਪਹੁੰਚੇਗਾ। ਇੱਥੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ ਜਾਵੇਗੀ ਅਤੇ 30 ਜੂਨ ਨੂੰ ਜਥਾ ਵਾਪਸ ਭਾਰਤ ਪਰਤ ਆਵੇਗਾ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਕੁੱਲ 500 ਦੇ ਕੋਟੇ ਵਿੱਚੋਂ ਸ਼੍ਰੋਮਣੀ ਕਮੇਟੀ ਲਈ 300 ਜਾਤਰੂਆਂ ਦਾ ਕੋਟਾ ਨਿਰਧਾਰਿਤ ਹੈ। ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸਿੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੇ ਮਾਈ-ਭਾਈ ਇਸ ਜਥੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਆਪਣੇ ਪਾਸਪੋਰਟ 31 ਮਾਰਚ 2026 ਤੱਕ ਹਰ ਹਾਲ ਵਿੱਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਜਮ੍ਹਾਂ ਕਰਵਾ ਦੇਣ। ਪਾਸਪੋਰਟ ਦੇ ਨਾਲ ਆਧਾਰ ਕਾਰਡ ਦੀ ਕਾਪੀ ਅਤੇ ਆਪਣੇ ਹਲਕਾ ਮੈਂਬਰ ਦੀ ਤਸਦੀਕ ਕਰਵਾਉਣੀ ਲਾਜ਼ਮੀ ਹੈ, ਤਾਂ ਜੋ ਵੀਜ਼ਾ ਪ੍ਰਕਿਰਿਆ ਅਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਸਮੇਂ ਸਿਰ ਮੁਕੰਮਲ ਕੀਤੀ ਜਾ ਸਕੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowMar 25, 2026 12:33:420
Report
KDKuldeep Dhaliwal
FollowMar 25, 2026 12:33:230
Report
PSParambir Singh Aulakh
FollowMar 25, 2026 12:32:100
Report
ADAnkush Dhobal
FollowMar 25, 2026 12:02:12991
Report
KSKapil sharma
FollowMar 25, 2026 12:02:041007
Report
SBSANJEEV BHANDARI
FollowMar 25, 2026 11:51:231059
Report
SBSANJEEV BHANDARI
FollowMar 25, 2026 11:48:39996
Report
NSNavdeep Singh
FollowMar 25, 2026 11:47:59914
Report
HSHarmeet Singh Maan
FollowMar 25, 2026 11:36:36991
Report
DSDEVINDER SHARMA
FollowMar 25, 2026 11:36:011013
Report
KBKulbir Beera
FollowMar 25, 2026 11:30:351037
Report
KCKhem Chand
FollowMar 25, 2026 11:07:241091
Report
MSManish Shanker
FollowMar 25, 2026 11:03:081057
Report
DSDharmindr Singh
FollowMar 25, 2026 11:02:501051
Report