Back
कर्ज से परेशान किसानों ने आत्महत्या जैसा कदम उठाया; बैंक-सरकार नीतियों पर गहरा विरोध
NSNaresh Sethi
Mar 24, 2026 13:34:12
Kot Kapura, Punjab
ਐਂਕਰ
ਬੀਤੇ ਕੱਲ ਫਰੀਦਕੋਟ ਦੇ ਪਿੰਡ ਹਰੀ ਨੌ ਵਿਖੇ ਦੋ ਕਿਸਾਨ ਭਰਾਵਾਂ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਕੁੱਦ ਕੇ ਆਪਣੀ ਜਾਨ ਦੇ ਦਿੱਤੀ ਸੀ। ਦੱਸਿਆ ਜਾ ਰਿਹਾ ਸੀ ਕਿ ਦੋਨਾਂ ਦੇ ਸਿਰ ਤੇ ਕਰਜ਼ਾ ਹੋਣ ਦੇ ਚਲਦੇ ਘਰ ਦੀ ਮਾਲੀ ਹਾਲਾਤ ਖਰਾਬ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਵੱਲੋਂ ਇਹ ਦਰਦਨਾਕ ਕਦਮ ਚੱਕਿਆ ਗਿਆ। ਅੱਜ ਦੋਨਾਂ ਭਰਾਵਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਹਰੀ ਨੌ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਦੁਖ ਪ੍ਰਗਟ ਕਰਨ ਲਈ ਪੁੱਜੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੋਨਾਂ ਭਰਾਵਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਪ੍ਰੈਸ ਨਾਲ ਇੱਕ ਮਿਲਣੀ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕੀ ਕਿਸਾਨਾਂ ਨੂੰ ਕਿਸਾਨੀ ਕਰਜੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆਵਾਂ ਦਾ ਰਾਹ ਚੁਣਨਾ ਪੈ ਰਿਹਾ ਅਤੇ ਵੱਡੀ ਤਰਾਸਦੀ ਹੈ ਕਿ ਦੋਵਾਂ ਭਰਾਵਾਂ ਵੱਲੋਂ ਜੋ ਇਹ ਕਦਮ ਚੱਕਿਆ ਗਿਆ ਉਸ ਤੋਂ ਪਤਾ ਲੱਗਦਾ ਹੈ ਕਿ ਦੋਨੋ ਅੰਦਰੋਂ ਕਿੰਨਾ ਕੁ ਟੁੱਟ ਚੁੱਕੇ ਹੋਣਗੇ। ਉਹਨਾਂ ਕਿਹਾ ਕਿ ਦੋਨਾਂ ਭਰਾਵਾਂ ਵੱਲੋਂ ਲੈਂਡ ਮਾਰਕਸ ਬੈਂਕ ਤੋਂ ਪੰਜ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜਿਆਦਾ ਦੀ ਰਕਮ ਉਹਨਾਂ ਨੂੰ ਵਾਪਸੀ ਕਰਨੀ ਪਈ ਅਤੇ ਇਸ ਤੋਂ ਇਲਾਵਾ ਇਸ ਕਰਜੇ ਨੂੰ ਉਤਾਰਨ ਲਈ ਉਹਨਾਂ ਨੂੰ ਆਪਣੀ ਥੋੜੀ ਬਹੁਤੀ ਜਮੀਨ ਵੀ ਵੇਚਣੀ ਪਈ ਅਤੇ ਹੁਣ ਇਸ ਤੋਂ ਅੱਗੇ ਟਰੈਕਟਰ ਦੀ ਕਿਸਤ ਵੀ ਬਕਾਇਆ ਚੱਲ ਰਹੀ ਸੀ ਜੋ ਕਿ ਉੱਤਰਦੀ ਦਿਖਾਈ ਨਹੀਂ ਦੇ ਰਹੀ ਸੀ। ਇਹਨਾਂ ਸਭ ਗੱਲਾਂ ਤੋਂ ਪਰੇਸ਼ਾਨ ਹੋ ਕੇ ਦੋਨਾਂ ਭਰਾਵਾਂ ਵੱਲੋਂ ਇਹ ਕਦਮ ਚੱਕਿਆ ਗਿਆ। ਉਹਨਾਂ ਇਸ ਸਭ ਪਿੱਛੇ ਕਾਰਨ ਦੱਸਦੇ ਕਿਹਾ ਕਿ ਸਰਕਾਰ ਕਦੀ ਵੀ ਕਿਸਾਨੀ ਕਰਜੇ ਮਾਫ ਕਰਨ ਲਈ ਗੰਭੀਰਤਾ ਨਹੀਂ ਦਿਖਾ ਰਹੀ ਉਲਟਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਸਟੇਟ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਕਿਸਾਨਾਂ ਦੀ ਬੈਂਕ ਵੱਲੋਂ ਕੁਰਕ ਕੀਤੀ ਜਮੀਨ ਨੂੰ ਨਿਲਾਮ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਆਪਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ ਕਦੀ ਕਾਰਵਾਈ ਨਹੀਂ ਕੀਤੀ ਜਿਨਾਂ ਵੱਲ ਸਟੇਟ ਦਾ ਕਰੋੜਾਂ ਰੁਪਆ ਕਿਸੇ ਨਾ ਕਿਸੇ ਰੂਪ ਵਿੱਚ ਬਕਾਇਆ ਹੈ ਉਸ ਨੂੰ ਵਸੂਲਣ ਦੀ ਬਜਾਏ ਕਿਸਾਨਾਂ ਦੀਆਂ ਜਮੀਨਾਂ ਨੂੰ ਨਿਲਾਮ ਕਰਦਨ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ נੀਤੀਆਂ ਦੇ ਚੱਲਦੇ ਅੱਜ ਖੇਤੀ ਘਾਟੇਵੰਦਾ ਸੌਦਾ ਬਣ ਕੇ ਰਿਹਾ ਹੀ ਚੁੱਕੀ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਨਿੱਘਰਦੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜਿਸ ਬੈਂਕ ਵੱਲੋਂ ਜਬਰੀ ਕਰਜਾ ਵਸੂਲ ਕੀਤਾ ਗਿਆ ਅਤੇ ਉਕਤ ਦੋਵਾਂ ਭਰਾਵਾਂ ਨੂੰ ਆਤਮ ਹੱਤਿਆ ਕਰਨ ਲਈ ਬੇਵਸ ਹੋਣਾ ਪਿਆ ਉਸ ਬੈਂਕ ਮੈਨੇਜਰ ਦੇ ਖਿਲਾਫ ਸਖਤ ਕਾਰਵਾਈ ਹੋਵੇ ਇਸ ਤੋਂ ਇਲਾਵਾ ਦੋਨਾਂ ਭਰਾਵਾਂ ਦੀਆਂ ਪਤਨੀਆਂ ਦੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਦੇ ਦੋਨੋਂ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਪ੍ਰਬੰਧ ਕੀਤਾ ਜਾਵੇ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਦੀ ਮੰਗਵਲੀ ਗੌਰ ਨਹੀਂ ਕਰਦਾ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ
ਬਾਈਟ-ਜਗਜੀਤ ਸਿੰਘ ਡੱਲੇਵਾਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 24, 2026 14:48:170
Report
MJManoj Joshi
FollowMar 24, 2026 14:46:290
Report
SSSanjay Sharma
FollowMar 24, 2026 14:36:40741
Report
BSBALINDER SINGH
FollowMar 24, 2026 14:36:14842
Report
NSNitesh Saini
FollowMar 24, 2026 14:17:46905
Report
BSBHARAT SHARMA
FollowMar 24, 2026 14:17:261080
Report
KSKuldeep Singh
FollowMar 24, 2026 14:17:041031
Report
KSKapil sharma
FollowMar 24, 2026 13:50:28952
Report
PSParambir Singh Aulakh
FollowMar 24, 2026 13:49:361068
Report
KSKapil sharma
FollowMar 24, 2026 13:30:53Noida, Uttar Pradesh:ਡਿਪਟੀ ਮੈਨੇਜਰ ਗਗਨਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ , ਅੰਤਿਮ ਸੰਸਕਾਰ ਤੇ ਮੌਕੇ ਵੱਖ-ਵੱਖ ਸਿਆਸੀ ਪਾਰਟੀ ਦੇ ਲੀਡਰ ਰਹੇ ਮੌਜੂਦ
938
Report
KSKapil sharma
FollowMar 24, 2026 13:01:15Noida, Uttar Pradesh:AMRITSAR (PUNJAB): MORTAL REMAINS OF PUNJAB STATE WAREHOUSING CORPORATION OFFICIAL BEING TAKEN TO HIS RESIDENCE AFTER POST MORTEM/ VISUALS/ GAGANDEEP SINGH (AMRITSAR ACP) S/B
1062
Report
NSNavdeep Singh
FollowMar 24, 2026 12:53:251019
Report
VSVARUN SHARMA
FollowMar 24, 2026 12:35:071059
Report
NSNavdeep Singh
FollowMar 24, 2026 12:32:561006
Report